Friday, July 10, 2026

ਗੁਰੂ ਨਾਨਕ ਦੇਵ ਯੁਨੀਵਰਸਿਟੀ ਵਿਖੇ `ਆਈ.ਬੀ.ਐਮ ਵਲੋਂ `ਹੈਕ ਚੈਲੇਂਜ` ਵਿਸ਼ੇ `ਤੇ ਸੈਮੀਨਾਰ

ਅੰਮ੍ਰਿਤਸਰ, 13 ਜੁਲਾਈ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੁਨਿਵਰਸਿਟੀ ਦੇ ਪਲੇਸਮੈਂਟ ਵਿਭਾਗ ਵਲੋਂ Gndu1ਸੈਮੀਨਾਰ ਦਾ ਆਯੋਜਨ ਕੀਤਾ।ਇਸ ਵਿੱਚ ਗੁਰੂ ਨਾਨਕ ਦੇਵ ਯੁਨਿਵਰਸਿਟੀ ਦੇ ਮੁੱਖ ਕੈਂਪਸ ਅਤੇ ਖੇਤਰੀ ਕੈਂਪਸ ਦੇ ਕੰਪਿਊਟਰ ਸਾਇੰਸ, ਕੰਪਿਊਟਰ ਇੰਜੀਨੀਅਰਿੰਗ ਅਤੇ ਇਲੈਕਟ੍ਰਾਨਿਕਸ ਤਕਨਾਲੋਜੀ ਦੇ ਵਿਦਿਆਰਥੀ ਸ਼ਾਮਿਲ ਹੋਏ।ਮੁੱਖ ਸੰਚਾਲਕ ਡਾ. ਮਨੀ ਮੱਧਵਰ ਪ੍ਰੋਗਰਾਮ ਮੈਨੇਜਰ ਯੂਨੀਵਰਸਿਟੀ ਰੀਲਸ਼ਨਜ਼ ਨੇ ਆਈ.ਬੀ.ਐਮ ਹੈਕ ਚੈਲੇਂਜ ਪ੍ਰੋਗਰਾਮ ਤੋਂ ਜਾਣੂ ਕਰਵਾਇਆ ਅਤੇ ਉਦਯੋਗ ਸੰਬੰਧ ਵਿਚ ਆਉਣ ਵਾਲੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਦਿੱਤੀ ।
         ਉਹਨਾਂ ਕਿਹਾ ਕਿ ਜਿਹੜੀਆਂ ਟੀਮਾਂ ਇਸ ਵਿੱਚ ਚੰਗਾ ਪ੍ਰਦਰਸ਼ਨ ਕਰਦੀਆਂ ਹਨ, ਉਹਨਾਂ ਨੂੰ ਸ਼ਮੂਲੀਅਤ  ਸਰਟੀਫਿਕੇਟ ਅਤੇ ਪ੍ਰੀ-ਪਲੇਸਮੈਂਟ ਨੌਕਰੀ ਦੀ ਵੀ ਪੇਸ਼ਕਸ਼ ਕੀਤੀ ਜਾਵੇਗੀ।ਆਈ.ਬੀ.ਐਮ ਦੇ ਮਾਹਿਰਾਂ ਦੁਆਰਾ ਤਕਨੀਕੀ ਸਹਾਇਤਾ ਵੀ ਦਿੱਤੀ ਜਾਵੇਗੀ।ਉਹਨਾਂ ਨੇ ਕੋਡਿੰਗ ਦੀ ਮਹੱਤਤਾ `ਤੇ ਜ਼ੋਰ ਦਿੰਦਿਆਂ ਕਿਹਾ ਕਿ  ਵਿਦਿਆਰਥੀਆਂ ਨੂੰ ਵੱਖ-ਵੱਖ ਤਰਾਂ ਦੇ ਕੋਡਿਗ ਮੁਕਾਬਲੇ, ਇੰਟਰਨਸ਼ਿਪ ਅਤੇ ਪ੍ਰਾਜੈਕਟਾਂ` `ਤੇ ਨਿਰੰਤਰ ਕੰਮ ਕਰਨਾ ਚਾਹੀਦਾ ਹੈ।
    ਡਾ. ਮਨੀ ਮੱਧਵਰ ਨੇ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਜਸਪਾਲ ਸਿੰਘ ਸੰਧੂ ਨਾਲ ਮਸ਼ਵਰਾ ਕਰਦੇ ਹੋਏ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀਆਂ ਲਈ ਆਈ.ਬੀ.ਐਮ ਵਿੱਚ ਬਹੁਤ ਚੰਗਾ ਭਵਿੱਖ ਹੈ।ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਸੱਥਰ ਹੋਰ ਵੀ ਵਾਡੀਆ ਹੈ ਅਤੇ ਉਹਨਾਂ ਦੀ ਗੁਣਵੱਤਾ ਤੇ ਹੁਨਰ ਦੇ ਚਰਚਾ ਨੇ ਕਾਰਪੋਰੇਟ ਜਗਤ ਵਿੱਚ ਨਵੀਆਂ ਉਚਾਈਆਂ ਨੂੰ ਛੂਹੀਆਂ ਹੈ, ਵਿਸ਼ੇਸ਼ ਕਰਕੇ ਆਈ.ਟੀ ਸੈਕਟਰ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਮੰਗ ਵਧੀ ਹੈ ।ਡਾ. ਅਮਿਤ ਚੋਪੜਾ, ਅਸਿਸਟੈਂਟ ਪਲੇਸਮੈਂਟ ਅਧਿਕਾਰੀ ਨੇ ਮਹਿਮਾਨਾਂ ਦਾ ਸਵਾਗਤ ਕੀਤਾ।ਇਸ ਮੌਕੇ ਡਾ. ਹਰਦੀਪ ਸਿੰਘ ਡੀਨ ਵਿਦਿਆਰਥੀ ਭਲਾਈ ਅਤੇ ਮੁੱਖੀ ਕੰਪਿਊਟਰ ਵਿਗਿਆਨ ਵਿਭਾਗ, ਮੁਖੀ ਇਲੈਕਟ੍ਰਾਨਿਕ ਵਿਭਾਗ ਆਰ ਆਰ.ਐਸ ਸ਼ਆਨੀ ਸ਼ਾਮਿਲ ਸਨ ।
    

Check Also

ਵਿਧਾਇਕ ਡਾ. ਅਜੈ ਗੁਪਤਾ ਨੇ ਹਲਕਾ ਕੇਂਦਰੀ ‘ਚ ਸੜਕ ਦੇ ਵਿਕਾਸ ਪ੍ਰੋਜੈਕਟ ਦਾ ਕੀਤਾ ਉਦਘਾਟਨ

ਅੰਮ੍ਰਿਤਸਰ, 9 ਜੁਲਾਈ (ਜਗਦੀਪ ਸਿੰਘ) – ਕੇਂਦਰੀ ਵਿਧਾਨ ਸਭਾ ਹਲਕੇ ਦੇ ਵਿਧਾਇਕ ਡਾ. ਅਜੈ ਗੁਪਤਾ …

Leave a Reply