ਧੂਰੀ, 18 ਜੁਲਾਈ (ਪੰਜਾਬ ਪੋਸਟ – ਪ੍ਰਵੀਨ ਗਰਗ) – ਪਾਵਰਕਾਮ ਦੇ ਐਸ.ਡੀ.ਓ ਦਿਹਾਤੀ ਅਬਦੁਲ ਸਤਾਰ ਨੇ ਦੱਸਿਆ ਕਿ ਪਾਵਰਕਾਮ
ਵਿਭਾਗ ਵੱਲੋਂ ਖੱਪਤਕਾਰਾਂ ਦੇ ਹਰ ਪ੍ਰਕਾਰ ਦੇ ਬਿਜ਼ਲੀ ਦੇ ਲੋਡ ਵਧਾਉਣ ਸਬੰਧੀ ਲਏ ਗਏ ਫੈਸਲੇ ਦੀ ਪਾਲਣਾ ਹਿੱਤ ਇੰਜ. ਜੀ.ਐਮ ਭਾਦੜਾ ਨਿਗਰਾਨ ਇੰਜੀਨਿਅਰ ਬਰਨਾਲਾ ਪਾਸੋਂ ਮਿਲੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਾਰਜਕਾਰੀ ਇੰਜ. ਤਰਸੇਮ ਚੰਦ ਜ਼ਿੰਦਲ ਦੀ ਅਗੁਵਾਈ ਵਿੱਚ ਬਿਜ਼ਲੀ ਦੇ ਲੋਡ ਵਧਾਉਣ ਸਬੰਧੀ ਇੱਕ ਕੈਂਪ ਪਾਵਰਕਾਮ ਦੇ ਦਿਹਾਤੀ ਉਪ ਮੰਡਲ ਧੂਰੀ ਦੇ ਦਫਤਰ ਵਿਖੇ 20 ਜੁਲਾਈ ਨੂੰ ਸਵੇਰੇ 9.00 ਵਜੇ ਤੋਂ 5.00 ਵਜੇ ਤੱਕ ਲਗਾਇਆ ਜਾ ਰਿਹਾ ਹੈ।ਉਹਨਾਂ ਦੱਸਿਆ ਕਿ ਇਸ ਕੈਂਪ ਵਿੱਚ ਪਹੁੰਚਣ ਵਾਲੇ ਖੱਪਤਕਾਰਾਂ ਦੀ ਮੰਗ ਅਨੁਸਾਰ ਉਹਨਾਂ ਦੇ ਬਿਜ਼ਲੀ ਦੇ ਲੋਡ ਆਸਾਨ ਪ੍ਰਕਿਰਿਆ ਅਤੇ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਵਧਾਏ ਜਾਣਗੇ।
Check Also
ਡਿਵੈਲਪਮੈਂਟ ਬੋਰਡਾਂ ਦੇ ਚੇਅਰਮੈਨਾਂ ਦੀ ਅੰਮ੍ਰਿਤਸਰ ਵਿਖੇ ਅਹਿਮ ਮੀਟਿੰਗ
ਅੰਮ੍ਰਿਤਸਰ, 27 ਅਕਤੂਬਰ (ਸੁਖਬੀਰ ਸਿੰਘ) – ਪੰਜਾਬ ਦੇ ਵੱਖ-ਵੱਖ ਡਿਵੈਲਪਮੈਂਟ ਬੋਰਡਾਂ ਦੇ ਚੇਅਰਮੈਨਾਂ ਅਤੇ ਸਮਾਜ …
Punjab Post Daily Online Newspaper & Print Media