Thursday, June 18, 2026

ਮਾਤਾ ਸ਼੍ਰੀ ਨੈਣਾ ਦੇਵੀ ਵਿਖੇ 47ਵੇਂ ਲੰਗਰ ਲਈ ਰਸਦ ਦਾ ਟਰੱਕ ਰਵਾਨਾ

ਧੂਰੀ, 30 ਜੁਲਾਈ (ਪੰਜਾਬ ਪੋਸਟ – ਪ੍ਰਵੀਨ ਗਰਗ) – ਸਰਬ ਭਾਰਤੀ ਸੇਵਾ ਸੰਮਤੀ ਧੂਰੀ ਅਤੇ ਦੁਰਗਾ ਸੇਵਾ ਦਲ ਪੰਜਾਬ PUNJ3007201908ਵੱਲੋਂ ਸਿੱਧ ਪੀਠ ਮਾਤਾ ਸ੍ਰੀ ਨੈਨਾਂ ਦੇਵੀ ਜੀ ਮੰਦਿਰ (ਹਿਮਾਚਲ ਪ੍ਰਦੇਸ਼) ਵਿਖੇ 47ਵਾਂ ਸਲਾਨਾ ਭੰਡਾਰਾ, ਵਲੰਟੀਅਰ ਕੈਂਪ ਅਤੇ ਮੈਡੀਕਲ ਕੈਂਪ ਲਗਾਉਣ ਲਈ ਰਸਦ ਦਾ ਟਰੱਕ ਨੂੰ ਰਾਈਸੀਲਾ ਹੈਲਥ ਫੂਡਜ਼ ਦੇ ਡਾਇਰੈਕਟਰ ਵਿਜੈ ਕੁਮਾਰ ਗੋਇਲ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।ਸੇਵਾ ਸੰਮਤੀ ਦੇ ਜਨਰਲ ਸਕੱਤਰ ਪਿਆਰ ਚੰਦ ਸੰਖਿਆਣ ਨੇ ਦੱਸਿਆ ਕਿ ਸੰਸਥਾ ਵੱਲੋਂ 31 ਜੁਲਾਈ ਤੋਂ 8 ਅਗਸਤ ਤੱਕ ਮਾਤਾ ਸ੍ਰੀ ਨੈਨਾਂ ਦੇਵੀ ਮੰਦਿਰ ਵਿਖੇ ਜਿੱਥੇ ਵਿਸ਼ਾਲ ਭੰਡਾਰਾ ਲਗਾਇਆ ਜਾਵੇਗਾ, ਉਥੇ ਹੀ ਸੇਵਾ ਸੰਮਤੀ ਅਤੇ ਦੁਰਗਾ ਸੇਵਾ ਦਲ ਵੱਲੋਂ ਵਲੰਟੀਅਰ ਸੇਵਾ ਮੁਹੱਈਆਂ ਕਰਵਾਉਂਦੇ ਹੋਏ ਮੈਡੀਕਲ ਸੇਵਾਵਾਂ ਵੀ ਦਿੱਤੀਆਂ ਜਾਣਗੀਆਂ।
          ਇਸ ਮੌਕੇ ਪ੍ਰਧਾਨ ਖਰੈਤੀ ਰਾਮ ਬਾਂਸਲ, ਗਿਆਨ ਚੰਦ ਗਰਗ, ਪੂਰਨ ਚੰਦ ਸਿੰਗਲਾ, ਸੁਭਾਸ ਚੰਦਰ, ਟੇਕ ਬਹਾਦਰ ਸ੍ਰੀਵਾਸਤਵਾ, ਸੁਖਵਿੰਦਰ ਸਿੰਘ ਕਾਂਝਲਾ, ਸੰਜੇ ਸਿੰਗਲਾ, ਗਿਆਨ ਚੰਦ ਮਿੱਤਲ, ਰਾਮ ਗੋਪਾਲ ਸ਼ਰਮਾ, ਹਰਜੀਤ ਸਿੰਘ ਢਿੱਲੋਂ, ਯਸਪਾਲ ਬਾਂਸਲ, ਅਨੁਰਾਗ ਗੋਇਲ, ਰਾਜੇਸ਼ ਕੁਮਾਰ ਰਾਜੂ, ਕ੍ਰਿਸ਼ਨ ਲਾਲ ਮਿੱਤਲ, ਪ੍ਰੈੱਸ ਸਕੱਤਰ ਬਿੰਨੀ ਗਰਗ, ਸਮੀਰ ਗਰਗ, ਸੰਦੀਪ ਗਰਗ ਅਤੇ ਗੁਰਮੇਲ ਸਿੰਘ ਆਦਿ ਵੀ ਹਾਜਰ ਸਨ।

Check Also

ਸਿਹਤ ਵਿਭਾਗ ਵੱਲੋਂ ਵਿਸ਼ਵ ਖ਼ੂਨਦਾਨ ਦਿਹਾੜੇ ਨੂੰ ਸਮਰਪਿਤ ਜਾਗਰੂਕਤਾ ਮੁਹਿੰਮ ਦਾ ਆਯੋਜਨ

ਅੰਮ੍ਰਿਤਸਰ, 17 ਜੂਨ (ਜਗਦੀਪ ਸਿੰਘ) – ਵਿਸ਼ਵ ਖ਼ੂਨਦਾਨ ਦਿਹਾੜੇ `ਤੇ ਸਿਹਤ ਵਿਭਾਗ ਵੱਲੋਂ ਸਵੈਇੱਛਕ ਖ਼ੂਨਦਾਨ …

Leave a Reply