ਲੌਗੋਵਾਲ, 3 ਅਗਸਤ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸਥਾਨਕ ਅਕੇਡੀਆ ਵਰਲਡ ਸਕੂਲ ਵਿਖੇ ਸ਼ਹੀਦ ਊਧਮ ਸਿੰਘ ਜੀ ਦੇ ਜੀਵਨ ਦਾ ਉਦੇਸ਼ ਸਕੂਲ ਦੀ ਖ਼ਾਸ ਪ੍ਰਾਰਥਨਾ ਸਭਾ ਵਿੱਚ ਇੱਕ ਇਕਾਂਗੀ ਦੇ ਰੂਪ ਵਿੱਚ ਪੇਸ਼ ਕੀਤਾ ਗਿਆ।ਸ਼ਹੀਦ ਉਧਮ ਸਿੰਘ ਨੇ ਜਲਿਆਂ ਵਾਲੇ ਬਾਗ਼ ਦੇ ਖ਼ੂਨੀ ਸਾਕੇ ਦਾ ਬਦਲਾ ਜਰਨਲ ਡਾਇਰ ਨੂੰ ਲਿਆ ਅਤੇ ਅਮਰ ਸ਼ਹੀਦ ਨੂੰ ਫਾਂਸੀ ਦੀ ਸਜ਼ਾ ਤੱਕ ਸਾਰਾ ਦ੍ਰਿਸ਼ ਇਸ ਇਕਾਂਗੀ ਵਿੱਚ ਬਹੁਤ ਹੀ ਸੁਚੱਜੇ ਢੰਗ ਨਾਲ ਦਿਖਾਇਆ ਗਿਆ।ਇਸ ਸਮੇਂ 6ਵੀਂ ਜਮਾਤ ਦੇ ਵਿਦਿਆਰਥੀ ਮੰਜੋਸ਼ ਸਿੰਘ ਅਤੇ ਗੁਣਰਾਜ ਕੌਰ ਨੇ ਸ਼ਹੀਦ ਨੂੰ ਸਮਰਪਿਤ ਇੱਕ ਕਵਿਤਾ ਦਾ ਉਚਾਰਨ ਵੀ ਕੀਤਾ।ਸਕੂਲ ਮੁਖੀ ਮੈਡਮ ਰਣਜੀਤ ਕੌਰ ਵਲੋਂ ਸ਼ਹੀਦ ਨੂੰ ਸ਼ਰਧਾਂਜਲੀ ਦਿੱਤੀ ਗਈ ਅਤੇ ਮੰਚ ਇਕਾਂਗੀ ਪੇਸ਼ ਕਰਨ ਵਾਲੇ ਬੱਚਿਆਂ ਦੀ ਬਹੁਤ ਸ਼ਲਾਘਾ ਕੀਤੀ ਅਤੇ ਮੰਚ ਸੰਚਾਲਨ ਦੀ ਜਿੰਮੇਵਾਰੀ ਛੇਵੀਂ ਜਮਾਤ ਦੀ ਹੀ ਵਿਦਿਆਰਥਣ ਲਵਰੀਤ ਕੌਰ ਵਲੋਂ ਬਖੂਬੀ ਨਿਭਾਈ ਗਈ। ਨਾਟਕ ਦੀ ਤਿਆਰੀ ਸਕੂਲ ਦੇ ਡਾਂਸ ਅਧਿਆਪਕ ਮੈਡਮ ਜਸਵਿੰਦਰ ਕੌਰ ਅਤੇ ਛੇਵੀਂ ਕਲਾਸ ਦੇ ਇੰਚਾਰਜ ਮੈਡਮ ਸਪਨਾ ਰਾਣੀ ਦੁਆਰਾ ਕਰਵਾਈ ਗਈ ਸੀ।ਸਕੂਲ ਦੇ ਅਧਿਆਪਕ ਬਿੰਦੀਆ ਮਦਾਨ, ਮਨਪ੍ਰੀਤ ਕੌਰ, ਕਿਰਨਪਾਲ ਸਿੰਘ, ਗੁਰਪ੍ਰੀਤ ਕੌਰ, ਕੰਚਨ ਸਿੰਗਲਾ ਅਤੇ ਵਿਦਿਆਰਥੀਆਂ ਨੇ ਵੀ ਅਮਰ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।
Check Also
40 ਕਰੋੜ ਦਾ ਵਿਸ਼ੇਸ਼ ਫੰਡ ਮਨਜ਼ੂਰ ਕਰਨ ‘ਤੇ ਅਨਿਲ ਠਾਕੁਰ ਵੱਲੋਂ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦਾ ਧੰਨਵਾਦ
ਅੰਮਿਤਸਰ, 3 ਅਗਸਤ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਪਾਰਕ ਬਾਜ਼ਾਰਾਂ ਦੇ ਬੁਨਿਆਦੀ …
Punjab Post Daily Online Newspaper & Print Media