Tuesday, September 15, 2026

ਸਰਕਾਰੀ ਕੰਨਿਆ ਸੀਨੀ. ਸੈਕੰ. ਸਕੂਲ ਮਲੋਟ ਵਿਖੇ ਤੀਆਂ ਦਾ ਤਿਉਹਾਰ ਮਨਾਇਆ

PPNJ0408201914 ਮਲੋਟ, 4 ਅਗਸਤ (ਪੰਜਾਬ ਪੋਸਟ – ਗਰਗ) – ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮੰਡੀ ਹਰਜੀ ਰਾਮ ਮਲੋਟ ਵਿਖੇ “ਤੀਆਂ ਦਾ ਤਿਉਹਾਰ” ਮਨਾਇਆ ਗਿਆ।ਜਿਸ ਵਿੱਚ ਸਮਾਜ ਸੇਵੀ ਸ੍ਰੀਮਤੀ ਅਨੂੰ ਗਰਗ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ।ਸਕੂਲ ਦੀਆਂ ਵਿਦਿਆਰਥਣਾਂ ਨੇ ਗਿੱਧਾ, ਭੰਗੜਾ, ਡਾਂਸ ਤੇ ਲੋਕ ਗੀਤਾਂ ਨਾਲ ਪ੍ਰੋਗਰਾਮ ਦਾ ਰੰਗ ਬੰਨਿਆ।ਸਟੇਜ ਦੀ ਕਾਰਵਾਈ ਸਿਖਿਆਰਥੀ ਅਧਿਆਪਕ ਹਰਵਿੰਦਰ ਕੌਰ ਅਤੇ ਵਰਸ਼ਾ ਗੁਪਤਾ ਨੇ ਚਲਾਈ।ਪ੍ਰਿੰਸੀਪਲ ਵਿਜੇ ਗਰਗ ਨੇ ਮੁੱਖ ਮਹਿਮਾਨ ਨੂੰ ਜੀ ਆਇਆ ਆਖਿਆ।
ਸਭ ਤੋਂ ਪਹਿਲਾਂ ਨੌਵੀ ਬੀ ਦੀ ਵਿਦਿਆਰਥਣ ਸੋਨਮ ਨੇ ਤੀਆਂ ਦੇ ਤਿਉਹਾਰ ਬਾਰੇ ਜਾਣੂ ਕਰਵਾਇਆ, ਲੋਕ ਗੀਤ `ਮਾਵਾਂ ਤੇ ਧੀਆਂ ਰਲ ਬੈਠੀਆਂ ਨੀ ਮਾਏਂ` ਦੱਸਵੀ ਬੀ ਦੀ ਵਿਦਿਆਰਥਣ ਸੁਮਨਦੀਪ ਕੌਰ ਨੇ ਪੇਸ਼ ਕੀਤਾ। `ਮੇਰੀ ਉੱਡਦੀ ਵੇਖ ਫਲਕਾਰੀ` ਗੀਤ `ਤੇ ਡਾਂਸ ਕੀਤਾ ਅੱਠਵੀਂ ਸੀ ਦੀ ਵਿਦਿਆਰਥਣ ਤਮੰਨਾ ਕੀਤਾ।ਉਸ ਤੋਂ ਬਾਅਦ ਸਕੂਲ ਦੀਆਂ ਵਿਦਿਆਰਥਣਾਂ ਵਲੋਂ ਭੰਗੜਾ ਪੇਸ਼ ਕੀਤਾ ਗਿਆ, ਜਿਸ ਨਾਲ ਸਾਰਾ ਸਕੂਲ ਤਾੜੀਆਂ ਦੀ ਅਵਾਜ਼ ਨਾਲ ਗੂੰਜ਼ ਉਠਿਆ।ਮੈਡਮ ਸੰਤੋਸ਼ ਗਰਗ ਦੀਆਂ ਸਭਿਆਚਾਰਕ ਬੋਲੀਆਂ ਨੇ ਸਕੂਲ ਸਟਾਫ ਤੇ ਵਿਦਿਆਰਥਣਾਂ ਨੱਚਣ `ਤੇ ਮਜ਼ਬੂਰ ਕਰ ਦਿਤਾ।ਪ੍ਰੋਗਰਾਮ ਦੇ ਅਖੀਰ ਵਿਚ ਸਕੂਲ ਦੀਆਂ ਸਾਰੀਆਂ ਕੁੜੀਆਂ ਨੇ ਤੀਆਂ ਦੇ ਤਿਉਹਾਰ ਦੀ ਮੁੱਖ ਪੇਸ਼ਕਾਰੀ ਗਿੱਧਾ ਪੇਸ਼ ਕੀਤਾ।PPNJ0408201915
ਮੁੱਖ ਮਹਿਮਾਨ ਸ਼੍ਰੀਮਤੀ ਅਨੂੰ ਗਰਗ ਨੇ ਪ੍ਰੋਗਰਾਮ ਦੀ ਸ਼ਲਾਘਾ ਕੀਤੀ। ਉਨਾਂ ਕਿਹਾ ਕਿ ਇਹਨਾਂ ਬੱਚਿਆਂ ਨੇ ਮੇਰੇ ਬਚਪਨ ਦੇ ਦਿਨ ਯਾਦ ਕਰਵਾ ਦਿੱਤੇ, ਜਦੋ ਤੀਆਂ ਦੇ ਤਿਉਹਾਰ ਧੂਮ-ਧਾਮ ਨਾਲ ਮਨਾਏ ਜਾਂਦੇ ਸਨ।ਜਸਵਿੰਦਰ ਸਿੰਘ ਡੀ.ਪੀ.ਈ ਨੇ ਸਾਰੇ ਬੱਚਿਆਂ ਨੂੰ ਸਫ਼ਲ ਪੇਸ਼ਕਾਰੀ ਲਈ ਵਧਾਈ ਦਿੱਤੀ। ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਗਰੀਨ ਹਾਊਸ, ਸਮੂਹ ਸਟਾਫ ਅਤੇ ਸਿਖਿਆਰਥੀ ਅਧਿਆਪਕਾਂ ਨੇ ਬਹੁਤ ਮਿਹਨਤ ਕੀਤੀ।
 

Check Also

ਕਵੀ ਤੇ ਸਾਹਿਤਕ ਫ਼ੋਟੋਗ੍ਰਾਫ਼ਰ ਹਰਭਜਨ ਸਿੰਘ ਬਾਜਵਾ ਦੇ ਦੇਹਾਂਤ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੁੱਖ ਦਾ ਪ੍ਰਗਟਾਵਾ

ਅੰਮ੍ਰਿਤਸਰ 14 ਸਤੰਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਦੇ ਕਵੀ ਅਤੇ ਬੇਹੱਦ ਜ਼ਹੀਨ ਸਾਹਿਤਕ ਫ਼ੋਟੋਗ੍ਰਾਫ਼ਰ …

Leave a Reply