Tuesday, September 15, 2026

ਜੀ.ਬੀ.ਪੀ ਗਰੁੱਪ ਨੇ ਉਤਸਾਹ ਨਾਲ ਮਨਾਇਆ ਤੀਆਂ ਦਾ ਤਿਉਹਾਰ

ਚੰਡੀਗੜ੍ਹ, 5 ਅਗਸਤ (ਪੰਜਾਬ ਪੋਸਟ ਬਿਉਰੋ) – ਉਤਰ ਭਾਰਤ ਦੇ ਪ੍ਰਸਿੱਧ ਰੀਅਲ ਇਸਟੇਟ ਡਿਵੈਲਪਰ ਤੇ ਬਿਲਡਰਜ਼ ਜੀ.ਬੀ.ਪੀ ਗੁਪਤਾ ਬਿਲਡਰਜ਼ ਐਂਡ PUNJ0508201901ਪ੍ਰਮੋਟਰਜ਼ ਨੇ ਤੀਆਂ ਦਾ ਤਿਉਹਾਰ ਬਹੁਤ ਹੀ ਉਤਸ਼ਾਹ ਨਾਲ ਮਨਾਇਆ। ਪ੍ਰੋਗਰਾਮ ਦਾ ਆਯੋਜਨ ਸਮਾਜ ਦੀਆਂ ਕੁੜੀਆਂ ਤੇ ਸੁਆਣੀਆਂ ਲਈ ਡੇਰਾ ਬੱਸੀ ਵਿਚ ਬਰਵਾਲਾ ਰੋਡ ਸਥਿਤ ਜੀ.ਬੀ.ਪੀ ਰੋਜਵੁੱਡ ਇਸਟੇਟ ਦੇ ਕਲੱਬ ਹਾਊਸ ਦੇ ਕੋਲ ਸ਼੍ਰੀ ਰਾਧਾ ਕ੍ਰਿਸ਼ਨ ਮੰਦਰ ਵਿੱਚ ਕੀਤਾ ਗਿਆ।ਗਰੁੱਪ ਦੀਆਂ ਸਾਰੀਆਂ ਮਹਿਲਾ ਕਰਮਚਾਰੀਆਂ ਦੇ ਲਈ ਵੀ ਗਰੁੱਪ ਦੇ ਸਾਰੇ ਸਾਈਟ ਦਫਤਰਾਂ ਵਿੱਚ ਤੀਆਂ ਦੇ ਪ੍ਰੋਗਰਾਮ ਆਯੋਜਿਤ ਕੀਤੇ ਗਏ।
                ਗਰੁੱਪ ਨੇ ਔਰਤਾਂ ਦੇ ਲਈ ਖਾਣੇ  ਤੇ ਮਹਿੰਦੀ ਦੇ ਨਾਲ ਕਈ ਤਰ੍ਹਾਂ ਦੀਆਂ ਸਭਿਆਚਾਰਕ ਗਤੀਵਿਧੀਆਂ ਕਰਵਾਈਆਂ।ਤੀਆਂ ਦਾ ਤਿਉਹਾਰ ਮਨਾਉਂਦਿਆਂ ਔਰਤਾਂ ਨੇ ਖੂਬਸੂਰਤ ਰੰਗ ਬਰੰਗੇ ਰਵਾਇਤੀ ਕੱਪੜਿਆਂ ਵਿੱਚ ਸੱਜ਼ ਧੱਜ਼ ਕੇ ਮਾਨਸੂਨ ਦਾ ਸਵਾਗਤ ਕੀਤਾ।
              ਤਿਉਹਾਰ ਦੇ ਬਾਰੇ ਵਿਚ ਗੱਲਬਾਤ ਕਰਦੇ ਹੋਏ ਜੀ.ਬੀਪੀ ਗਰੁੱਪ ਦੇ ਸੇਲਜ਼ ਤੇ ਮਾਰਕੀਟਿੰਗ ਡਾਇਰੈਕਟਰ ਅਨੁਪਮ ਗੁਪਤਾ ਨੇ ਕਿਹਾ ਕਿ ਲੋਕਾਂ ਦੇ ਰੁਝੇਂਵੇਂ ਭਰੇ ਜੀਵਨ ਵਿਚ ਇਸ ਤਰ੍ਹਾਂ ਦੇ ਆਯੋਜਨ ਕਰਨਾ ਹਮੇਸ਼ਾਂ ਖੁਸ਼ੀ ਦੇ ਨਾਲ-ਨਾਲ ਇੱਕ ਦੂਜੇ ਨਾਲ ਗੱਲਬਾਤ ਕਰਨ ਤੇ ਤਿਉਹਾਰ ਦੀ ਭਾਵਨਾ ਦਾ ਆਨੰਦ ਲੈਣ ਦਾ ਮੌਕਾ ਪ੍ਰਦਾਨ ਕਰਦਾ ਹੈ।

Check Also

ਕਵੀ ਤੇ ਸਾਹਿਤਕ ਫ਼ੋਟੋਗ੍ਰਾਫ਼ਰ ਹਰਭਜਨ ਸਿੰਘ ਬਾਜਵਾ ਦੇ ਦੇਹਾਂਤ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੁੱਖ ਦਾ ਪ੍ਰਗਟਾਵਾ

ਅੰਮ੍ਰਿਤਸਰ 14 ਸਤੰਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਦੇ ਕਵੀ ਅਤੇ ਬੇਹੱਦ ਜ਼ਹੀਨ ਸਾਹਿਤਕ ਫ਼ੋਟੋਗ੍ਰਾਫ਼ਰ …

Leave a Reply