Tuesday, September 15, 2026

ਸ਼ਹੀਦ ਊਧਮ ਸਿੰਘ ਦੇ ਜੀਵਨ ਬਾਰੇ ਫ਼ਿਲਮ ‘ਖ਼ੋਜ ਊਧਮ ਸਿੰਘ’ ਸਬੰਧੀ ਸੈਮੀਨਾਰ

ਅੰਮ੍ਰਿਤਸਰ, 5 ਅਗਸਤ (ਪੰਜਾਬ ਪੋਸਟ- ਦੀਪ ਦਵਿੰਦਰ) – ਦੇਸ਼ ਦੀ ਅਜ਼ਾਦੀ ਸੰਗਰਾਮ ਦੇ ਸਭ ਤੋਂ ਵੱਡੇ ਤੀਰਥ ਜਲ੍ਹਿਆਵਾਲਾ ਬਾਗ ਦੇ ਕਤਲੇਆਮ ਦਾ ਬਦਲਾ Shaheed Udham Sਲੈਣ ਵਾਲੇ ਪੰਜਾਬੀ ਯੋਧੇ ਸ਼ਹੀਦ ਉਧਮ ਸਿੰਘ ਦੇ ਜੀਵਨ ਕਾਲ ਨੂੰ ਦਰਸਾਉਂਦੀ ਇੱਕ ਲਘੂ ਫ਼ਿਲਮ ‘ਖ਼ੋਜ ਊਧਮ ਸਿੰਘ’ ਦਾ ਵਿਸ਼ੇਸ਼ ਸ਼ੋਅ ਅੱਜ ਵਿਰਸਾ ਵਿਹਾਰ ਦੇ ਸ੍ਰ. ਨਾਨਕ ਸਿੰਘ ਨਾਵਲਿਸਟ ਸੈਮੀਨਾਰ ਹਾਲ ਵਿਖੇ ਵਿਖਾਇਆ ਗਿਆ।
    ਇਸ ਫ਼ਿਲਮ ਦੇ ਨਿਰਦੇਸ਼ਕ ਮਨੋਜ ਗਵਾਲੜੀ ਅਤੇ ਪ੍ਰੋਡਿਊਸਰ ਆਰ.ਐਸ ਸੋਲੰਕੀ ਹਨ, ਜੋ ਗੁਜਰਾਤ ਦੇ ਸ਼ਹਿਰ ਅਹਿਮਦਾਬਾਦ ਤੋਂ ਹਨ।ਇਸ ਫਿਲਮ ਵਿੱਚ ਸ਼ਹੀਦ ਊਧਮ ਸਿੰਘ ਦੇ ਜੀਵਨ ਕਾਲ, ਉਹਨਾਂ ਦੇ ਨਾਮ ਰਾਮ ਮੁਹੰਮਦ ਸਿੰਘ ਅਜ਼ਾਦ `ਤੇ ਹੋਈ ਸਿਆਸਤ ਅਤੇ ਅੱਜ ਊਧਮ ਸਿੰਘ ਕਿਥੇ ਹੈ ਬਾਰੇ ਚਰਚਾ ਕੀਤੀ ਗਈ ਹੈ।ਇਸ ਤੋਂ ਇਲਾਵਾ ਇਸ ਫ਼ਿਲਮ ਵਿੱਚ ਇਹ ਇੱਛਾ ਪ੍ਰਗਟ ਕੀਤੀ ਗਈ ਹੈ ਕਿ ਸਾਡੇ ਪੰਜਾਬ ਤੇ ਦੇਸ਼ ਦੇ ਨੋਜਵਾਨ ਸ਼ਹੀਦ ਊਧਮ ਸਿੰਘ ਵਾਂਗ ਇੱਕ ਚੰਗਾ ਸਮਾਜ ਸਿਰਜਣ ਦਾ ਸੁਪਨਾ ਲੈਣ, ਜਿਸ ਵਿੱਚ ਪੰਜਾਬ ਦੀ ਅਣਖ, ਗੈਰਤ, ਸਲੀਕਾਂ ਤੇ ਊਚ ਨੀਚ ਰਹਿਤ ਸਮਾਜਿਕ ਭਾਈਚਾਰਾ ਹੋਵੇ।ਮਨੋਜ ਗਵਾਲੜੀ ਅਤੇ ਉਹਨਾਂ ਦੀ ਪਤਨੀ ਸੀਤਲ ਗਵਾਲੜੀ ਨੇ ਕਿਹਾ ਕਿ ਇਸ ਫਿਲਮ ਨੂੰ ਪੇਸ਼ ਕਰਕੇ ਉਹ ਦੇਸ਼ ਵਿੱਚ ਦੇਸ਼ ਭਗਤੀ ਕਿਸ ਤਰ੍ਹਾਂ ਦੀ ਹੋਵੇ, ਇਸ ਦੀ ਇਕ ਉਦਾਹਰਨ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ।ਵਿਰਸਾ ਵਿਹਾਰ ਦੇ ਪ੍ਰਧਾਨ ਕੇਵਲ ਧਾਲੀਵਾਲ, ਪ੍ਰਗਤੀਸ਼ੀਲ ਲੇਖਕ ਸੰਘ ਅੰਮ੍ਰਿਤਸਰ ਦੇ ਪ੍ਰਧਾਨ ਭੂਪਿੰਦਰ ਸਿੰਘ ਸੰਧੂ, ਫ਼ੋਕਲੋਰ ਰਿਸਰਚ ਅਕਾਦਮੀ ਦੇ ਪ੍ਰਧਾਨ ਰਮੇਸ਼ ਯਾਦਵ ਨੇ ਇਸ ਫ਼ਿਲਮ ਤੇ ਖੁਸ਼ੀ ਜਾਹਿਰ ਕਰਦਿਆਂ ਕਿਹਾ ਕਿ ਅਜਿਹੀਆਂ ਫ਼ਿਲਮਾਂ ਦੀ ਸਮਾਜ ਨੂੰ ਜ਼ਰੂਰਤ ਹੈ।ਜਿਸ ਨਾਲ ਜਿਥੇ ਆਪਣੇ ਵਿਰਸੇ ਤੇ ਝਾਤ ਪੈਂਦੀ ਹੈ ਤੇ ਇਕ ਫ਼ਰਜ਼ ਦੀ ਜ਼ਿੰਮੇਵਾਰੀ ਦਾ ਅਹਿਸਾਸ ਵੀ ਜਾਗਦਾ ਹੈ।ਇਸ ਫ਼ਿਲਮ ਦੀ ਖੋਜ਼ ਪੜਤਾਲ ਤੇ ਤਿਆਰੀ ਲਈ ਲਗਭਗ 9 ਸਾਲ ਦਾ ਸਮਾਂ ਲੱਗਾ ਹੈ।
    ਇਸ ਮੌਕੇ ਹਰਜਿੰਦਰ, ਪ੍ਰੋ. ਮਧੂ ਸ਼ਰਮਾ, ਗੁਰਦੇਵ ਸਿੰਘ ਮਹਿਲਾਂਵਾਲਾ, ਜੇ.ਐਸ ਜੱਸ, ਧਰਵਿੰਦਰ ਸਿੰਘ ਔਲਖ, ਅਮਨ ਭਾਰਦਵਾਜ ਤੇ ਹੋਰ ਦਰਸ਼ਕਾਂ ਮੌਜੂਦ ਸਨ।

Check Also

ਬੀਬੀਕੇ ਡੀਏਵੀ ਕਾਲਜ ਵੁਮੈਨ ਵਿਖੇ ਵਿਸ਼ਵ ਫੋਟੋਗ੍ਰਾਫੀ ਦਿਵਸ ਮਨਾਇਆ ਗਿਆ

ਅੰਮ੍ਰਿਤਸਰ, 15 ਸਤੰਬਰ (ਜਗਦੀਪ ਸਿੰਘ) – ਬੀਬੀਕੇ ਡੀਏਵੀ ਕਾਲਜ ਵੁਮੈਨ ਦੇ ਪੋਸਟ ਗ੍ਰੈਜੂਏਟ ਪੱਤਰਕਾਰੀ ਅਤੇ …

Leave a Reply