ਅੰਮ੍ਰਿਤਸਰ, 7 ਅਗਸਤ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਪੰਜਾਬੀ ਵਿਭਾਗ ’ਚ ਐੱਮ. ਫਿਲ. ਪੰਜਾਬੀ ਵਾਸਤੇ ਦਾਖਲਾ ਟੈਸਟ 8
ਅਗਸਤ ਨੂੰ ਲਿਆ ਜਾਣਾ ਸੀ ਜੋ ਕੁਝ ਤਕਨੀਕੀ ਕਾਰਨਾਂ ਕਰਕੇ ਮੁਲਤਵੀ ਕਰਨਾ ਪਿਆ ਹੈ ਜੋ ਹੁਣ 24 ਅਗਸਤ ਨੂੰ ਲਿਆ ਜਾਵੇਗਾ।ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਭ ਤੋਂ ਪਹਿਲਾਂ ਐਮ.ਏ ਪੰਜਾਬੀ ਸ਼ੁਰੂ ਕਰਨ ਵਾਲੇ ਇਸ ਕਾਲਜ ਨੇ 2015 ਤੋਂ ਐਮ.ਫਿਲ ਪੰਜਾਬੀ ਦੀਆਂ ਕਲਾਸਾਂ ਸ਼ੁਰੂ ਕਰਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਅਜਿਹੇ ਕਾਲਜ ਦਾ ਦਰਜ਼ਾ ਹਾਸਲ ਕੀਤਾ ਜਿੱਥੇ ਐਮ.ਫਿਲ ਪੱਧਰ ਦੀ ਪੜ੍ਹਾਈ ਸ਼ੁਰੂ ਹੋਈ ਹੈ ਅਤੇ ਇਸ ਸਾਲ ਤੋਂ ਪੀਐਚ.ਡੀ ਦਾ ਕੋਰਸ ਵੀ ਸ਼ੁਰੂ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਐਮ.ਫਿਲ. ’ਚ ਦਾਖਲਾ ਲੈਣ ਦੇ ਚਾਹਵਾਨ ਵਿਦਿਆਰਥੀ ਬਿਨ੍ਹਾਂ ਲੇਟ ਫੀਸ ਤੋਂ ਹੁਣ 22 ਅਗਸਤ ਤੱਕ ਕਾਲਜ ਆ ਕੇ ਆਪਣਾ ਦਾਖਲਾ ਫ਼ਾਰਮ ਭਰ ਸਕਦੇ ਹਨ, ਜਦਕਿ 1000 (ਇਕ ਹਜ਼ਾਰ) ਰੁਪਏ ਲੇਟ ਫ਼ੀਸ ਨਾਲ 23 ਅਗਸਤ ਨੂੰ ਵੀ ਸ਼ਾਮ 4:00 ਵਜੇ ਤੱਕ ਦਾਖਲਾ ਫ਼ਾਰਮ ਭਰਿਆ ਜਾ ਸਕਦਾ ਹੈ।24 ਅਗਸਤ ਨੂੰ ਸਵੇਰੇ 12:00 ਵਜੇ ਕਾਲਜ ’ਚ ਹੀ ਦਾਖਲਾ ਟੈਸਟ ਲਿਆ ਜਾਵੇਗਾ ਅਤੇ 27 ਅਗਸਤ ਨੂੰ ਯੋਗ ਵਿਦਿਆਰਥੀਆਂ ਦੀ ਸੂਚੀ ਜਾਰੀ ਕੀਤੀ ਜਾਵੇਗੀ ਜਿਸ ਦੇ ਆਧਾਰ ’ਤੇ 28 ਅਗਸਤ ਨੂੰ ਦਾਖਲਾ ਹੋਵੇਗਾ।ਉਨ੍ਹਾਂ ਕਿਹਾ ਕਿ ਇਸ ਕੋਰਸ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਮਾਨਤਾ ਮਿਲੀ ਹੋਈ ਹੈ ਅਤੇ ਇਸ ਦੀ ਡਿਗਰੀ ਵੀ ਯੂਨੀਵਰਸਿਟੀ ਵਲੋਂ ਹੀ ਦਿੱਤੀ ਜਾਵੇਗੀ।
Check Also
ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …
Punjab Post Daily Online Newspaper & Print Media