ਅੰਮ੍ਰਿਤਸਰ, 9 ਅਗਸਤ (ਪੰਜਾਬ ਪੋਸਟ – ਸੁਖਬੀਰ ਸਿੰਘ) – ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਸਪੋਰਟਸ ਵਿਭਾਗ
ਵਲੋਂ ਜਿਲ੍ਹਾ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਜਿਲ੍ਹਾ ਪੱਧਰੀ ਟੂਰਨਾਮੈਂਟ ਅੰ:14, ਅੰ:18 ਅਤੇ ਅੰ:25 ਸਾਲ ਉਮਰ ਵਰਗ ਕਰਵਾਏ ਜਾ ਰਹੇ ਹਨ।ਅੰ:18 ਸਾਲ ਉਮਰ ਵਰਗ ਲੜਕੇ ਲੜਕੀਆਂ ਦੇ ਖੇਡ ਮੁਕਾਬਲਿਆਂ ਬਾਰੇ ਗੁਰਲਾਲ ਸਿੰਘ ਰਿਆੜ ਜਿਲ੍ਹਾ ਸਪੋਰਟਸ ਅਫਸਰ ਨੇ ਦੱਸਿਆ ਕਿ ਅੱਜ ਅੰ:18 ਸਾਲ ਉਮਰ ਵਰਗ ਜਿਲ੍ਹਾ ਪੱਧਰੀ ਕੰਪੀਟੀਸ਼ਨ ਦੇ ਮੈਚ ਅਤੇ ਈਵੈਂਟ ਬਹੁਤ ਹੀ ਦਿਲਚਸਪ ਰਹੇ।ਖਿਡਾਰੀਆਂ ਨੇ ਬੜੇ ਹੀ ਉਤਸ਼ਾਹ ਨਾਲ ਮੁਕਾਬਲਿਆਂ ਵਿੱਚ ਸ਼ਿਰਕਤ ਕੀਤੀ।ਇਹ ਮੁਕਾਬਲੇ ਐਥਲੈਟਿਕਸ, ਹੈਂਡਬਾਲ, ਵਾਲੀਬਾਲ ਅਤੇ ਫੁੱਟਬਾਲ ਖਾਲਸਾ ਕਾਲਜੀਏਟ ਸੀ: ਸੈ: ਸਕੂਲ ਅਤੇ ਬਾਕਸਿੰਗ ਸ:ਸੀ:ਸੈ: ਸਕੂਲ ਛੇਹਰਟਾ ਅਤੇ ਜਿਮਨਾਸਟਿਕ ਲੜਕੀਆਂ ਬੀ.ਬੀ.ਕੇ ਡੀ.ਏ.ਵੀ ਕਾਲਜ ਅੰਮ੍ਰਿਤਸਰ ਅਤੇ ਜਿਮਨਾਸਟਿਕ ਲੜਕੇ ਗੋਲਬਾਗ ਕੁਸ਼ਤੀ ਸਟੇਡੀਅਮ ਅੰਮ੍ਰਿਤਸਰ, ਕਬੱਡੀ ਗੁਰੂ ਨਾਨਕ ਸਟੇਡੀਅਮ ਅੰਮ੍ਰਿਤਸਰ, ਰੋਲਰ ਸਕੇਟਿੰਗ ਮੁਕਾਬਲੇ ਦ ਵੀਲਜ ਰਿੰਗ ਲੋਹਾਰਕਾ ਰੋਡ ਵਿਖੇ ਕਰਵਾਏ ਜਾ ਰਹੇ ਹਨ।
ਅੱਜ ਦੇ ਨਤੀਜੇ `ਚ ਫੁੱਟਬਾਲ ਅੰ-18 ਉਮਰ ਵਰਗ ਲੜਕੀਆਂ ਦੇ ਮੈਚ ਦੌਰਾਨ ਦਸ਼ਮੇਸ਼ ਸਕੂਲ ਕੋਟਲਾ ਸੁਲਤਾਨ ਸਿੰਘ ਪਹਿਲੇ ਸਥਾਨ `ਤੇ, ਸ:ਸ:ਸ ਸਕੂਲ ਤਲਵੰਡੀ ਦਸੌਂਦਾ ਸਿੰਘ ਦੂਸਰੇ ਸਥਾਨ, ਮੈਰੀਟੋਰੀਅਸ ਸਕੂਲ ਤੀਸਰੇ ਸਥਾਨ `ਤੇ ਰਹੇ।ਅੰ:18 ਲੜਕੀਆ ਦੇ ਮੈਚ ਦੌਰਾਨ ਸਵਰਾਜ ਸਪੋਰਟਸ ਕਲੱਬ ਦੀ ਟੀਮ ਪਹਿਲੇ ਸਥਾਨ `ਤੇ ਖਾਲਸਾ ਸ.ਸ. ਸਕੂਲ ਅੰਮ੍ਰਿਤਸਰ ਦੀ ਟੀਮ ਦੂਸਰੇ ਸਥਾਨ ਤੇ ਅਤੇ ਸ੍ਰੀ ਦਸ਼ਮੇਸ਼ ਸ.ਸ.ਸਕੂਲ ਕੋਟਲਾ ਸੁਲਤਾਨ ਸਿੰਘ ਦੀ ਟੀਮ ਤੀਸਰੇ ਸਥਾਨ ਤੇ ਰਹੀ।ਹੈਂਡਬਾਲ ਅੰ-18 ਉਮਰ ਵਰਗ ਦੇ ਲੜਕਿਆ ਦੇ ਫਾਈਨਲ ਮੈਚ ਖਾਲਸਾ ਕਾਲਜੀਏਟ ਸਕੂਲ ਦੀ ਟੀਮ ਅਤੇ ਗੋ:ਸੀ:ਸੈਕ:ਸਕੂਲ ਛੇਹਰਟਾ ਦੀ ਟੀਮ ਵਿੱਚਕਾਰ ਹੋਏ ਜਿਸ ਵਿੱਚੋ ਖਾਲਸਾ ਕਾਲਜੀਏਟ ਸਕੂਲ ਦੀ ਟੀਮ 29-22 ਦੇ ਅੰਤਰ ਨਾਲ ਜੇਤੂ ਰਹ।ਦੂਸਰਾ ਮੈਚ ਛਾਪਾ ਰਾਮ ਸਿੰਘ ਅਤੇ ਸ:ਸ:ਸ:ਸਕੂਲ ਗੁਮਾਨਪੁਰਾ ਵਿਚਕਾਰ ਹੋਇਆ।ਜਿਸ ਵਿਚੋ ਛਾਪਾ ਰਾਮ ਸਿੰਘ ਦੀ ਟੀਮ 20-18 ਦੇ ਅੰਤਰ ਨਾਲ ਜੇਤੂ ਰਹੀ।ਤੈਰਾਕੀ ਅੰ: 18 ਲੜਕਿਆ ਦੇ 50 ਮੀ: ਫ੍ਰੀ ਸਟਾਈਲ ਇਵੈਂਟ ਵਿੱਚ ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦਾ ਇਸਸ਼ ਚੌਧਰੀ ਪਹਿਲੇ ਸਥਾਨ ਤੇ ਡੀਏਵੀ ਪਬਲਿਕ ਸਕੂਲ ਦਾ ਅਲਖਦੀਪ ਸਿੰਘ ਦੂਸਰੇ ਸਥਾਨ ਤੇ ਅਤੇ ਖਾਲਸਾ ਸ;ਸ:ਸ: ਸਕੂਲ ਦਾ ਰੋਹਨ ਤੀਸਰੇ ਸਥਾਨ ਤੇ ਰਿਹਾ । 50 ਮੀ: ਬੈਕ ਸਟ੍ਰੋਕ ਈਵੈਂਟ ਵਿੱਚ ਖਾਲਸਾ ਸੀ:ਸੈਕ:ਸਕੂਲ ਦਾ ਦਿਵਾਂਸ਼ੂ ਪਹਿਲੇ ਸਥਾਨ `ਤੇ ਡੀਏਵੀ ਪਬਲਿਕ ਸਕੂਲ ਦਾ ਰਖਸ਼ਣ ਦੂਸਰੇ ਸਥਾਨ `ਤੇ ਕੋਟ ਖਾਲਸਾ ਸਕੂਲ ਦਾ ਮਨਪ੍ਰੀਤ ਤੀਸਰੇ ਸਥਾਨ `ਤੇ ਰਿਹਾ।50 ਮੀ: ਬਟਰ ਈਵੈਂਟ ਵਿੱਚ ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦਾ ਇਸਸ਼ ਚੌਧਰੀ ਪਹਿਲੇ ਸਥਾਨ `ਤੇ, ਖਾਲਸਾ ਕਾਲਜੀਏਟ ਸਕੂਲ ਦਾ ਦਿਵਾਂਸ਼ੂ ਦੂਸਰੇ ਸਥਾਨ `ਤੇ ਅਤੇ ਡੀ.ਏ.ਵੀ ਪਬਲਿਕ ਸਕੂਲ ਦਾ ਤਨਮੇਯ ਸ਼ਰਮਾ ਤੀਸਰੇ ਸਥਾਨ `ਤੇ ਰਿਹਾ।100 ਮੀ: ਬਟਰ ਇਵੈਂਟ ਵਿੱਚ ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦਾ ਇਸਸ਼ ਚੌਧਰੀ ਪਹਿਲੇ ਸਥਾਨ ਤੇ, ਡੀ.ਏ.ਵੀ ਪਬਲਿਕ ਸਕੂਲ ਦੇ ਤਨਮੇਯ ਸ਼ਰਮਾ ਦੂਸਰੇ ਸਥਾਨ `ਤੇ, ਡੀ.ਏ.ਵੀ ਪਬਲਿਕ ਸਕੂਲ ਦੇ ਰੱਖਸ਼ਣ ਮਰਵਾਹ ਤੀਸਰੇ ਸਥਾਨ `ਤੇ ਰਹੇ।
ਕਬੱਡੀ ਅੰ: 18 ਲੜਕਿਆ ਦੇ ਫਾਈਨਲ ਮੈਚ ਦੌਰਾਨ ਸ.ਸ.ਸ ਸਕੂਲ ਹਰਸ਼ਾਛੀਨਾ ਦੀ ਟੀਮ ਪਹਿਲੇ ਸਥਾਨ `ਤੇ, ਬਾਬਾ ਦੀਪ ਸਿੰਘ ਸਪੋਰਟਸ ਕਲੱਬ ਮੋਦੇ ਦੀ ਟੀਮ ਦੂਸਰੇ ਸਥਾਨ `ਤੇ, ਸੈਂਟ ਸੋਲਜਰ ਕਾਨਵੈਂਟ ਸਕੁਲ ਜੰਡਿਆਲਾ ਅਤੇ ਸਹੀਦ ਗੁਰਚਰਨ ਸਿੰਘ ਸ:ਸੀ:ਸੈਕੰ:ਸਕੂਲ ਚੌਗਾਵਾਂ ਦੀ ਟੀਮ ਤੀਸਰੇ ਸਥਾਨ `ਤੇ ਰਹੀ।ਜਿਮਨਾਸਟਿਕ ਅੰ:18 ਲੜਕੀਆ ਦੇ ਆਰਟਿਸਟਿਕ ਇਵੈਂਟ ਵਿੱਚ ਆਰਿਆ ਸਮਾਜ ਗਰਲਜ ਸਕੂਲ ਪਹਿਲੇ ਸਥਾਨ `ਤੇ ਪੀ.ਬੀ.ਐਨ ਸਕੂਲ ਦੂਸਰੇ ਸਥਾਨ `ਤੇ ਅਤੇ ਕੋਚਿੰਗ ਸੈਂਟਰ (ਬੀ.ਬੀ.ਕੇ.ਡੀਏਵੀ) ਤੀਸਰੇ ਸਥਾਨ `ਤੇ ਰਹੇ।ਰਿਧਮਿਕ ਈਵੈਂਟ ਵਿੱਚ ਖਾਲਸਾ ਪਬਲਿਕ ਸਕੂਲ ਪਹਿਲੇ ਸਥਾਨ `ਤੇ, ਸਪਰਿੰਗ ਡੇਲ ਸੀ:ਸਕੂਲ ਦੂਸਰੇ ਸਥਾਨ `ਤੇ ਅਤੇ ਜੀ.ਐਸ.ਏ ਕਲੱਬ ਤੀਸਰੇ ਸਥਾਨ `ਤੇ ਰਹੇ।ਜਿਮਨਾਸਟਿਕ ਲੜਕਿਆਂ ਦੇ ਮੁਕਾਬਲੇ ਦੌਰਾਨ ਵਾਲਟਿੰਗ ਟੇਬਲ ਈਵੈਂਟ ਵਿੱਚ ਗੋ:ਸੀ:ਸੈ:ਸਕੂਲ ਝੀਤਾ ਕਲਾ੍ਹ ਦੇ ਸੰਦੀਪ ਸਿੰਘ ਪਹਿਲੇ ਸਥਾਨ `ਤੇ, ਡੀ.ਏ.ਵੀ ਸੀ:ਸੈਕ:ਸਕੂਲ ਦੇ ਅਦਿਤਿਯਾ ਸਿੰਘ ਅਤੇ ਸ:ਸ:ਸ: ਝੀਤਾ ਕਲ੍ਹਾਂ ਦੇ ਜਸ਼ਨ ਸਿੰਘ ਤੀਸਰੇ ਸਥਾਨ `ਤੇ ਰਹੇ।ਪੈਰਲਲ ਬਾਰ ਇਵੈਂਟ ਵਿੱਚ ਸ:ਸ:ਸ:ਸਕੂੂਲ ਝੀਤਾ ਕਲ੍ਹਾ ਦੇ ਸੰਦੀਪ ਸਿੰਘ ਪਹਿਲੇ ਸਥਾਨ `ਤੇ, ਸ:ਸ:ਸ:ਸਕੂਲ ਝੀਤਾ ਕਲ੍ਹਾ ਸਕੂਲ ਦੇ ਮਨੀਸ਼ ਦੂਸਰੇ ਸਥਾਨ `ਤੇ ਅਤੇ ਸ:ਸ:ਸ:ਸਕੂਲ ਛੇਹਰਟਾ ਦੇ ਅਭੇਜੀਤ ਤੇ ਹੋਲੀ ਹਾਰਟ ਸਕੂਲ ਦੇ ਰਵਨੀਤ ਸਿੰਘ ਤੀਸਰੇ ਸਥਾਨ `ਤੇ ਰਹੇ
ਰੋਲਰ ਸਕੇਟਿੰਗ ਲੜਕਿਆ ਦੇ ਕੁਆਡਜ ਰੇਸ ਰਿੰਕ ਰੇਸ 1 ਦੇ 500ੈਂਡੀ ਇਵੈਂਟ ਵਿੱਚ ਡੀ.ਏ.ਵੀ.ਇੰਟਰਨੈਸ਼ਨਲ ਸਕੂਲ ਦੇ ਸਿਵਾਏ ਗੋਸਵਾਮੀ ਪਹਿਲੇ ਸਥਾਨ `ਤੇ, ਸਪਰਿੰਗ ਡੇਲ ਸਕੂਲ ਦੇ ਅੰਸ਼ੂਮਨ ਸਚਦੇਵਾ ਦੂਜੇ ਸਥਾਨ `ਤੇ, ਡੀ.ਏ.ਵੀ ਇੰਟਰਨੈਸ਼ਨਲ ਸਕੂਨ ਦੇ ਅੰਸ਼ ਮਰਵਾਹਾ ਤੀਸਰੇ ਸਥਾਨ ਤੇ ਰਹੇ।ਰਿੰਕ ਰੇਸ-2 ਦੇ 1000 ਮੀ: ਈਵੈਂਟ ਵਿੱਚ ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦੇ ਸਿਵਾਏ ਗੋਸਵਾਮੀ ਪਹਿਲੇ ਸਥਾਨ `ਤੇ, ਸ੍ਰੀ ਰਾਮ ਆਸ਼ਰਮ ਪਬਲਿਕ ਸਕੂਲ ਅੰਮ੍ਰਿਤਸਰ ਹਾਰਦਿਕ ਛਾਬੜਾ ਦੂਸਰੇ ਸਥਾਨ ਤੇ ਅਤੇ ਸਪਰਿੰਗ ਡੇਲ ਸਕੂਲ ਦੇ ਅੰਸ਼ੂਮਨ ਸਚਦੇਵਾ ਤੀਸਰੇ ਸਥਾਨ `ਤੇ ਰਹੇ।ਰੋਡ ਰੇਸ-1 ਦੇ 3000ਮੀ: ਇਵੈਂਟ ਵਿੱਚ ਸ੍ਰੀ ਰਾਮ ਅਸ਼ਰਮ ਪਬਲਿਕ ਸਕੂਲ ਅੰਮ੍ਰਿਤਸਰ ਹਾਰਦਿਕ ਛਾਬੜਾ ਪਹਿਲੇ ਸਥਾਨ `ਤੇ ਅਤੇ ਸ੍ਰੀ ਰਾਮ ਆਸ਼ਰਮ ਪਬਲਿਕ ਸਕੂਲ ਦੇ ਸਕਸ਼ਮ ਸ਼ਰਮਾ ਦੂਸਰੇ ਸਥਾਨ `ਤੇ ਰਹੇ।
ਇਸ ਮੌਕੇ ਸਿੱਖਿਆ ਵਿਭਾਗ ਦੇ ਸਲਵਿੰਦਰ ਸਿੰਘ ਸਮਰਾ ਡੀ.ਈ.ਓ, (ਸੈਕੰ), ਬਲਵਿੰਦਰ ਸਿੰਘ ਏ.ਈ.ਓ ਸਪੋਰਟਸ, ਇੰਦਰਜੀਤ ਸਿੰਘ ਗੋਗੋਆਨੀ ਪ੍ਰਿੰਸੀਪਲ ਖਾਲਸਾ ਕਾਲਜੀਏਟ ਸੀ:ਸੈ:ਸਕੂਲ, ਰਣਕੀਰਤ ਸੰਧੂ, ਇੰਦਰਵੀਰ ਸਿੰਘ ਸਾਫਟਬਾਲ ਕੋਚ, ਸਿਮਰਨਜੀਤ ਸਿੰਘ ਸਾਈਕਲਿੰਗ ਕੋਚ, ਰਾਜਵਿੰਦਰ ਸਿੰਘ, ਪ੍ਰਭਜੋਤ ਸਿੰਘ ਫੁੱਟਬਾਲ ਕੋਚ, ਜਸਵੰਤ ਸਿੰਘ ਹੈਂਡਬਾਲ ਕੋਚ, ਹਰਵਿੰਦਰ ਸਿੰਘ ਵਾਲੀਬਾਲ ਕੋਚ (ਰੇਲਵੇ), ਅਕਾਸ਼ਦੀਪ ਸਿੰਘ ਜਿਮਨਾਸਟਿਕ ਕੋਚ, ਸ੍ਰੀਮਤੀ ਰਜਨੀ ਸੈਣੀ, ਜਿਮਨਾਸਟਿਕ ਕੋਚ, ਸ੍ਰੀਮਤੀ ਨੀਤੂ ਬਾਲਾ ਜਿਮਨਾਸਟਿਕ ਕੋਚ, ਜਸਪ੍ਰੀਤ ਸਿੰਘ ਬਾਕਸਿੰਗ ਕੋਚ ਸ੍ਰੀਮਤੀ ਨੀਤੂ ਕਬੱਡੀ ਕੋਚ, ਸ੍ਰੀਮਤੀ ਰਾਜਬੀਰ ਕਬੱਡੀ ਕੋਚ, ਸ੍ਰੀਮਤੀ ਕੁਲਦੀਪ ਕੌਰ ਕਬੱਡੀ ਕੋਚ, ਗੁਰਿੰਦਰ ਸਿੰਘ ਹੁੰਦਲ ਸੀਨੀ: ਸਹਾਇਕ ਆਦਿ ਹਾਜ਼ਰ ਸਨ।
Check Also
ਖਾਲਸਾ ਕਾਲਜ ਦੇ ਗਰਲਜ਼ ਹੋਸਟਲ ਵੱਲੋਂ ‘ਪਰਵਾਜ਼’ ਹੋਸਟਲ ਨਾਈਟ ਕਰਵਾਈ ਗਈ
ਅੰਮ੍ਰਿਤਸਰ, 22 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ‘ਪਰਵਾਜ਼’ ਹੋਸਟਲ ਨਾਈਟ’ ਪ੍ਰੋਗਰਾਮ ਕਰਵਾਇਆ …
Punjab Post Daily Online Newspaper & Print Media