Sunday, September 20, 2026

ਪ੍ਰਕਾਸ਼ ਪੁਰਬ ਨੂੰ ਸਮਰਪਿਤ 630 ਪਿੰਡਾਂ ਵਿਚ ਪੌਦੇ ਲਗਾਉਣ ਦਾ ਕੰਮ ਮੁਕੰਮਲ

ਇਸ ਮਹੀਨੇ ਜਿਲੇ੍ ਦੇ ਸਾਰੇ ਪਿੰਡਾਂ ਵਿੱਚ ਲਗਾ ਦਿੱਤੇ ਜਾਣਗੇ ਪੌਦੇ -ਡਿਪਟੀ ਕਮਿਸ਼ਨਰ
ਅੰਮ੍ਰਿਤਸਰ, 9 ਅਗਸਤ (ਪੰਜਾਬ ਪੋਸਟ – ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਤੇ Shivdular Singh Dhillon DCਤੰਦਰੁਸਤ ਪੰਜਾਬ ਮੁਹਿੰਮ ਤਹਿਤ ਹਰੇਕ ਪਿੰਡ ਵਿਚ 550 ਪੌਦੇ ਲਗਾਏ ਜਾਣ ਦੇ ਕੀਤੇ ਐਲਾਨ ਨੂੰ ਅਮਲੀ ਜਾਮਾ ਪਹਿਨਾਉਂਦੇ ਹੋਏ ਬਰਸਾਤ ਦਾ ਲਾਹਾ ਲੈਂਦੇ ਪੰਚਾਇਤ ਤੇ ਜੰਗਲਾਤ ਵਿਭਾਗ ਨੇ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਜਿਲ੍ਹੇ ਦੇ 630 ਪਿੰਡਾਂ ਵਿਚ ਪੌਦੇ ਲਗਾ ਦਿੱਤੇ ਗਏ ਹਨ ਅਤੇ ਬਾਕੀ ਰਹਿੰਦੇ ਪਿੰਡਾਂ ਵਿੱਚ ਆਉਂਦੇ ਕੁੱਝ ਦਿਨਾਂ ਵਿੱਚ ਹੀ ਪੌਦੇ ਲਗਾ ਦਿੱਤੇ ਜਾਣਗੇ।
                ਜਿਲ੍ਹਾ ਜੰਗਲਾਤ ਅਧਿਕਾਰੀ ਸੁਰਜੀਤ ਸਿੰਘ ਸਹੋਤਾ ਨੇ ਦੱਸਿਆ ਕਿ ਜਿਲ੍ਹੇ ਦੇ 859 ਪਿੰਡਾਂ ਵਿੱਚੋਂ  ਬਾਕੀ ਰਹਿੰਦੇ 229 ਪਿੰਡਾਂ ਵਿਚ 550 ਪੌਦੇ ਲਗਾਉਣ ਲਈ ਟੋਏ ਪੁੱਟੇ ਜਾ ਚੁੱਕੇ ਹਨ ਅਤੇ ਆਉਂਦੇ ਕੁੱਝ ਹੀ ਦਿਨਾਂ ਵਿੱਚ ਸਾਰੇ ਪਿੰਡਾਂ ਵਿੱਚ ਪੌਦੇ ਲਗਾ ਦਿੱਤੇ ਜਾਣਗੇ।ਉਨ੍ਹਾਂ ਦੱਸਿਆ ਕਿ ਜਿਲੇ੍ਹ ਵਿੱਚ ਤਕਰੀਬਨ 4 ਲੱਖ 72 ਹਜ਼ਾਰ ਪੌਦੇ ਲਗਾਏ ਜਾਣੇ ਹਨ।  
     ਸਹੋਤਾ ਨੇ ਦੱਸਿਆ ਕਿ ਕੇਵਲ ਪੌਦੇ ਲਗਾਉਣੇ ਹੀ ਕਾਫੀ ਨਹੀਂ, ਬਲਕਿ ਇੰਨਾਂ ਨੂੰ ਪਾਲਣਾ ਵੱਡਾ ਕੰਮ ਹੈ, ਜਿਸ ਲਈ ਸਰਕਾਰ ਵੱਲੋਂ ਮਨਰੇਗਾ ਤਹਿਤ ਯੋਜਨਾ ਉਲੀਕੀ ਗਈ ਹੈ।ਪਾਣੀ ਲਗਾਉਣ ਤੇ ਪਾਲਣ ਲਈ ਵਣ ਮਿੱਤਰ ਪਿੰਡਾਂ ਵਿਚ ਲਗਾਏ ਜਾਣਗੇ, ਜਿਸ ਵਿਚ 80 ਫੀਸਦੀ ਪੌਦੇ ਪਾਲਣ ਵਾਲੇ ਦੋ ਘਰਾਂ ਨੂੰ 1920 ਰੁਪਏ ਪ੍ਰਤੀ ਮਹੀਨਾ ਦੀ ਸਹਾਇਤਾ ਦਿੱਤੀ ਜਾਵੇਗੀ।ਉਨਾਂ ਦੱਸਿਆ ਕਿ ਪੌਦੇ ਲਗਾਉਣ ਲਈ ਪੰਜਾਬ ਦੇ ਰਿਵਾਇਤੀ ਬੂਟੇ, ਜਿੰਨਾ ਵਿਚ ਅਰਜਨ, ਬਹੇੜਾ, ਜਾਮੁੰਨ, ਅੰਬ, ਨਿੰੰਮ, ਧਰੇਕ, ਆਵਲਾਂ, ਅਮਰੂਦ, ਗੁਲਮਹੋਰ ਅਤੇ ਕਦਮ ਆਦਿ ਨੂੰ ਲਿਆ ਗਿਆ ਹੈ, ਤਾਂ ਜੋ ਇਹ ਧਰਤੀ ਅਤੇ ਮੌਸਮ ਨਾਲ ਇਕ-ਮਿਕ ਹੋਣ ਕਾਰਨ ਛੇਤੀ ਵੱਧਣ-ਫੁੱਲਣਗੇ।ਉਨਾਂ ਦੱਸਿਆ ਕਿ ਆਮ ਲੋਕ ਵੀ ਆਪਣੀਆਂ ਨੇੜਲੀਆਂ ਜੰਗਲਾਤ ਨਰਸਰੀਆਂ ਤੋਂ ਪੌਦੇ ਪ੍ਰਾਪਤ ਕਰਕੇ ਆਪਣੇ ਚੌਗਿਰਦੇ ਨੂੰ ਸੁੰਦਰ ਬਣਾ ਸਕਦੇ ਹਨ।

Check Also

ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ

ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …

Leave a Reply