ਅੰਮ੍ਰਿਤਸਰ, 21 ਸਤੰਬਰ (ਸੁਖਬੀਰ ਸਿੰਘ) – ਸਥਾਨਕ ਸਰਕਾਰਾਂ, ਡਾਕਟਰੀ ਸਿੱਖਿਆ ਅਤੇ ਖੋਜ ਮੰਤਰੀ ਸ਼੍ਰੀ ਅਨਿਲ ਜੋਸ਼ੀ ਨੇ ਧਰਮਸ਼ਾਲਾ ਕਮੇਟੀ ਗਲੀ ਨੰ: 7 ਕਰਮਪੁਰਾ, ਫੈਜਪੁਰੇ ਨੂੰ ਆਪਣੀ ਇਖਤਿਆਰੀ ਗ੍ਰਾਂਟ ਵਿਚੋ 1 ਲੱਖ ਰੁਪਏ ਦੀ ਰਾਸ਼ੀ ਦਾ ਚੈਕ ਦਿਤਾ। ਇਸ ਗ੍ਰਾਂਟ ਦੀ ਵਰਤੋ ਧਰਮਸ਼ਾਲਾ ਦੇ ਹਾਲ ਦੀ ਉਸਾਰੀ ਲਈ ਕੀਤੀ ਜਾਵੇਗੀ ।ਪ੍ਰਧਾਨ ਵੱਲੋ ਦੱਸਿਆ ਗਿਆ ਕਿ ਪਿਛਲੇ ਸਾਲ ਵੀ ਮੰਤਰੀ ਸ੍ਰੀ ਜੋਸ਼ੀ ਪਾਸੋ 1 ਲੱਖ ਦੀ ਰਾਸ਼ੀ ਦਿਤੀ ਗਈ ਸੀ, ਜਿਸ ਨਾਲ ਧਰਮਸ਼ਾਲਾ ਵਿਚ ਹਾਲ ਬਨਾਉਣ ਦਾ ਕੰਮ ਸ਼ੁਰੂ ਕੀਤਾ ਗਿਆ। ਹਾਲ ਬਨਣ ਤੋ ਬਾਅਦ ਇਥੋ ਦੇ ਲੋਕ ਛੋਟੇ ਮੋਟੇ ਪ੍ਰੋਗਰਾਮ ਇਥੇ ਹੀ ਕਰ ਲੈਂਦੇ ਹਨ। ਇਸ ਵਾਰ ਵੀ ਜੋ ਗ੍ਰਾਂਟ ਮਿਲੀ ਗਈ ਹੈ, ਇਸ ਦੀ ਵਰਤੋ ਵੀ ਹਾਲ ਦੀ ਸੁੰਦਰਤਾ ਲਈ ਕੀਤੀ ਜਾਵੇਗੀ।ਉਹਨਾਂ ਕਿਹਾ ਕਿ ਇਸ ਗ੍ਰਾਂਟ ਲਈ ਧਰਮਸ਼ਾਲਾ ਕਮੇਟੀ ਅਤੇ ਇਲਕਾ ਨਿਵਾਸੀ ਉਹਨਾਂ ਦੇ ਤਹਿ ਦਿਲੋ ਧੰਨਵਾਦ ਹਨ।ਇਸ ਮੋਕੇ ਤੇ ਵਾਰਡ ਕੋਂਸਲਰ ਅਮਨ ਐਰੀ, ਰਕੇਸ਼ ਮਰਵਾਹਾ, ਅਸ਼ੋਕ ਭਟਾਰਾ, ਰਾਣਾ, ਵਿਪਨ ਕੁਮਾਰ, ਦੇਸਰਾਜ, ਸੁਰਜੀਤ ਸਿੰਘ ਪ੍ਰਧਾਨ, ਕਸ਼ਮੀਰ ਸਿੰਘ ਸੈਕਟਰੀ, ਹਰਭਜਨ ਸਿੰਘ, ਜਗਜੀਤ ਸਿੰਘ ਆਦਿ ਮੋਜੂਦ ਸਨ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media