ਜੰਡਿਆਲਾ ਗੁਰੂ, 10 ਅਗਸਤ (ਪੰਜਾਬ ਪੋਸਟ – ਹਰਿੰਦਰ ਪਾਲ ਸਿੰਘ) – ਪਰਿਵਾਰ ਭਲਾਈ ਪੰਜਾਬ ਵੱਲੋਂ ਬੱਚਿਆਂ ਵਿੱਚ ਖੂਨ ਦੀ ਕਮੀ ਦੂਰ ਕਰਨ ਲਈ ਅਤੇ ਪੇਟ ਦੇ ਕੀੜਿਆਂ ਤੋਂ ਮੁਕਤੀ ਲਈ ਨੈਸ਼ਨਲ ਡੀ ਵਾਰਮਿੰਗ ਦਿਵਸ ਸੇਂਟ ਸੋਲਜਰ ਇਲੀਟ ਕਾਨਵੈਂਟ ਸਕੂਲ ਵਿਖੇ ਮਨਾਇਆ ਗਿਆ।ਸਕੂਲ ਦੇ ਡਿਸਪੈਂਸਰੀ ਇੰਚਾਰਜ ਮੈਡਮ ਬਲਵਿੰਦਰ ਕੌਰ ਅਤੇ ਸਟਾਫ ਨੇ ਪੰਜਾਬ ਸਰਕਾਰ ਵੱਲਂੋ ਭੇਜੀਆਂ ਗਈਆਂ ਐਲਬਂੈਡਾਜੋਲ ਦੀਆਂ ਗੋਲੀਆਂ ਬੱਚਿਆਂ ਨੂੰ ਖਵਾਈਆਂ।ਦੇ ਮੈਨੇਜਿੰਗ ਡਾਇਰੈਕਟਰ ਡਾ. ਮੰਗਲ ਸਿੰਘ ਕਿਸ਼ਨਪੁਰੀ ਨੇ ਪੰਜਾਬ ਸਰਕਾਰ ਦੇ ਇਹਨਾਂ ਉਦਮਾਂ ਦੀ ਪ੍ਰਸ਼ੰਸਾ ਕੀਤੀ ਅਤੇ ਪਿ੍ਰੰਸੀਪਲ ਅਮਰਪ੍ਰੀਤ ਕੌਰ, ਵਾਈਸ ਪ੍ਰਿੰਸੀਪਲ ਗੁਰਪ੍ਰੀਤ ਕੌਰ ਅਤੇ ਸਮੂਹ ਸਟਾਫ ਨੇ ਡਾ. ਨਿਰਮਲ ਸਿੰਘ ਐਸ.ਐਮ.ਓ, ਮਾਨਾਂਵਾਲਾ, ਹਰਜੀਤ ਸਿੰਘ ਐਸ.ਆਈ, ਰਾਜਬੀਰ ਸਿੰਘ ਫਾਰਮਾਸਿਸਟ, ਅਮਨਦੀਪ ਕੌਰ ਏ.ਐਨ.ਐਮ, ਲਵਪ੍ਰੀਤ ਕੌਰ ਏ.ਐਨ.ਐਮ ਦਾ ਸਕੂਲ ਆਉਣ `ਤੇ ਵਿਸ਼ੇਸ਼ ਧੰਨਵਾਦ ਕੀਤਾ।
Check Also
BBK DAV College for Women bags top University Position in Gndu Exams
Amritsar, August 25 (Punjab Post Bureau) – BBK DAV College for Women has once again …
Punjab Post Daily Online Newspaper & Print Media