Thursday, June 11, 2026

ਸਰਕਾਰੀ ਕੰਨਿਆ ਸੀਨੀ. ਸੈਕੰਡਰੀ ਸਕੂਲ ਮਾਲ ਰੋਡ ਵਿਖੇ ਗਣਿਤ ਮੇਲਾ ਆਯੋਜਿਤ

ਅੰਮ੍ਰਿਤਸਰ, 12 ਅਗਸਤ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀਆਂ ਹਦਾਇਤਾਂ ਅਨੁਸਾਰ ਕਿਰਿਆਵਾਂ ਰਾਹੀਂ PUNJ1208201910ਬੱਚਿਆਂ ਨੂੰ ਗਣਿਤ ਸਮਝਾਉਣ ਅਤੇ ਇਸ ਵਿਸ਼ੇ ਨੂੰ ਹੋਰ ਰੌਚਕ ਬਣਾਉਣ ਲਈ ਸਥਾਨਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਾਲ ਰੋਡ ਵਿਖੇ ਗਣਿਤ ਮੇਲਾ ਆਯੋਜਿਤ ਕੀਤਾ ਗਿਆ।ਮੇਲੇ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ) ਸਲਵਿੰਦਰ ਸਿੰਘ ਸਮਰਾ ਨੇ ਆਪਣੇ ਕਰ ਕਮਲਾਂ ਨਾਲ ਕੀਤਾ।ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਮਨਦੀਪ ਕੌਰ ਦੀ ਅਗਵਾਈ ਹੇਠ ਗਣਿਤ ਅਧਿਆਪਕ ਰਾਜਵਿੰਦਰ ਸਿੰਘ, ਸ੍ਰੀਮਤੀ ਭੁਪਿੰਦਰ ਕੌਰ, ਸ੍ਰੀਮਤੀ ਨਵਦੀਪ ਕੌਰ, ਸ੍ਰੀਮਤੀ ਡਿੰਪਲ ਜੋਸ਼ੀ, ਸ੍ਰੀਮਤੀ ਪਰਮਿੰਦਰਜੀਤ ਕੌਰ, ਸ੍ਰੀਮਤੀ ਜਸਕਿਰਨ ਕੌਰ ਅਤੇ ਮਿਸ ਇੱਤੀ ਸ਼ਰਮਾ ਨੇ ਬੜੇੇ ਉਤਸ਼ਾਹ ਨਾਲ ਬੱਚਿਆਂ ਕੋਲੋਂ ਕਿਰਿਆਵਾਂ ਤਿਆਰ ਕਰਵਾ ਕੇ ਉਨ੍ਹਾਂ ਦੀ ਪ੍ਰਦਰਸ਼ਨੀ ਲਗਵਾਈ ।
                  ਮੇਲੇ ਦੀ ਸ਼ੁਰੂਆਤ ਜਾਗੋ ਅਤੇ ਗਣਿਤ ਨਾਲ ਸਬੰਧਤ ਬੋਲੀਆਂ ਦਾ ਗਿੱਧਾ ਪਾ ਕੇ ਸਕੂਲ ਦੀਆਂ ਵਿਦਿਆਰਥੀਆਂ ਨੇ ਕੀਤੀ।ਮੇਲੇ ਵਿੱਚ ਹਾਜ਼ਰ ਵੱਖ-ਵੱਖ ਸ਼ਖਸੀਅਤਾਂ ਨੇ ਬੱਚਿਆਂ ਕੋਲੋਂ ਸਵਾਲ ਪੁੱਛੇ ਜਿਨ੍ਹਾਂ ਦਾ ਬੱਚਿਆਂ ਨੇ ਬੜੇ ਉਤਸ਼ਾਹ ਅਤੇ ਸਾਹਸ ਨਾਲ ਜਵਾਬ ਦਿੱਤਾ।
              ਇਸ ਮੌਕੇ ਰਮਨ ਕੁਮਾਰ ਬੀ.ਐਮ ਗਣਿਤ (ਬਲਾਕ ਅੰਮ੍ਰਿਤਸਰ-2), ਸ੍ਰੀਮਤੀ ਰਮਨਦੀਪ ਕੌਰ (ਕੰਪਿਊਟਰ ਟੀਚਰ) ਅਤੇ ਪਰਮ ਆਫਤਾਬ ਸਿੰਘ (ਕੰਪਿਊਟਰ ਟੀਚਰ) ਨੇ ਸੰਪੂਰਨ ਸਹਿਯੋਗ ਦਿੱਤਾ ਅਤੇ ਸਕੂਲ ਦੇ ਸਮੁਹ ਸਟਾਫ਼ ਅਤੇ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ।

Check Also

ਉਸਾਰੀ ਕਿਰਤੀਆਂ ਲਈ 4.83 ਕਰੋੜ ਦੀਆਂ ਭਲਾਈ ਸਕੀਮਾਂ ਦੀ ਸਿਫ਼ਾਰਸ਼

ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ) – ਕਿਰਤੀਆਂ ਦੇ ਅਧਿਕਾਰਾਂ ਅਤੇ ਭਲਾਈ ਦੀ ਰੱਖਿਆ ਲਈ ਇੱਕ …

Leave a Reply