ਭੀਖੀ, 13 ਅਗਸਤ (ਪੰਜਾਬ ਪੋਸਟ – ਕਮਲ ਕਾਂਤ) – ਮਾਨਸਾ ਦੇ ਬੀ.ਐਡ ਐਸ.ਐਸ ਜੈਨ ਕਾਲਜ ਆਫ ਐਜੂਕੇਸ਼ਨ ਵਿੱਚ ਤੀਆਂ ਦਾ ਤਿਉਹਾਰ ਬਹੁਤ ਸਾਦੇ ਢੰਗ
ਨਾਲ ਮਨਾਇਆ ਗਿਆ।ਪ੍ਰਿੰਸੀਪਲ ਡਾਕਟਰ ਹਰਬੰਸ ਲਾਲ ਨੇ ਦੱਸਿਆ ਕਿ ਤੀਆਂ ਦਾ ਤਿਉਹਾਰ ਮਨਾਉਣ ਲਈ ਵਿਦਿਆਰਾਥੀਆਂ ਨੂੰ ਵੱਧ ਤੋ ਵੱਧ ਬੂਟੇ ਲਗਾਉਣ ਲਈ ਪ੍ਰੇਰਿਤ ਕੀਤਾ।ਇਸ ਲਈ ਵਿਦਿਆਰਥੀਆਂ ਅਤੇ ਕਾਲਜ ਸਟਾਫ ਨੇ ਕਾਲਜ ਸਟਾਫ ਨੇ ਕਾਲਜ ਵਿੱਚ ਵੱਖ-ਵੱਖ ਤਰਾਂ ਦੇ ਫਲਦਾਰ ਤੇ ਛਾਂਦਾਰ ਬੂਟੇ ਲਾਏ ਇਸ ਤੋਂ ਬਾਅਦ ਵਿਦਿਆਰਥੀਆ ਵੱਲੋਂ ਗਿੱਧੇ ਦੀ ਰਸਮ ਅਦਾ ਕੀਤੀ।ਤੀਜ਼ ਦਾ ਖਿਤਾਬ ਗਰਿਮਾ ਪੁੱਤਰੀ ਅਸ਼ੋਕ ਕੁਮਾਰ ਨੂੰ ਦਿੱਤਾ ਗਿਆ।ਇਸ ਮੋਕੇ ਕਾਲਜ ਸਟਾਫ ਨਿਸ਼ਾ ਜੈਨ, ਰਜਨੀ ਬਾਲਾ, ਹਰਦੀਪ ਕੋਰ, ਰਮਨਪ੍ਰੀਤ ਤੇ ਰੈਨੂੰ ਬਾਲਾ ਆਦਿ ਹਾਜ਼ਰ ਸਨ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media