ਧੂਰੀ, 13 ਅਗਸਤ (ਪੰਜਾਬ ਪੋਸਟ – ਪ੍ਰਵੀਨ ਗਰਗ) – ਤਰਕਸ਼ੀਲ ਸੁਸਾਇਟੀ ਪੰਜਾਬ ਰਜਿ: ਇਕਾਈ ਧੂਰੀ ਵਲੋਂ ਇਸ ਸੈਸ਼ਨ ਦੀ ਚੇਤਨਾ ਪਰਖ ਪ੍ਰੀਖਿਆ 2019
ਬੀਤੇ ਦਿਨੀ ਕਰਵਾਈ ਗਈ। ਤਰਕਸ਼ੀਲ ਸੁਸਾਇਟੀ ਵਲੋਂ ਵਿਦਿਆਰਥੀਆਂ ਦੀ ਸੋਚ ਵਿਗਿਆਨਕ ਬਣਾਉਣ ਅਤੇ ਉਹਨਾਂ ਅੰਦਰ ਤਰਕਸ਼ੀਲ ਚੇਤਨਾ ਦੇ ਪ੍ਰਸਾਰ ਲਈ ਮਿਡਲ ਅਤੇ ਸੈਕੰਡਰੀ ਪੱਧਰ `ਤੇ ਦੋ ਵਰਗਾਂ ਵਿੱਚ ਇਹ ਪ੍ਰੀਖਿਆ ਕਰਵਾਈ ਗਈ।ਇਕਾਈ ਧੂਰੀ ਵਲੋਂ ਇਸ ਵਾਰ ਧੂਰੀ ਅਤੇ ਹਥਨ ਵਿਖੇ ਦੋ ਪ੍ਰੀਖਿਆ ਕੇਂਦਰ ਬਣਾਏ ਗਏ।ਇਸ ਪ੍ਰੀਖਿਆ ਵਿੱਚ ਵਿਦਿਆਰਥੀਆਂ ਨੇ ਬਹੁਤ ਹੀ ਉਤਸ਼ਾਹ ਨਾਲ ਭਾਗ ਲਿਆ। ਪ੍ਰੀਖਿਆ ਤੋਂ ਪਹਿਲਾਂ ਤਰਕਸ਼ੀਲ ਆਗੂ ਸੁਖਦੇਵ ਧੂਰੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਪਰਖ ਪ੍ਰੀਖਿਆ ਦੇ ਉਦੇਸ਼ ਤੋਂ ਜਾਣੂ ਕਰਵਾਉਣ ਦੇ ਨਾਲ ਨਾਲ ਤਰਕਸ਼ੀਲ ਸੁਸਾਇਟੀ ਦੇ ਸਮਾਜ ਵਿੱਚ ਉਸਾਰੂ ਰੋਲ ਬਾਰੇ ਵਿਸਥਾਰ ਸਹਿਤ ਦੱਸਿਆ।ਦੋਵੇਂ ਕੇਂਦਰਾਂ `ਤੇ ਮਿਡਲ ਪੱਧਰ ਦੇ ਕੁੱਲ 116 ਅਤੇ ਸੈਕੰਡਰੀ ਪੱਧਰ ਦੇ 206 ਵਿਦਿਆਰਥੀਆਂ ਨੇ ਭਾਗ ਲਿਆ।
ਪ੍ਰੀਖਿਆ ਦੌਰਾਨ ਰਾਜਿੰਦਰ ਰਾਜੂ, ਯਾਦਵਿੰਦਰ ਪਾਲ, ਤਰਸੇਮ ਸਿੰਘ, ਮਨਜੀਤ ਸਿੰਘ, ਕੁਲਵਿੰਦਰ ਬੰਟੀ, ਜਸ਼ਨਦੀਪ, ਕੁਲਵੰਤ ਸਿੰਘ, ਗੁਰਪ੍ਰੀਤ, ਜਗਸੀਰ, ਬਹਾਦਰ ਸਿੰਘ, ਰਤਨ ਭੰਡਾਰੀ, ਜਗਜੀਵਨ ਆਜ਼ਾਦ, ਬਾਬੂ ਸਿੰਘ ਮੋਮੀ, ਜਗਜੀਤ ਸਿੰਘ, ਜੀਵਨ ਕੁਮਾਰ, ਡਾ. ਅਮਰਜੀਤ ਸਿੰਘ, ਰਾਜ ਸਿੰਘ, ਅਸ਼ਵਨੀ ਕੁਮਾਰ ਅਤੇ ਲਵਪ੍ਰੀਤ ਕੌਰ ਆਦਿ ਨੇ ਡਿਊਟੀ ਤਨਦੇਹੀ ਨਾਲ ਨਿਭਾ ਕੇ ਵੱਡਮੁੱਲਾ ਯੋਗਦਾਨ ਪਾਇਆ ।
Check Also
ਅਮਰੀਕਾ ਨਿਵਾਸੀ ਬਲਵੰਤ ਸਿੰਘ ਵੱਲੋਂ ਲੰਗਰ ਸੇਵਾ ਲਈ ਗੱਡੀ ਅਤੇ ਸਰਾਂ ਲਈ 4 ਲੱਖ ਭੇਟ
ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ‘ਚ ਸੰਗਤਾਂ …
Punjab Post Daily Online Newspaper & Print Media