ਅੰਮ੍ਰਿਤਸਰ, 15 ਅਗਸਤ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਵਿਰਸਾ ਵਿਹਾਰ ਸੁਸਾਇਟੀ ਵਲੋਂ ਵਿਸ਼ੇਸ਼ ਸਾਹਿਤਕ ਸਮਾਗਮ ਵਿਰਸਾ
ਵਿਹਾਰ ਦੇ ਸ੍ਰ. ਨਾਨਕ ਸਿੰਘ ਨਾਵਲਿਸਟ ਸੈਮੀਨਾਰ ਹਾਲ ਵਿਖੇ ਕਰਵਾਇਆ ਗਿਆ।ਸਮਾਗਮ ਵਿੱਚ ਸਾਹਿਤਕ ਰੁਚੀਆਂ ਦੀ ਸੂਝ-ਬੂਝ ਰੱਖਣ ਤੇ ਕਲਾ ਨਾਲ ਜੁੜੇ ਹੋਏ ਆਈ.ਪੀ.ਐਸ ਅਧਿਕਾਰੀ ਵਿਕਰਮਜੀਤ ਦੁੱਗਲ ਐਸ.ਐਸ.ਪੀ ਦਿਹਾਤੀ ਅੰਮ੍ਰਿਤਸਰ ਦੇ ਸਾਹਿਤਕਾਰਾਂ ਦੇ ਰੂ-ਬ-ਰੂ ਹੋਏ।ਦੁੱਗਲ ਨੇ ਆਪਣੀ ਸਾਹਿਤਕ ਕਾਰਜਾਂ ਬਾਰੇ ਪਾਠਕਾਂ ਨੂੰ ਜਾਣਕਾਰੀ ਦਿੱਤੀ।ਸਮਾਗਮ ਤੋਂ ਪਹਿਲਾਂ ਵਿਰਸਾ ਵਿਹਾਰ ਦੇ ਪ੍ਰਧਾਨ ਕੇਵਲ ਧਾਲੀਵਾਲ, ਵਿਕਰਮਜੀਤ ਦੁੱਗਲ ਨੂੰ ਅਤੇ ਡਾ. ਤੇਜਬੀਰ, ਰਮੇਸ਼ ਯਾਦਵ ਅਤੇ ਭੂਪਿੰਦਰ ਸਿੰਘ ਸੰਧੂ ਨੇ ਮੁੱਖ ਮਹਿਮਾਨ ਗੁਰਦੇਵ ਸਿੰਘ ਸਹੋਤਾ ਸਾਬਕਾ ਏ.ਡੀ.ਜੀ.ਪੀ ਪੰਜਾਬ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਸਨਮਾਨਿਤ ਕੀਤਾ।ਦਿਲਬਾਗ ਸਿੰਘ ਖ਼ਤਰਾਏ ਤੇ ਡੀ.ਐਸ.ਪੀ ਇਕਬਾਲ ਨੇ ਨਿੰਦਰ ਘੁਗਿਆਣਵੀ ਮੀਡੀਆ ਅਧਿਕਾਰੀ ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਦਾ ਵੀ ਸਵਾਗਤ ਕੀਤਾ ਗਿਆ।ਨਿੰਦਰ ਘੁਗਿਆਣਵੀ ਨੇ ਦੁੱਗਲ ਦੇ ਸਾਹਿਤਕ ਸਫ਼ਰ ਅਤੇ ਉਹਨਾਂ ਦੀ ਲਿਖਣੀ ਦਾ ਬਾਖੂੁਬੀ ਜਿਕਰ ਕੀਤਾ।
ਕੇਵਲ ਧਾਲੀਵਾਲ ਨੇ ਸਭ ਨੂੰ `ਜੀ ਆਇਆ` ਕਿਹਾ ਤੇ ਵਿਰਸਾ ਵਿਹਾਰ ਸੁਸਾਇਟੀ ਦੇ ਕਾਰਜਾਂ ਦੀ ਜਾਣਕਾਰੀ ਦਿੱਤੀ।ਦੁੱਗਲ ਨੇ ਇਸ ਮੌਕੇ ਸਾਹਿਤਕ ਭਾਸ਼ਾ ਵਿੱਚ ਕਾਬਿਲ ਗੱਲਾਂ ਕਰਦਿਆਂ ਕਿਹਾ ਕਿ ਸਾਹਿਤ ਹੁਣ ਕਿਤਾਬ ’ਚੋਂ ਨਿਕਲ ਕੇ ਮੋਬਾਇਲ `ਤੇ ਆ ਗਿਆ ਹੈ।ਉਸ ਦਾ ਸਾਡੇ ਬੱਚਿਆਂ `ਤੇ ਕੀ ਪ੍ਰਭਾਵ ਪਵੇਗਾ ਇਹ ਸੋਚਣ ਦੀ ਲੋੜ ਹੈ।ਮੁੱਖ ਮਹਿਮਾਨ ਸਹੋਤਾ ਨੇ ਵਿਰਸਾ ਵਿਹਾਰ ਦੇ ਇਸ ਕਦਮ ਦੀ ਸਹਾਰਨਾ ਕੀਤੀ ਤੇ ਸਾਹਿਤਕ ਸਭਿਆਚਾਰ ਦੀ ਸਾਂਭ ਸੰਭਾਲ ਲਈ ਸਹਿਯੋਗ ਦਾ ਭਰੋਸਾ ਦਿੱਤਾ।ਦੁੱਗਲ ਨੇ ਜੀ.ਐਸ ਸਹੋਤਾ, ਕੇਵਲ ਧਾਲੀਵਾਲ ਤੇ ਨਿੰਦਰ ਘੁਗਿਆਣਵੀ ਨੂੰ ਸਨਮਾਨ ਕੀਤਾ ਗਿਆ।
ਇਸ ਮੌਕੇ ਏ.ਡੀ.ਸੀ.ਪੀ ਲਖਬੀਰ ਸਿੰਘ, ਜਸਵਿੰਦਰ ਕੌਬ, ਹਰਮੀਤ ਆਰਟਿਸਟ, ਰਸ਼ਪਾਲ ਰਸੀਲਾ, ਮੋਹਨੀ ਰਸੀਲਾ, ਧਰਵਿੰਦਰ ਔਲਖ, ਸਤਿੰਦਰ ਓਠੀ, ਗੁਰਦੀਪ ਸਿੰਘ, ਪ੍ਰੋ. ਮਧੂ ਸ਼ਰਮਾ, ਹਰਜੀਤ ਰਾਜਾਸਾਂਸੀ, ਡਾ. ਸੁਖਦੇਵ ਸਿੰਘ ਸੇਖੋਂ, ਡਾ. ਤੇਜਬੀਰ ਸਿੰਘ, ਸੁਰਿੰਦਰ ਫਰਿਸ਼ਤਾ ਘੁੱਲੇ ਸ਼ਾਹ, ਤੇਜਿੰਦਰ ਰਾਜਾ, ਪ੍ਰੋ. ਸੁਲਖਣ ਸਿੰਘ ਤੇ ਵੱਡੀ ਗਿਣਤੀ `ਚ ਸਾਹਿਤਕਾਰ, ਲੇਖਕ ਅਤੇ ਅਦੀਬ ਹਾਜ਼ਰ ਸਨ।
Check Also
ਈ.ਟੀ.ਓ ਵੱਲੋਂ ਜੰਡਿਆਲਾ ਗੁਰੂ ਵਿੱਚ ਬਿਜਲੀ ਪ੍ਰਣਾਲੀ `ਚ ਸੁਧਾਰ ਅਤੇ ਸ਼ਹਿਰੀ ਸੁੰਦਰੀਕਰਨ ਲਈ ਵੱਡਾ ਪ੍ਰੋਜੈਕਟ ਸ਼ੁਰੂ
ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ …
Punjab Post Daily Online Newspaper & Print Media