Tuesday, July 28, 2026

ਵਾਰਡ ਵਾਸੀਆਂ ਨੇ ਮੇਅਰ ਨੂੰ ਦੱਸੀਆਂ ਆਪਣੀਆਂ ਮੁਸ਼ਕਲਾਂ

ਅੰਮ੍ਰਿਤਸਰ, 16 ਅਗਸਤ (ਪੰਜਾਬ ਪੋਸਟ – ਜਗਦੀਪ ਸਿੰਘ) – ਨਗਰ ਨਿਗਮ ਵਾਰਡ ਨੰਬਰ 12 ਤੇ 13 ਦੇ ਦੌਰੇ ਦੌਰਾਨ ਇਲਾਕਾ ਨਿਵਾਸੀਆਂ PUNJ1608201912ਨੇ ਮੇਅਰ ਕਰਮਜੀਤ ਸਿੰਘ ਰਿੰਟੂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਦੱਸੀਆਂ।ਜਿਸ `ਤੇ ਮੇਅਰ ਅਤੇ ਕੌਸਲਰ ਪ੍ਰਿੰਯਕਾ ਸ਼ਰਮਾ ਨੇ ਇਲਾਕਾ ਨਿਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਉਹਨਾਂ ਨੇ ਆਪਣੇ ਬਹੁਮੁੱਲੇ ਵੋਟ ਦੇ ਕੇ ਕੌਂਸਲਰ ਬਣਾਇਆ ਹੈ ਅਤੇ ਹੁਣ ਇਹ ਉਹਨਾਂ ਦੀ ਡਿਊਟੀ ਹੈ ਕਿ ਉਹ ਆਪਣੇ ਵਾਰਡ ਵਿੱਚ ਰਹਿੰਦੇ ਇਲਾਕਾ ਨਿਵਾਸੀਆਂ ਨੂੰ ਦਰਪੇਸ਼ ਸਮੱਸਿਆਵਾਂ ਦਾ ਹੱਲ ਕਰਵਾਉਣ।
           ਉਹਨਾਂ ਇਲਾਕਾ ਨਿਵਾਸੀਆਂ ਨੂੰ ਇਹ ਵੀ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਇਲਾਕੇ ਵਿੱਚ ਵਿਕਾਸ ਕਾਰਜਾਂ ਦੀ ਝੜੀ ਲਗਾਈ ਜਾ ਰਹੀ ਹੈ ਅਤੇ ਨਾਲ ਹੀ ਸਮਾਰਟ ਸਿਟੀ ਅਧੀਨ ਸਟਰੀਟ ਲਾਈਟਾਂ ਵੀ ਲਗਾਈਆਂ ਜਾਣੀਆਂ ਹਨ।ਉਹਨਾਂ ਲੋਕਾਂ ਨੁੰ ਸੁਨੇਹਾ ਦਿੱਤਾ ਕਿ ਇਲਾਕੇ ਵਿਚ ਵਾਤਾਵਰਣ ਨੂੰ ਸੁਖਾਲਾ ਬਣਾਉਣ ਲਈ ਸਾਰਿਆਂ ਨੂੰ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ ਅਤੇ ਆਲਾ-ਦੁਆਲਾ ਸਾਫ਼ ਰੱਖਣਾ ਚਾਹੀਦਾ ਹੈ।
ਇਸ ਮੌਕੇ ਰਿਤੇਸ਼ ਸ਼ਰਮਾ, ਚਮਨ ਲਾਲ, ਰਾਮ ਸਹਾਇ ਭਨੋਟ, ਵਿਜੈ ਕੁਮਾਰ ਪ੍ਰਿੰਜਾ, ਪਰਵੇਸ਼ ਕੁਮਾਰ, ਰਾਜੇਸ਼ ਪੂਰੀ, ਅਜੈ ਸ਼ਰਮਾ, ਪੁਨੀਤ ਅਰੋੜਾ, ਵਿਨੈ, ਯਸ਼ਪਾਲ, ਅਰੁਣ ਠਾਕੁਰ, ਰਾਜੀਵ ਕੁਮਾਰ, ਅਜੈ ਰੱਤੜਾ, ਸਿੰਪੀ, ਪ੍ਰਾਚੀ ਅਰੋੜਾ, ਰਚਨਾ ਗੁਪਤਾ, ਪੂਜਾ, ਨਗਰ ਨਿਗਮ ਦੇ ਕਾਰਜਕਾਰੀ ਇੰਜੀਨੀਅਰ ਸੰਦੀਪ ਸਿੰਘ ਅਤੇ ਹੋਰ ਇਲਾਵਾ ਨਿਵਾਸੀ ਹਾਜ਼ਰ ਸਨ।

Check Also

ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ

ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …

Leave a Reply