Saturday, October 24, 2026

ਅਸਿਸਟੈਂਟ ਪ੍ਰੋਫੈਸਰ ਡਾ. ਰਵਿੰਦਰ ਕੌਰ ਰਵੀ ਵਲੋਂ ਸਮਾਜ ਸੁਧਾਰਕ ਫਿਲਮ `ਦੂਜਾ ਵਿਆਹ` ਰਲੀਜ਼

PUNJ1901201908ਪਟਿਆਲਾ, 19 ਅਗਸਤ (ਪੰਜਬ ਪੋਸਟ ਬਿਊਰੋ – ਸ਼ਾਹੀ ਸ਼ਹਿਰ ਪਟਿਆਲਾ ਦੇ ਹੋਟਲ ਵਿਖੇ ਇਕ ਸਮਾਗਮ ਦੌਰਾਨ ਸਮਾਜ ਸੁਧਾਰਕ ਵਿਸ਼ੇ `ਤੇ ਬਣੀ ਪੰਜਾਬੀ ਟੈਲੀ ਫਿਲਮ `ਦੂਜਾ-ਵਿਆਹ` ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸੰਗੀਤ ਵਿਭਾਗ ਦੀ ਅਸਿਸਟੈਂਟ ਪ੍ਰੋਫੈਸਰ (ਡਾ.) ਰਵਿੰਦਰ ਕੌਰ ਰਵੀ ਵਲੋਂ ਰਿਲੀਜ਼ ਕੀਤੀ ਗਈ।
`ਮਿਊਜਿਕ-ਕੇਅਰ’ ਦੇ ਬੈਨਰ ਹੇਠ ਸੁਰਜੀਤ ਲਵਲੀ ਵਲੋਂ ਤਿਆਰ ਫਿਲਮ `ਦੂਜਾ-ਵਿਆਹ` ਦੇ ਡਾਇਰੈਕਟਰ ਰਵਿੰਦਰ ਰਵੀ ਸਮਾਣਾ, ਕੈਮਰਾਮੈਨ ਹਰਪ੍ਰੀਤ ਰਿੱਕੀ ਤੋਂ ਇਲਾਵਾ ਇਸ ਮੌਕੇ ਫਿਲਮ ਦੇ ਪ੍ਰਮੁੱਖ ਆਰਟਿਸਟ ਐਕਟਰੈਸ ਮਿਸ ਖੁਸ਼ੀ ਸਰਾਂ, ਬਾਲਾ ਹਰਵਿੰਦਰ ਸਿੰਘ, ਬਾਲ ਕਲਾਕਾਰ ਮਨਵੀਰ ਅਤੇ ਡਾ. ਜਗਮੇਲ ਭਾਠੂਆਂ ਹਾਜ਼ਰ ਸਨ।
ਇਸ ਉੱਦਮ ਦੀ ਸ਼ਲਾਘਾ ਕਰਦਿਆਂ ਅਸਿਸਟੈਂਟ ਪਰੋਫੈਸਰ (ਡਾ.) ਰਵਿੰਦਰ ਕੌਰ ਰਵੀ ਨੇ ਕਿਹਾ ਕਿ ਔਰਤਾਂ ਨੂੰ ਬਰਾਬਰੀ ਦਾ ਦਰਜ਼ਾ ਦਿਵਾਉਣ ਤੇ ਉਨਾਂ ਨਾਲ ਉਨਾਂ ਨਾਲ ਹੋ ਰਹੀ ਬੇਇਨਸਾਫੀ ਪ੍ਰਤੀ ਸੁਚੇਤ ਕਰਨ ਲਈ ਅਜਿਹੀਆਂ ਕਲਾਤਮਕ ਤੇ ਸਾਰਥਕ ਵਿਸ਼ੇ ਵਾਲੀਆਂ ਫਿਲਮਾਂ ਦੀ ਅੱਜ ਸਾਡੇ ਸਮਾਜ ਨੂੰ ਸਖਤ ਜ਼ਰੂਰਤ ਹੈ।
ਇਸ ਮੌਕੇ ਪਰੋਫੈਸਰ (ਡਾ.) ਰਵਿੰਦਰ ਕੌਰ ਰਵੀ ਨੇ ਆਪਣੀ ਲਿਖੀ ਨਵੀਂ ਪੁਸਤਕ `ਕੰਟਰੀਬਿਊਸਨ ਆਫ ਭਾਈ ਕਾਨ੍ਹ ਸਿੰਘ ਨਾਭਾ ਟੂ ਹਿਦੰੁਸਤਾਨੀ ਮਿਊਜਿਕ` ਫਿਲਮਕਾਰ ਰਵਿੰਦਰ ਰਵੀ ਸਮਾਣਾ ਨੂੰ ਸਨਮਾਨ ਵਜੋਂ ਭੇਂਟ ਕੀਤੀ।
 

Check Also

ਖ਼ਾਲਸਾ ਯੂਨੀਵਰਸਿਟੀ ਵੱਲੋਂ ਵਿਸ਼ਵ ਦਿਲ ਦਿਵਸ-2026 ਮਨਾਇਆ ਗਿਆ

ਅੰਮ੍ਰਿਤਸਰ, 23 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਦਿਲ ਦੀ ਸਿਹਤ ਪ੍ਰਤੀ ਜਾਗਰੂਕਤਾ ਪੈਦਾ ਕਰਨ ਅਤੇ …

Leave a Reply