Sunday, March 22, 2026

ਕੁਲ ਹਿੰਦ ਕਿਸਾਨ ਸਭਾ ਨੇ ਡੀਸੀ ਦਫ਼ਤਰ ਦੇ ਸਾਹਮਣੇ ਸ਼ੁਰੂ ਕੀਤੀ ਭੁੱਖ ਹੜਤਾਲ

ਫਾਜਿਲਕਾ ਦੇ ਡੀਸੀ ਦਫ਼ਤਰ ਦੇ ਸਾਹਮਣੇ ਧਰਨਾ ਦਿੰਦੇ ਕਿਸਾਨ।
ਫਾਜਿਲਕਾ ਦੇ ਡੀਸੀ ਦਫ਼ਤਰ ਦੇ ਸਾਹਮਣੇ ਧਰਨਾ ਦਿੰਦੇ ਕਿਸਾਨ।

ਫਾਜਿਲਕਾ, 22 ਸਤੰਬਰ (ਵਿਨੀਤ ਅਰੋੜਾ) – ਕੁਲ ਹਿੰਦ ਕਿਸਾਨ ਸਭਾ ਦੀ ਅਪੀਲ ਤੇ ਪੂਰੇ ਪੰਜਾਬ ਦੇ ਡਿਪਟੀ ਕਮਿਸ਼ਨਰ ਦਫਤਰਾਂ ਦੇ ਸਾਹਮਣੇ ਅੱਜ ਤੋਂ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਜਿਸਦੇ ਤਹਿਤ ਫਾਜਿਲਕਾ ਡੀਸੀ ਦਫ਼ਤਰ ਦੇ ਸਾਹਮਣੇ ਅੱਜ ਤਿੰਨ ਦਿਨਾਂ ਭੁੱਖ ਹੜਤਾਲ ਦੇ ਪਹਿਲੇ ਦਿਨ ਬਲਾਕ ਜਲਾਲਾਬਾਦ, 23 ਸਿਤੰਬਰ ਨੂੰ ਬਲਾਕ ਅਰਨੀਵਾਲਾ ਅਤੇ ਫਾਜਿਲਕਾ ਅਤੇ 24 ਨੂੰ ਅਬੋਹਰ ਅਤੇ ਖੁਈਆਂ ਸਰਵਰ ਬਲਾਕ ਤੋਂ ਹੜਤਾਲ ਕੀਤੀ ਜਾਵੇਗੀ। ਅੱਜ ਪਹਿਲਾਂ ਦਿਨ ਭੁੱਖ ਹੜਤਾਲ ਦੇ ਪਹਿਲੇ ਸਿੰਘ ਜਿਲਾ ਕਿਸਾਨ ਸਭਾ ਦੇ ਪ੍ਰਧਾਨ ਕਾਮਰੇਡ ਸੁਰਿੰਦਰ ਢੰਡੀਆ, ਬਲਾਕ ਪ੍ਰਧਾਨ ਕਾਮਰੇਡ ਦਰਸ਼ਨ ਰਾਮ ਲਾਧੂਕਾ ਦੀ ਅਗਵਾਈ ਵਿੱਚ ਕਾਮਰੇਡ ਗੁਰਦੀਪ ਸਿੰਘ ਘੁਗੀ, ਦਰਸ਼ਨ ਸਿੰਘ ਲੱਖਾ, ਬਲਵੰਤ ਸਿੰਘ, ਕਰਨੈਲ ਸਿੰਘ ਬਘੇਕੇ, ਸ਼ੇਰ ਸਿੰਘ, ਬਲਵੰਤ ਸਿੰਘ, ਅਨਖ ਸਿੰਘ, ਕਾਮਰੇਡ ਭਗਵਾਨ ਸਿੰਘ, ਕਾਮਰੇਡ ਰਾਮ ਚੰਦ ਭੁੱਖ ਹੜਤਾਲ ਉੱਤੇ ਬੈਠੇ। ਇਸ ਮੌਕੇ ਸੰਬੋਧਨ ਕਰਦੇ ਸੀਪੀਆਈ ਦੇ ਜਿਲਾ ਸਕੱਤਰ ਕਾਮਰੇਡ ਹੰਸ ਰਾਜ ਗੋਲਡਨ, ਕਿਸਾਨ ਸਭਾ ਦੇ ਜਿਲਾ ਸਕੱਤਰ ਵਜੀਰ ਚੰਦ ਨੇ ਕਿਹਾ ਕਿ ਸਾਰੇ ਖੇਤੀ ਜਿਨਸਾਂ ਦਾ ਭਾਅ ਸਵਾਮੀਨਾਥ ਕਮਿਸ਼ਨ ਦੀਆਂ ਸਿਫਾਰਿਸ਼ੋਂ ਅਨੁਸਾਰ ਲਾਗਤ ਖਰਚਾ ਜਮਾਂ ਕਿਸਾਨ ਦੀ ਮਿਹਨਤ ਅਤੇ 50 ਫ਼ੀਸਦੀ ਮੁਨਾਫਾ ਜੋੜ ਕੇ ਨਿਰਧਾਰਤ ਕੀਤਾ ਜਾਵੇ। ਸਵਾਮੀਨਾਥਨ ਦੀ ਰਿਪੋਰਟ ਪੂਰੀ ਤਰ੍ਹਾਂ ਲਾਗੂ ਕੀਤੀਆਂ ਜਾਣ। ਹਰ ਸੱਤ ਸਾਲ ਦੇ ਬੁਜੁਰਗ ਨੂੰ 3000 ਰੁਪਏ ਪੇਂਸ਼ਨ ਲਾਗੂ ਕੀਤੀ ਜਾਵੇ। ਖੇਤੀ ਖੇਤਰ ਲਈ ਜੀਡੀਪੀ ਦਾ 10 ਫ਼ੀਸਦੀ ਹਿੱਸਾ ਖਰਚ ਕੀਤਾ ਜਾਵੇ ਅਤੇ ਇਸਦੇ ਲਈ ਵੱਖ ਬਜਟ ਬਣਾਇਆ ਜਾਵੇ। ਉਨ੍ਹਾਂ ਨੇ ਮੰਗ ਕੀਤੀ ਕਿ ਖੇਤੀ ਮੰਤਰਾਲੇ ਦਾ ਨਾਮ ਬਦਲਕੇ ਕਿਸਾਨ ਭਲਾਈ ਮੰਤਰਾਲਾ ਕੀਤਾ ਜਾਵੇ। ਕੁਦਰਤੀ ਆਪਦਾ, ਹੜ੍ਹ ਅਤੇ ਪਾਣੀ ਨਾਲ ਫਸਲਾਂ ਦੇ ਨੁਕਸਾਨ ਲਈ ਪ੍ਰਤੀ ਏਕੜ 30000 ਰੁਪਏ ਮੁਆਵਜਾ ਦਿੱਤਾ ਜਾਵੇ। ਇਸ ਮੌਕੇ ਕਾਮਰੇਡ ਦੀਵਾਨ ਸਿੰਘ, ਕਾਮਰੇਡ ਭਰਪੂਰ ਸਿੰਘ, ਦਰਸ਼ਨ ਸਿੰਘ, ਲਭਾ ਰਾਮ, ਮਹਿੰਗਾ ਰਾਮ, ਸਪੇਰਾ ਝੰਗੜਾ, ਬਲਵਿੰਦਰ ਚੰਡੀਗੜ, ਬਲਵੀਰ ਸਿੰਘ ਆਲਮਸ਼ਾਹ, ਕਾਲਾ ਸਿੰਘ, ਨਰਿੰਦਰ ਢਾਬਾ, ਬਲਵਿੰਦਰ ਮਹਾਲਮ ਨੇ ਵੀ ਸੰਬੋਧਨ ਕੀਤਾ।

Check Also

ਡਾ. ਸਰਬਜੀਤ ਸਿੰਘ ਸਾਹਿਤ ਅਕੈਡਮੀ ਲੁਧਿਆਣਾ ਦੇ ਦੂਜੀ ਵਾਰ ਪ੍ਰਧਾਨ ਬਣੇ

ਲੁਧਿਆਣਾ, 21 ਮਾਰਚ (ਡਾ. ਗੁਰਵਿੰਦਰ ਅਮਨ) – ਡਾ. ਸਰਬਜੀਤ ਸਿੰਘ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪ੍ਰਬੁੱਧ ਅਲੋਚਕ …

Leave a Reply