Monday, June 22, 2026

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਬਲਾਕ ਚੀਮਾ ਦਾ ਚੋਣ ਇਜਲਾਸ

ਸੰਗਰੂਰ/ ਲੌਂਗੋਵਾਲ, 23 ਅਗਸਤ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਯੂਨੀਅਨ ਪੰਜਾਬ ਦੇ ਬਲਾਕ ਚੀਮਾਂ ਮੰਡੀ ਦਾ PUNJ2308201902ਡੈਲੀਗੇਟ ਚੋਣ ਇਜਲਾਸ ਸਥਾਨਕ ਪੈਲੇਸ ਵਿਖੇ ਹੋਇਆ।ਜਿਸ ਵਿੱਚ ਸੂਬਾ ਪ੍ਰਧਾਨ ਡਾ. ਧੰਨਾ ਮੱਲ ਗੋਇਲ, ਡਾ. ਬਲਵੀਰ ਸਿੰਘ ਬਰੇਟਾ ਮੈਂਬਰ ਸੂਬਾ ਕਮੇਟੀ, ਡਾ. ਰਘਵੀਰ ਚੰਦ ਜਿਲਾ ਪ੍ਰਧਾਨ ਮਾਨਸਾ, ਡਾ. ਜਸਵੀਰ ਸਿੰਘ, ਡਾ. ਸਤਪਾਲ ਰਿਸ਼ੀ, ਡਾ. ਗਿਆਨ ਚੰਦ ਨੇ ਇਸ ਚੋਣ ਇਜਲਾਸ ਵਿੱਚ ਵਿਸ਼ੇਸ਼ ਤੌਰ `ਤੇ ਸ਼ਿਰਕਤ ਕੀਤੀ।
          ਇਸ ਮੌਕੇ ਡਾ ਨਾਇਬ ਸਿੰਘ ਤੋਲਾਵਾਲ ਨੇ ਆਪਣੀ ਸੈਕਟਰੀ ਰਿਪੋਰਟ ਪੇਸ਼ ਕਰਦਿਆਂ ਬਲਾਕ ਚੀਮਾਂ ਦੀ ਜਥੇਬੰਦੀ ਦੇ ਪਿਛਲੇ ਦੋ ਸਾਲ ਦੇ ਕਾਰਜਾਂ ਦਾ ਲੇਖਾ ਜੋਖਾ ਕੀਤਾ ਅਤੇ ਜਥੇਬੰਦੀ ਵਲੋਂ ਸਮਾਜ ਭਲਾਈ ਗਤੀਵਿਧੀਆਂ ਅਤੇ ਪ੍ਰਾਪਤੀਆਂ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ।ਮੌਜੂਦਾ ਪ੍ਧਾਨ ਡਾ. ਅਵਤਾਰ ਸਿੰਘ ਸ਼ਾਹਪੁਰ ਨੇ ਚੋਣ ਇਜਲਾਸ ਦੀ ਚੋਣ ਕਰਵਾਉਣ ਆਏ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਦੀ ਜਥੇਬੰਦੀ ਦੇ ਆਗੂਆਂ ਤੇ ਵੱਖ ਵੱਖ ਪਿੰਡਾਂ `ਚੋਂ ਆਏ ਡਾਕਟਰਾਂ ਦਾ ਧੰਨਵਾਦ ਕੀਤਾ ।
           ਡੈਲੀਗੇਟ ਚੋਣ ਇਜਲਾਸ ਵਿੱਚ ਉਘੇ ਸਮਾਜ ਸੇਵੀ ਮੱਖਣ ਮੈਂਬਰ ਸ਼ਾਹਪੁਰ ਨੇ ਵਿਸ਼ੇਸ਼਼ ਤੌਰ ਤੇ ਸ਼ਿਰਕਤ ਕਰਦਿਆਂ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਚੀਮਾਂ ਦੀ ਜਥੇਬੰਦੀ ਵਲੋਂ ਖੂਨਦਾਨ ਕੈਂਪ, ਨਸ਼ਿਆਂ ਵਿਰੁੱਧ ਸਹਿਯੋਗ ਤੇ ਸਮਾਜਿਕ ਕੁਰੀਤੀਆਂ ਵਿਰੁੱਧ ਸਮਾਗਮਾਂ `ਚ ਦਿੱਤੇ ਜਾਂਦੇ ਵਡਮੁੱਲੇ ਸਹਿਯੋਗ ਲਈ ਧੰਨਵਾਦ ਕੀਤਾ ।ਇਜਲਾਸ ਦੌਰਾਨ ਪੁਰਾਣੀ ਕਮੇਟੀ ਭੰਗ ਕਰਕੇ ਨਵੀਂ ਕਮੇਟੀ ਸੂਬਾ ਪ੍ਰਧਾਨ ਡਾ. ਧੰਨਾ ਮੱਲ ਗੋਇਲ ਦੀ ਅਗਵਾਈ ਵਿੱਚ ਚੁਣੀ ਗਈ।ਜਿਸ ਵਿੱਚ ਚੀਮਾਂ ਬਲਾਕ ਦੇ ਪ੍ਧਾਨ ਡਾ. ਬਿੰਦਰ ਸਿੰਘ ਫਲੇੜਾ, ਡਾ. ਜਗਦੀਸ਼ ਰੱਤੋਕੇ ਸੀਨੀ. ਮੀਤ ਪ੍ਰਧਾਨ, ਡਾ. ਨਾਇਬ ਸਿੰਘ ਤੋਲਾਵਾਲ ਮੀਤ ਪ੍ਧਾਨ, ਡਾ. ਸੁਖਬੀਰ ਸਿੰਘ ਚੀਮਾ ਸਕੱਤਰ, ਡਾ. ਮਹਾਂਵੀਰ ਸਹਾਇਕ ਸਕੱਤਰ, ਡਾ. ਸੂਖਚੈਨ ਸਿੰਘ ਝਾੜੋਂ ਤੇ ਡਾ. ਜਸਪਾਲ ਸਿੰਘ ਕੈਸ਼ੀਅਰ, ਡਾ. ਕੁਲਦੀਪ ਸਿੰਘ ਤੇ ਡਾ. ਗੁਰਜੰਟ ਸਿੰਘ ਨੂੰ ਪ੍ਰੈਸ ਸਕੱਤਰ, ਡਾ. ਕਿਰਸਨ ਨੂੰ ਚੇਅਰਮੈਨ ਅਤੇ ਡਾ. ਰਾਮ ਸਿੰਘ ਘਾਸੀਵਾਲ ਨੂੰ ਐਡਵਾਈਜਰ ਚੁਣਿਆ ਗਿਆ ।
          ਇਸ ਮੌਕੇ ਡਾ. ਜਗਰਾਜ ਸਿੰਘ, ਸਰਬਜੀਤ ਸਿੰਘ, ਬਲਵੀਰ ਸਿੰਘ, ਸਿਕੰਦਰ ਸਿੰਘ, ਜਤਿੰਦਰ, ਡਾ. ਲਖਵਿੰਦਰ ਸਿੰਘ ਆਦਿ ਹਾਜ਼ਰ ਸਨ ।

Check Also

ਅਗਨੀਵੀਰਾਂ ਅਤੇ ਭਾਰਤੀ ਫੌਜ ਦੇ ਜਵਾਨਾਂ ਲਈ ਉਚ ਸਿੱਖਿਆ ਦੇ ਨਵੇਂ ਦਰਵਾਜ਼ੇ ਖੁੱਲ੍ਹੇ

ਅੰਮ੍ਰਿਤਸਰ, 21 ਜੂਨ (ਸੁਖਬੀਰ ਸਿੰਘ ਖੁਰਮਣੀਆਂ) ਵਾਈਸ-ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਦੇ ਉੱਚੇ ਵਿਜ਼ਨ, ਦੂਰਅੰਦੇਸ਼ੀ …

Leave a Reply