ਸੰਗਰੂਰ/ ਲੌਂਗਵਾਲ, 23 ਅਗਸਤ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸੰਗਰੂਰ ਵਿਖੇ ਜ਼ੋਨ ਪੱਧਰੀ ਖੋ ਖੋ ਗੇਮ ਦੇ ਲੜਕੇ ਅਤੇ ਲੜਕੀਆਂ ਦੇ ਸ਼ਾਨਦਾਰ
ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਜ਼ੋਨ ਦੇ ਕਈ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਇਸ ਵਿੱਚ ਸਰਕਾਰੀ ਐਲੀਮੈਂਟਰੀ ਸਕੂਲ ਰੱਤੋਕੇ ਦੀਆਂ ਟੀਮਾਂ ਨੇ ਸਕੂਲ ਅਪਗ੍ਰੇਡ ਹੋਣ ਤੋਂ ਬਾਅਦ ਪਹਿਲੀ ਵਾਰ ਭਾਗ ਲਿਆ ਅਤੇ ਅੰਡਰ 14 ਵਰਗ ਵਿੱਚ ਸ਼ਾਨਦਾਰ ਖੇਡ ਦਾ ਮੁਜ਼ਾਹਰਾ ਕਰਦਿਆਂ ਰੱਤੋਕੇ ਦੇ ਲੜਕੇ ਅਤੇ ਲੜਕੀਆਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।ਮੈਚ ਦੌਰਾਨ ਨਵਜੋਤ ਕੌਰ, ਜੈਸਮੀਨ ਕੌਰ, ਅਮਰਿੰਦਰ ਸਿੰਘ, ਸੁਖਜਿੰਦਰ ਸਿੰਘ ਅਤੇ ਜੁਗਰਾਜ ਸਿੰਘ ਦੀ ਖੇਡ ਕਾਬਿਲੇ ਤਾਰੀਫ ਸੀ।
ਇਨਾਮ ਜਿੱਤ ਕੇ ਪਿੰਡ ਪਹੁੰਚਣ ਤੇ ਖਿਡਾਰੀਆਂ ਦਾ ਸਵਾਗਤ ਸਰਪੰਚ ਕੁਲਦੀਪ ਕੌਰ, ਵੀਰਪਾਲ ਸਿੰਘ, ਸਕੂਲ ਅਧਿਆਪਕ ਪ੍ਰਦੀਪ ਸਿੰਘ, ਸਤਪਾਲ ਕੌਰ, ਪਰਵੀਨ ਕੌਰ, ਕਰਮਜੀਤ ਕੌਰ, ਰੇਨੂੰ ਸਿੰਗਲਾ ਅਤੇ ਰਣਜੀਤ ਕੌਰ ਆਦਿ ਨੇ ਬਹੁਤ ਗਰਮਜੋਸ਼ੀ ਨਾਲ ਕੀਤਾ।ਇਸ ਖੁਸ਼ੀ `ਚ ਬੱਚਿਆਂ ਨੇ ਭੰਗੜਾ ਵੀ ਪਾਇਆ।ਵਿਦਿਆਰਥੀਆਂ ਦੇ ਨਾਲ ਨਾਲ ਟੀਮ ਇੰਚਾਰਜ ਅਤੇ ਕੋਚ ਸੁਖਪਾਲ ਸਿੰਘ ਦਾ ਵੀ ਸਨਮਾਨ ਕੀਤਾ ਗਿਆ।
Check Also
ਖਾਲਸਾ ਕਾਲਜ ਵਿਖੇ ‘ਕਲਾਕਿ੍ਰਤੀ’ ਦੋ ਰੋਜ਼ਾ ਦੀਵਾਲੀ ਪ੍ਰਦਰਸ਼ਨੀ ਲਗਾਈ ਗਈ
ਅੰਮ੍ਰਿਤਸਰ, 4 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ)- ਖਾਲਸਾ ਕਾਲਜ ਦੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਵਲੋਂ ਦੋ ਰੋਜ਼ਾ …
Punjab Post Daily Online Newspaper & Print Media