ਭੀਖੀ, 24 ਅਗਸਤ (ਪੰਜਾਬ ਪੋਸਟ – ਕਮਲ ਕਾਂਤ) – ਦਾ ਰੈਨੇਂਸਾ ਸਕੂਲ ਮਾਨਸਾ ਬੱਚਿਆਂ ਦੇ ਬਹੁਪੱਖੀ ਹੁਨਰ ਅਤੇ ਪ੍ਰਤਿਭਾ ਨੂੰ ਪਛਾਨਣ ਲਈ ਜਹਾਨਤ-
ਏ-ਰੈਨੇਂਸਾ ਪ੍ਰੋਗਰਾਮ ਕਰਵਾਇਆ ਗਿਆ।ਜਿਸ ਵਿੱਚ ਸਕੂਲ ਦੇ ਤੀਜੀ ਕਲਾਸ ਤੋਂ ਲੈਂ ਕੇ ਗਿਆਰਵੀਂ ਕਲਾਸ ਤੱਕ ਦੇ ਬੱਚਿਆਂ ਨੇ ਭਾਗ ਲਿਆ।ਬੱਚਿਆਂ ਦੁਆਰਾ ਕੁਕਿੰਗ, ਡਾਂਸ, ਮਿਊਜਿਕ, ਤਾਈਕਵਾਨਡੋਂ, ਆਰਟ ਅਤੇ ਥੀਏਟਰ ਦੇ ਮੁਕਾਬਲੇ ਕਰਵਾਏ ਗਏ।ਇਹਨਾਂ ਸਾਰੀਆਂ ਗਤੀਵਿਧੀਆਂ ਵਿੱਚ ਬੱਚਿਆਂ ਨੇ ਬਹੁਤ ਵੱਧ ਚੜ੍ਹ ਕੇ ਹਿੱਸਾ ਲੈਂਦੇ ਹੋਏ ਉਤਸਾਹ ਦਿਖਾਇਆ।ਪ੍ਰੋਗਰਾਮ ਦਾ ਮੁੱਖ ਮੰਤਵ ਬੱਚਿਆਂ ਦੀ ਪੜਾਈ ਦੇ ਨਾਲ- ਨਾਲ ਬਹੁਪੱਖੀ ਪ੍ਰਤਿਭਾ ਨੂੰ ਪਛਾਨਣਾ ਸੀ ਅਤੇ ਬੱਚਿਆਂ ਨੂੰ ਇਸ ਪ੍ਰੋਗਰਾਮ ਰਾਹੀ ਉਸਾਰੂ ਵਿਚਾਰ ਅਤੇ ਪ੍ਰਤਿਭਾ ਦਿਖਾਉਣ ਦਾ ਮੌਕਾ ਮਿਲਿਆ।
ਇਸ ਮੌਕੇ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਡਾ. ਅਵਤਾਰ ਸਿੰਘ ਨੇ ਦੱਸਿਆ ਕਿ ਸਕੂਲ ਕਿਸੇ ਦੀ ਵੀ ਪ੍ਰਤਿਭਾ ਨੂੰ ਪਛਾਨਣ ਅਤੇ ਉਭਾਰਨ ਵਾਲਾ ਸਭ ਤੋਂ ਵਧੀਆ ਸਥਾਨ ਹੈ ਅਤੇ ਕਈ ਮਹਾਨ ਹਸਤੀਆਂ ਦੀਆਂ ਉਦਾਹਰਨਾਂ ਦੇ ਕੇ ਦੱਸਿਆ ਕਿ ਉਹਨਾਂ ਨੇ ਆਪਣੀ ਜਿੰਦਗੀ ਨੂੰ ਕਿਵੇਂ ਸਫਲ ਬਣਾਇਆ।ਸਕੂਲ ਪ੍ਰਿੰਸੀਪਲ ਨਿਖਿਲ ਗਾਂਧੀ ਨੇ ਇਸ ਪ੍ਰੋਗਰਾਮ ਨੂੰ ਵਧੀਆ ਅਤੇ ਰੌਚਕ ਬਣਾਉਣ ਲਈ ਸਕੂਲ ਸਟਾਫ ਅਤੇ ਬੱਚਿਆਂ ਦਾ ਧੰਨਵਾਦ ਕੀਤਾ ।
Check Also
ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ
ਅੰਮ੍ਰਿਤਸਰ, 17 ਜੁਲਾਈ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਦਾ …
Punjab Post Daily Online Newspaper & Print Media