Thursday, March 5, 2026

ਪੰਜਾਬ ਵਿੱਚ 150 ਡਾਕਟਰਾਂ ਅਤੇ 175 ਵੈਟਰਨਰੀ ਇੰਸਪੈਕਟਰਾਂ ਦੀ ਭਰਤੀ ਜਲਦੀ-ਰਣੀਕੇ

55 ਲੱਖ ਦੀ ਲਾਗਤ ਦੇ ਕਰਤਾਰਪੁਰ ਤੇ ਭੋਗਪੁਰ ਦੇ ਪਿੰਡ ਖਰਲ ਕਲਾਂ ਵਿਖੇ ਆਧੁਨਿਕ ਪਸ਼ੂ ਹਸਪਤਾਲਾਂ ਦਾ ਕੀਤਾ ਉਦਘਾਟਨ

PPN22091415ਜਲੰਧਰ, 22 ਸਤੰਬਰ (ਹਰਦੀਪ ਸਿੰਘ ਦਿਓਲ, ਪਵਨਦੀਪ ਸਿੰਘ) – ਪੰਜਾਬ ਅੰਦਰ ਪਸ਼ੂ ਧੰਨ ਦੀ ਸੰਭਾਲ ਵਾਸਤੇ ਅਤੇ ਪਸ਼ੂ ਪਾਲਣ ਦੇ ਕਿੱਤੇ ਨੂੰ ਹੋਰ ਲਾਹੇਵੰਦ ਬਣਾਉਣ ਲਈ 150 ਡਾਕਟਰਾਂ ਅਤੇ 175 ਵੈਟਰਨਰੀ ਇੰਸਪੈਕਟਰਾਂ ਦੀ ਜਲਦੀ ਭਰਤੀ ਕੀਤੀ ਜਾ ਰਹੀ ਹੈ, ਜਦਕਿ ਇਸ ਤੋਂ ਪਹਿਲਾਂ 500 ਡਾਕਟਰਾਂ ਦੀ ਭਰਤੀ ਕੀਤੀ ਜਾ ਚੁੱਕੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸz.ਗੁਲਜ਼ਾਰ ਸਿੰਘ ਰਣੀਕੇ ਪਸ਼ੂ ਪਾਲਣ,ਮੱਛੀ ਪਾਲਣ,ਡੇਅਰੀ ਵਿਕਾਸ ਅਤੇ ਅਨੁਸੁਚਿਤ ਜਾਤੀ ਭਲਾਈ ਮੰਤਰੀ ਪੰਜਾਬ ਨੇ ਅੱਜ ਇਤਿਹਾਸਕ ਨਗਰੀ ਕਰਤਾਰਪੁਰ ਅਤੇ ਭੋਗਪੁਰ ਦੇ ਪਿੰਡ ਖਰਲ ਕਲਾਂ ਵਿਖੇ 55 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਗਏ ਸਿਵਲ ਪਸ਼ੂ ਹਸਪਤਾਲਾਂ ਦੀਆਂ ਨਵੀਆਂ ਬਣੀਆਂ ਇਮਾਰਤਾਂ ਦਾ ਉਦਘਾਟਨ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਇਹ ਵੀ ਦੱਸਿਆ ਕਿ 300 ਕਰੋੜ ਰੁਪਏ ਦੀ ਲਾਗਤ ਨਾਲ 1200 ਨਵੀਆਂ ਵੈਟਰਨਰੀ ਸੰਸਥਾਵਾਂ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ ਅਤੇ ਹਰ ਜ਼ਿਲ੍ਹੇ ਵਿਚ 24 ਘੰਟੇ ਐਂਬੂਲੈਂਸ ਸੇਵਾਵਾ ਵੀ ਮੁਹੱਈਆ ਕਰਵਾਈ ਜਾ ਚੁੱਕੀ ਹੈ । ਉਨ੍ਹਾਂ ਇਹ ਵੀ ਦੱਸਿਆ ਕਿ ਇਨ੍ਹਾਂ ਹਸਪਤਾਲਾਂ ਵਿਚ ਜਿਥੇ ਜਰੂਰੀ ਸਾਜ਼ੋ ਸਮਾਨ ਦੀ ਉਪਲਬੱਧ ਕਰਵਾਇਆ ਗਿਆ ਹੈ ਉਥੇ ਡਾਕਟਰ ਅਤੇ ਹੋਰ ਲੋੜੀਂਦਾ ਸਟਾਫ ਵੀ ਮੁਹੱਈਆ ਕਰਵਾ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪਸ਼ੂ ਪਾਲਣ ਵਿਭਾਗ ਵਲੋਂ ਪੌਲੀ ਕਲੀਨਿਕ ਐਂਬੂਲੈਸ ਲੈਬਾਰਟਰੀ, ਵੈਕਸੀਨ ਦੀ ਸਾਂਭ ਸੰਭਾਲ ਵਰਗੀਆਂ ਸਹੂਲਤਾਂ ਮੁਹੱਈਆ ਕੀਤੀਆਂ ਜਾਂਦੀਆਂ ਹਨ।
ਇਸ ਮੌਕੇ ਕਿਸਾਨਾਂ,ਪਸ਼ੂ ਪਾਲਕਾਂ ਅਤੇ ਵਪਾਰੀ ਵਰਗ ਦੇ ਪਤਵੰਤਿਆਂ ਨੂੰ ਸੰਬੋਧਨ ਕਰਦਿਆਂ ਸz.ਰਣੀਕੇ ਨੇ ਕਿਹਾ ਕਿ ਖੇਤੀਬਾੜੀ ਅਤੇ ਵਪਾਰ ਆਦਿ ਧੰਦਿਆਂ ਦੇ ਨਾਲ ਡੇਅਰੀ ਤੋਂ ਬਣੀਆਂ ਚੀਜਾਂ ਜਿਵੇਂ ਪਨੀਰ,ਮੀਟ,ਦੁੱਧ , ਦਹੀਂ ਆਦਿ ਦੇ ਮੰਡੀਕਰਣ ਦੀ ਕੋਈ ਵੀ ਸਮੱਸਿਆ ਨਹੀਂ ਹੈ। ਇਸ ਮੌਕੇ ਉਨ੍ਹਾਂ ਅਵਾਰਾ ਪਸ਼ੂਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਪਸ਼ੂ ਪਾਲਣ ਵਿਭਾਗ ਵਲੋਂ ਉਨ੍ਹਾਂ ਨੂੰ ਅਪਣਾਉਣ ਦੇ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਹਾਲੈਂਡ ਤੇ ਕੇਨੈਡਾ ਤੋਂ ਮੰਗਵਾਏ ਗਏ ਸੀਮੈਨ ਰਾਹੀਂ ਜ਼ਿਆਦਾ ਦੁੱਧ ਦੇਣ ਵਾਲੀਆਂ ਵਧੀਆ ਨਸਲ ਦੀਆਂ ਮੱਝਾਂ ਤੇ ਗਊਆਂ ਪੈਦਾ ਕੀਤੀਆਂ ਜਾ ਰਹੀਆਂ ਹਨ ।ਉਨ੍ਹਾਂ ਕਿਹਾ ਕਿ ਪਸ਼ੂ ਪਾਲਕਾਂ ਨੂੰ ਵਿਸ਼ੇਸ਼ ਕਰਕੇ ਔਰਤਾਂ ਨੂੰ ਇਸ ਧੰਦੇ ਲਈ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਵਲੋਂ ਸਬਸਿਡੀਆਂ ਦਿੱਤੀਆਂ ਜਾ ਰਹੀਆਂ ਹਨ।
ਇਸ ਮੌਕੇ ਸ੍ਰੀ ਪਵਨ ਕੁਮਾਰ ਟੀਨੂੰ ਮੁੱਖ ਸੰਸਦੀ ਸਕੱਤਰ ਨੇ ਕਿਹਾ ਕਿ ਕਿਸਾਨਾਂ ਦੀ ਸਮੱਸਿਆ ਨੂੰ ਧਿਆਨ ਵਿਚ ਰੱਖਦਿਅਿਾਂ ਭੋਗਪੁਰ ਦਾ ਵੈਟਰਨਰੀ ਹਸਪਤਾਲ ਸ਼ਹਿਰ ਵਿਚੋਂ ਕੱਢ ਕੇ ਖੁੱਲ੍ਹੇ ਥਾਂ ਤੇ ਤਿਆਰ ਕੀਤਾ ਜਾਵੇਗਾ ਜਿਥੇ ਕਿਸਾਨਾਂ ਨੂੰ ਆਪਣੇ ਪਸ਼ੂਆਂ ਦੇ ਇਲਾਜ ਲਈ ਕੋਈ ਸਮੱਸਿਆ ਪੇਸ਼ ਨਹੀਂ ਆਵੇਗੀ ਜਿਸ ਲਈ ਨਵੇਂ ਹਸਪਤਾਲ ਵਾਸਤੇ ਜ਼ਮੀਨ ਜਲਦੀ ਉਪਲੱਬਧ ਕਰਵਾ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਇਸ ਗੱਲ ਨੂੰ ਯਕੀਨੀ ਬਣਾ ਰਹੀ ਹੈ ਕਿ ਸਿਵਲ ਹਸਪਤਾਲਾਂ ਦੀ ਤਰ੍ਹਾਂ ਵੈਟਰਨਰੀ ਹਸਪਤਾਲਾਂ ਵਿਚ ਵੀ 24 ਘੰਟੇ ਬਿਜਲੀ ਦੀ ਸਪਲਾਈ ਦਿੱਤੀ ਜਾ ਸਕੇ।
ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਰਤਾਰਪੁਰ ਹਲਕੇ ਦੇ ਵਿਧਾਇਕ ਸz.ਸਰਵਣ ਸਿੰਘ ਫਿਲੌਰ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਹਰ ਬਲਾਕ ਅਤੇ ਪਿੰਡ ਪੱਧਰ ਤੱਕ ਵਧੀਆ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ ਕਿਉਂਕਿ ਪਸ਼ੂ ਧੰਨ ਸਾਡੀ ਜਿੰਦਗੀ ਵਿਚ ਵਿਸ਼ੇਸ਼ ਮਹੱਤਵ ਰੱਖਦਾ ਹੈ।ਉਨ੍ਹਾਂ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਕਰਤਾਰਪੁਰ ਹਲਕੇ ਵਿਖੇ ਬੜੇ ਵੱਡੇ ਵਿਕਾਸ ਪ੍ਰੋਜੈਕਟ ਸੁਰੂ ਕੀਤੇ ਹਨ ਹੁਣ ਇਸੇ ਕੜੀ ਵਜੋਂ ਪੰਜਾਬ ਸਰਕਾਰ ਵਲੋਂ ਕਰਤਾਰਪੁਰ ਵਿਖੇ 12 ਅਕਤੂਬਰ ਨੂੰ ਸ਼ਹੀਦਾਂ ਨੂੰ ਸਮਰਪਿਤ ਜੰਗ-ਏ-ਆਜਾਦੀ ਯਾਦਗਾਰ ਦਾ ਨੀਂਹ ਪੱਥਰ ਰੱਖਿਆ ਜਾ ਰਿਹਾ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸz.ਰਣਜੀਤ ਸਿੰਘ ਕਾਹਲੋਂ ਮੈਂਬਰ ਐਸ.ਜੀ.ਪੀ.ਸੀ.,ਬੀਬੀ ਗੁਰਮੀਤ ਕੌਰ ਮੈਂਬਰ ਐਸ.ਜੀ.ਪੀ.ਸੀ., ਸz.ਸਰੂਪ ਸਿੰਘ ਪਤਿਆਲ, ਸ੍ਰੀ ਸ਼ਿਵ ਦਰਸ਼ਨ ਕੁਮਾਰ, ਸ੍ਰੀ ਬਾਲ ਕ੍ਰਿਸ਼ਨ,ਸ੍ਰੀ ਗੁਰਮੀਤ ਸਿੰਘ, ਸ੍ਰੀ ਦੀਪਕ ਸੋਂਧੀ ਮੈਂਬਰ ਸਫਾਈ ਕਰਮਚਾਰੀ ਭਲਾਈ ਮੋਨੀਟਰਿੰਗ ਕਮੇਟੀ , ਸ੍ਰੀ ਮਨਿੰਦਰ ਸਿੰਘ ਗੜ੍ਹੀਬਖਸ਼ਾ, ਸ੍ਰੀ ਕੁਲਦੀਪ ਸਿੰਘ ਮੱਲੀ, ਸ੍ਰੀ ਜਰਨੈਲ ਸਿੰਘ ਫਗੂੜਾ, ਸ੍ਰੀ ਜਗਰੂਪ ਸਿੰਘ ਨੰਬਰਦਾਰ ਯੂਥ ਅਕਾਲੀ ਆਗੂ ਅਤੇ ਸ੍ਰੀ ਵਰਿੰਦਰਪਾਲ ਸਿੰਘ ਬਾਜਵਾ ਐਸ.ਡੀ.ਐਮ.ਜਲੰਧਰ-2, ਡਾ.ਜਸਪਾਲ ਸਿੰਘ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ,ਜਲੰਧਰ, ਸ੍ਰੀ ਕੁਲਵੰਤ ਸਿੰਘ ਨਾਇਬ ਤਹਿਸੀਲਦਾਰ ਭੋਗਪੁਰ ਅਤੇ ਡਾ.ਸੁਖਚੈਨ ਸਿੰਘ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਵਿਖੇ ਬੀ.ਏ.ਆਰ.ਸੀ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਵਿਦਿਆਰਥੀਆਂ …

Leave a Reply