Thursday, August 13, 2026

ਦਮਦਮੀ ਟਕਸਾਲ ਦੇ ਹੈਡ ਕੁਆਟਰ ਦੀ ਸਥਾਪਨਾ ਦੀ ਅਰਧ ਸ਼ਤਾਬਦੀ ਮੌਕੇ ਅੰਤਰਾਸ਼ਟਰੀ ਸੈਮੀਨਾਰ 4 ਨੂੰ

Baba Harnam Sਮਹਿਤਾ, 24 ਅਗਸਤ  (ਪੰਜਾਬ ਪੋਸਟ ਬਿਊਰੋ) – ਦਮਦਮੀ ਟਕਸਾਲ ਵਲੋਂ 23-24-25 ਅਕਤੂਬਰ 2019 ਨੂੰ ਸੰਤ ਗਿ: ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਯੋਗ ਅਗੁਵਾਈ `ਚ ਦਮਦਮੀ ਟਕਸਾਲ ਦੇ ਮੌਜੂਦਾ ਹੈਡਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਦੀ ਸਥਾਪਨਾ ਦੀ ਅਰਧ ਸ਼ਤਾਬਦੀ (50 ਸਾਲ) ਵੱਡੀ ਪੱਧਰ `ਤੇ ਮਨਾਈ ਜਾ ਰਹੀ ਹੈ।ਦਮਦਮੀ ਟਕਸਾਲ ਦੇ ਇਤਿਹਾਸਕ ਯੋਗਦਾਨ ਤੇ ਪ੍ਰਾਪਤੀਆਂ ਨਾਲ ਸੰਬੰਧਿਤ ਅੰਤਰਰਾਸ਼ਟਰੀ ਸੈਮੀਨਾਰ ਅੰਮ੍ਰਿਤਸਰ, ਦਿੱਲੀ, ਪਟਿਆਲੇ, ਮੁੰਬਈ ਅਤੇ ਮੋਗੇ ਵਿਖੇ ਕਰਵਾਏੇ ਜਾ ਰਹੇ ਹਨ।ਜਿਸ ਦੀਆਂ ਤਿਆਰੀਆਂ ਮੁਕੰਮਲ ਕੀਤੀਆਂ ਜਾ ਚੁਕੀਆਂ ਹਨ।
ਪਹਿਲਾ ਸੈਮੀਨਾਰ ਖਾਲਸਾ ਕਾਲਜ ਅੰਮ੍ਰਿਤਸਰ ਸਾਹਿਬ ਵਿਖੇ 4 ਸਤੰਬਰ 2019 ਨੂੰ ਕਰਵਾਇਆ ਜਾ ਰਿਹਾ ਹੈ।ਜਿਸ ਦੇ ਮੁੱਖ ਮਹਿਮਾਨ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੈਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਹੋਣਗੇ। ਪ੍ਰਧਾਨਗੀ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਗੋਵਾਲ ਕਰਨਗੇ। ਡਾ: ਮਹਿਲ ਸਿੰਘ ਪ੍ਰਿੰਸੀਪਲ ਖਾਲਸਾ ਕਾਲਜ ਵਿਸ਼ੇਸ਼ ਮਹਿਮਾਨ ਹੋਣਗੇ।ਇਸ ਮੌਕੇ ਡਾ: ਹਰਿਭਜਨ ਸਿੰਘ, ਪ੍ਰੋ: ਸੁਖਦਿਆਲ ਸਿੰਘ, ਡਾ: ਇੰਦਰਜੀਤ ਸਿੰਘ ਗੋਗੋਆਣੀਂ ਅਤੇ ਡਾ: ਜਸਵੰਤ ਸਿੰਘ ਬੁਗਰਾਂ ਵਲੋਂ ਟਕਸਾਲ ਸੰਕਲਪ ਅਤੇ ਦਮਦਮੀ ਟਕਸਾਲ, ਦਮਦਮੀ ਟਕਸਾਲ ਸਥਾਪਨਾ ਅਤੇ ਵਿਕਾਸ ਦਾ ਇਤਿਹਾਸ, ਦਮਦਮੀ ਟਕਸਾਲ ਦਾ ਸਿੱਖ ਸਮਾਜ `ਤੇ ਪ੍ਰਭਾਵ, ਬਾਬਾ ਦੀਪ ਸਿੰਘ ਜੀ ਸ਼ਹੀਦ : ਜੀਵਨ ਤੇ ਯੋਗਦਾਨ ਵਿਸ਼ਿਆਂ `ਤੇ ਖੋਜ ਭਰਪੂਰ ਪਰਚੇ ਪੜੇ ਜਾਣਗੇ।

Check Also

ਖ਼ਾਲਸਾ ਕਾਲਜ ਵੈਟਰਨਰੀ ਵਿਖੇ ‘ਵਿਗਿਆਨਕ ਪਸ਼ੂ-ਪਾਲਣ ਪ੍ਰਬੰਧਨ’ ਵਿਸ਼ੇ ‘ਤੇ ਰਾਸ਼ਟਰੀ ਵਰਕਸ਼ਾਪ

ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਦੇ ਵਿਭਾਗ …

Leave a Reply