Friday, March 27, 2026

ਦਮਦਮੀ ਟਕਸਾਲ ਨੇ ਦਰਜਨਾਂ ਪੰਚਾਇਤਾਂ ਨੂੰ 15 ਹਜਾਰ ਛਾਂ-ਦਾਰ ਬੂਟੇ ਵੰਡੇ

ਮਹਿਤਾ, 27 ਅਗਸਤ (ਪੰਜਾਬ ਪੋਸਟ ਬਿਊਰੋ) – ਦਮਦਮੀ ਟਕਸਾਲ ਦੇ ਮੁੱਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਵੱਧਦੇ ਹਵਾ PUNJ2708201903ਪ੍ਰਦੂਸ਼ਣ ਦੀ ਸਮਸਿਆ ’ਤੇ ਚਿੰਤਾ ਪ੍ਰਗਟ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਅਪੀਲ ਕੀਤੀ ਹੈ।
     ਗਿਆਨੀ ਹਰਨਾਮ ਸਿੰਘ ਖਾਲਸਾ ਦਮਦਮੀ ਟਕਸਾਲ ਦੇ ਹੈਡਕੁਆਟਰ ਗੁ: ਗੁਰਦਰਸ਼ਨ ਪ੍ਰਕਾਸ਼ ਮਹਿਤਾ ਦੀ ਸਥਾਪਨਾ ਦੀ ਅਰਧ ਸ਼ਤਾਬਦੀ (50 ਸਾਲਾ) ਨੂੰ ਸਮਰਪਿਤ ਬੂਟੇ ਵੰਡਦਿਆਂ ਵਾਤਾਵਰਨ ਸ਼ੁਰਧਾ ਪ੍ਰਤੀ ਰੁੱਖ ਲਗਾਉਣ ਦੀ ਹਰਿਆਵਲੀ ਮੁਹਿੰਮ ਦਾ ਆਗਾਜ਼ ਕਰ ਰਹੇ ਸਨ।ਇਸ ਮੁਹਿੰਮ ਤਹਿਤ ਸੰਤ ਗਿਆਨੀ ਕਰਤਾਰ ਸਿੰਘ ਖਾਲਸਾ ਚੈਰੀਟੇਬਲ ਟਰਸਟ ਅਤੇ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਅਕੈਡਮੀ ਵਲੋਂ ਇਲਾਕੇ ਦੀਆਂ 6 ਦਰਜਨ ਪੰਚਾਇਤਾਂ ਨੂੰ 15 ਹਜਾਰ ਛਾਂਅਦਾਰ ਬੂਟੇ ਵੰਡੇ ਗਏ।ਟਕਸਾਲ ਦੇ ਮੁੱਖੀ ਨੇ ਕਿਹਾ ਕਿ ਭਰੂਣ ਹਤਿਆ, ਦਾਜ, ਨਸ਼ਾ ਆਦਿ ਸਮਾਜਿਕ ਬੁਰਾਈਆਂ ਚਿੰਤਾ ਦਾ ਵਿਸ਼ਾ ਹਨ, ਜਿਨਾਂ ਦਾ ਖਾਤਮਾ ਜਰੂਰੀ ਹੈ।ਪਰ ਉਥੇ ਹੀ ਇਕ ਹੋਰ ਅਫਸੋਸਨਾਕ ਜੋ ਕਿ ਇਕ ਕੌੜਾ ਸੱਚ ਇਹ ਵੀ ਹੈ ਕਿ ਪ੍ਰਦੂਸ਼ਣ ਰਾਹੀਂ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵਿਰਾਸਤ ਵਿੱਚ ਕੇਵਲ ਜ਼ਹਿਰੀਲਾ ਵਾਤਾਵਰਨ ਅਤੇ ਨਾਮੁਰਾਦ ਬਿਮਾਰੀਆਂ ਦਾ ਸੰਤਾਪ ਦੇਣ ਜਾ ਰਹੇ ਹਾਂ।ਉਹਨਾਂ ਕਿਹਾ ਕਿ ਵਾਤਾਵਰਨ ਵਿੱਚ ਆ ਰਹੀਆਂ ਨਾਕਾਰਾਤਮਕ ਤਬਦੀਲੀਆਂ ਕਾਰਨ ਜਿਥੇ ਅਸੀਂ ਕੁਦਰਤੀ ਆਫਤਾਂ ਦਾ ਸਾਹਮਣਾ ਕਰਨ ਲਈ ਮਜਬੂਰ ਹਾਂ, ਹੁਣ ਵੀ ਅਸੀਂ ਨਾ ਸੰਭਲੇ ਤਾਂ ਨੇੜੇ ਭਵਿਖ ਵਿਚ ਵਾਪਰਨ ਵਾਲੀਆਂ ਵਿਸ਼ਵ ਪੱਧਰੀ ਤ੍ਰਾਸਦੀਆਂ ਨਾਲ ਵੀ ਸਾਨੂੰ ਦੋ ਚਾਰ ਹੋਣਾ ਪਵੇਗਾ।ਮੌਸਮ ਦੀ ਤਬਦੀਲੀ ਕਾਰਨ ਜਿਥੇ ਇਕ ਪਾਸੇ ਡੋਬਾ ਹੈ ਤਾਂ ਉਥੇ ਦੂਜੇ ਪਾਸੇ ਜਬਰਦਸਤ ਸੋਕਾ ਮੂੰਹ ਅੱਡੀ ਖੜਾ ਹੈ। ਅਜਿਹੀ ਸਥਿਤੀ ਵਿੱਚ ਰੁੱਖ ਹੀ ਸੱਚੇ ਮਿੱਤਰ ਬਣ ਸਕਦੇ ਹਨ।ਇਸੇ ਲਈ ਪੰਚਾਇਤਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਰੁੱਖ ਲਾਉਣ ਅਤੇ ਸਾਂਭ-ਸੰਭਾਲ ਕਰਨ ਦੀ ਅਪੀਲ ਕੀਤੀ ਗਈ ਹੈ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …

Leave a Reply