Sunday, October 25, 2026

ਮੰਤਰੀ ਸੋਨੀ ਨੇ ਪਰਿਵਾਰ ਸਮੇਤ ਮੰਦਰ ਸ੍ਰੀ ਰਾਧਾ ਕ੍ਰਿਸ਼ਨ ਵਿਖੇ ਮਨਾਈ ਜਨਮ ਅਸ਼ਟਮੀ

ਅੰਮ੍ਰਿਤਸਰ, 28 ਅਗਸਤ (ਪੰਜਾਬ ਪੋਸਟ -ਜਗਦੀਪ ਸਿੰਘ) –     ਮੰਦਰ ਸ੍ਰੀ ਰਾਧਾ ਕ੍ਰਿਸ਼ਨ ਪੁਰਾਣਾ ਸ਼ਿਵਾਲਾ ਰਾਣੀ ਕਾ ਬਾਗ ਵਿਖੇ ਮੰਦਰ ਕਮੇਟੀ ਵਲੋ ਕ੍ਰਿਸ਼ਨ PUNJ2808201907ਜਨਮ ਅਸ਼ਟਮੀ ਦੇ ਮੌਕੇ ’ਤੇ ਧਾਰਮਿਕ ਪ੍ਰੋਗਰਾਮ ਕਰਵਾਇਆ ਗਿਆ।ਇਸ ਸਮੇਂ ਪ੍ਰਸਿੱਧ ਭਜਨ ਮੰਡਲੀ ਵਲੋਂ ਭਗਵਾਨ ਸ੍ਰੀ ਕ੍ਰਿਸ਼ਨ ਦੀ ਮਹਿਮਾ ਦਾ ਗੁਣਗਾਣ ਵੀ ਕੀਤਾ ਗਿਆ।ਆਪਣੇ ਪਰਿਵਾਰ ਸਮੇਤ ਮੰਦਰ ਵਿੱਚ ਮੱਥਾ ਟੇਕਣ ਪੁੱਜੇ ਕੈਬਨਿਟ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਜਨਮ ਅਸ਼ਟਮੀ ਦੀ ਸਾਰੇ ਸ਼ਹਿਰ ਵਾਸੀਆਂ ਨੂੰ ਵਧਾਈ ਦਿੱਤੀ ਅਤੇ ਧਾਰਮਿਕ ਸਮਾਗਮ ਮਨਾਉਣ ਲਈ ਕਿਹਾ।ਉਨਾਂ ਨੇ ਨੰਦ ਲਾਲ ਨੂੰ ਝੂਲਾ ਵੀ ਝੁਲਾਇਆ।ਉਨਾਂ ਨੇ  ਵਾਤਾਵਰਨ ਦੀ ਸੰਭਾਲ ਕਰਨ ਅਤੇ ਘੱਟੋ ਤੋਂ ਘੱਟ ਦੋ ਪੌਦੇ ਜ਼ਰੂਰ ਲਗਾਉਣ ਦੀ ਅਪੀਲ ਕੀਤੀ।ਸੋਨੀ ਪਰਿਵਾਰ ਨੇ ਮੰਦਰ ਮਾਤਾ ਲਾਲ ਦੇਵੀ ਮਾਡਲ ਟਾਊਨ ਵਿਖੇ ਵੀ ਮੱਥਾ ਟੇਕਿਆ।ਮੰਦਰ ਕਮੇਟੀ ਵਲੋਂ ਸੋਨੀ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਰਾਘਵ ਸੋਨੀ, ਸਬਰੀਨਾ ਸੋਨੀ, ਸ਼ਾਮ ਸੋਨੀ, ਰਵੀਨਾ ਸੋਨੀ, ਨੇਹਾ ਸੋਨੀ, ਸੁਮਨ ਸੋਨੀ, ਜਨਕ ਸੋਨੀ, ਨਿਆਬ ਸੋਨੀ, ਕਿਆਨ ਸੋਨੀ, ਕੁੰਵਰ ਸੋਨੀ, ਕਰਨ ਸੋਨੀ, ਮਨਮੋਹਨ ਕੁੰਦਰਾ, ਰਿਸ਼ੀ ਰਾਜ, ਮਨੋਜ ਰੋਹਿਲਾ ਹਾਜ਼ਰ ਸਨ।

Check Also

ਖਾਲਸਾ ਕਾਲਜ ਵਿਖੇ ‘ਮੁਕਾਬਲੇ ਦੀਆਂ ਪ੍ਰੀਖਿਆਵਾਂ ਸਬੰਧੀ ਅੰਗਰੇਜ਼ੀ’ ਵਿਸ਼ੇ ’ਤੇ ਸੈਮੀਨਾਰ

ਅੰਮ੍ਰਿਤਸਰ, 25 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਅੰਗਰੇਜ਼ੀ ਵਿਭਾਗ ਵੱਲੋਂ ‘ਮੁਕਾਬਲੇ ਦੀਆਂ …

Leave a Reply