ਅੰਮ੍ਰਿਤਸਰ, 28 ਅਗਸਤ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਅੱਜ ਸਾਕਾਰਾਤਮਕ ਊਰਜਾ
ਦਾ ਸੰਚਾਰ ਕਰਨ ਦੇ ਲਈ ਲੜਕਿਆ ਦੇ ਹੋਸਟਲ ਦੇ ਨਿਰਮਾਤਾ ਭਵਨ ਦੀ ਸ਼ੁਰੂਆਤ ਮੌਕੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਇਆ ਗਿਆ।ਹੋਸਟਲ ਵਿੱਚ ਰਹਿਣ ਵਾਲੇ ਵਿਦਿਆਰਥੀਆਂ ਵਾਤਾਵਰਣ ਨੂੰ ਹਰਾ ਭਰਾ ਬਣਾਉਣ ਲਈ ਹੋਸਟਲ ਦੇ ਆਲ ਦੁਆਲੇ ਫ਼ਲਦਾਰ ਅਤੇ ਛਾਂ ਵਾਲੇ ਪੌਦੇ ਲਗਾ ਕੇ ਵਾਤਵਰਨ ਨੂੰ ਸੁਰੱਖਿਅਤ ਰੱਖਣ ਦਾ ਸੰਕਲਪ ਲਿਆ ।
ਇਸ ਦੌਰਾਨ ਵਿਦਿਆਰਥੀਆਂ ਵਿਚ ਮੁੱਖ ਮਹਿਮਾਨ ਵਜੋਂ ਯੂਨੀਵਰਸਿਟੀ ਦੇ ਡੀਨ ਸਟੂਡੈਂਟ ਵੈਲਫੇਅਰ ਡਾ. ਹਰਦੀਪ ਸਿੰਘ ਨੇ ਕਿਹਾ ਕਿ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਚੰਗੇ ਸੰਸਕਾਰ ਦੇਣ ਦੇ ਉਦੇਸ਼ ਨਾਲ ਹੀ ਅੱਜ ਹੋਸਟਲ ਵਿਚ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ ਹੈ ਤਾਂ ਕਿ ਇਥੋਂ ਪੜ੍ਹ ਲਿਖ ਕੇ ਵਿਦਿਆਰਥੀ ਸਮਾਜ ਦਾ ਨਿਰਮਾਣ ਕਰ ਸਕਣ।
ਡਾ. ਹਰਦੀਪ ਸਿੰਘ ਨੇ ਵਿਦਿਆਰਥੀਆਂ ਨੂੰ ਪੌਦੇ ਲਗਾਉਣ ਦੀ ਪ੍ਰੇਰਨਾ ਦਿੰਦਿਆਂ ਹੋਏ ਕਿਹਾ ਕਿ ਘਰਾਂ ਨੂੰ ਹਰਾ ਭਰਾ ਕਰਕੇ ਵਾਤਾਵਰਣ ਨੂੰ ਬਚਾਉਣ ਲਈ ਹਰ ਮਨੁੱਖ ਦਾ ਧਰਮ ਹੈ ਅਤੇ ਵਾਤਾਵਰਣ ਸੁਰੱਖਿਆ ਲਈ ਹਰ ਇਕ ਮਨੁੱਖ ਨੂੰ ਇਸ ਵਿਚ ਵੱਧ ਚੜ ਕੇ ਸਹਿਯੋਗ ਦੇਣ ਦੀ ਜਰੂਰਤ ਹੈ ਦੇਸ਼ ਵੀ ਹਰਾ ਭਰਾ ਦਿਖੇਗਾ ਅਤੇ ਲੋਕ ਤੰਦਰੁਸਤ ਰਹਿਣਗੇ ।
ਇਸ ਮੌਕੇ ਹੋਸਟਲ ਦੇ ਵਾਰਡਨ ਡਾ.ਰਾਵਿੰਦਰ ਕੁਮਾਰ ਨੇ ਕਿਹਾ ਕਿ ਰੁੱਖਾਂ ਦੇ ਰਹਿਣ ਨਾਲ ਹੀ ਸਾਡਾ ਜੀਵਨ ਸੁਰੱਖਿਅਤ ਹੈ ਅਤੇ ਰੁੱਖ ਸਾਡੇ ਜੀਵਨ ਵਿਚ ਕੁਦਰਤ ਵਲੋਂ ਤੋਹਫਾ ਹਨ। ਉਨ੍ਹਾਂ ਕਿਹਾ ਕਿ ਵਾਈਸ ਚਾਂਸਲਰ ਡਾ.ਜਸਪਾਲ ਸਿੰਘ ਸੰਧੂ ਹਮੇਸ਼ਾ ਹੀ ਵਾਤਾਵਾਰਣ ਪ੍ਰਤੀ ਸਭ ਨੂੰ ਪ੍ਰੇਰਤ ਕਰਦੇ ਰਹਿੰਦੇ ਹਨ ਅਤੇ ਕੈਂਪਸ ਨੂੰ ਸੱਵਛ ਅਤੇ ਹਰਾ ਭਰਾ ਦਿਖਾਉਣਾ ਚਹੁੰਦੇ ਹਨ ਤਾਂ ਜੋ ਵਿਦਿਆਰਥੀਆਂ ਨੂੰ ਪੜ੍ਹਾਈ ਲਈ ਸੁਖਾਵਾਂ ਮਹੌਲ ਮਿਲ ਸਕੇ।
Check Also
ਕਾਂਗਰਸ ਐਸ.ਸੀ ਬੋਰਡ ਦਾ ਵਾਈਸ ਚੇਅਰਮੈਨ ਬਣਨ ’ਤੇ ਜਸਵਿੰਦਰ ਸ਼ੇਰਗਿੱਲ ਦਾ ਦਿਨੇਸ਼ ਬੱਸੀ ਵੱਲੋਂ ਵਿਸ਼ੇਸ਼ ਸਨਮਾਨ
ਅੰਮ੍ਰਿਤਸਰ, 28 ਮਈ (ਸੁਖਬੀਰ ਸਿੰਘ) – ਸੀਨੀਅਰ ਕਾਂਗਰਸੀ ਆਗੂ ਅਤੇ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ …
Punjab Post Daily Online Newspaper & Print Media