Monday, November 23, 2026

ਕਾਂਗਰਸੀ ਆਗੂ ਰਾਮ ਪਾਲ ਢੈਪਈ ਦਾ ਦੇਹਾਂਤ

ਭੀਖੀ/ਮਾਨਸਾ, 28 ਅਗਸਤ (ਪੰਜਾਬ ਪੋਸਟ – ਕਮਲ ਕਾਂਤ) – ਸੀਨੀਅਰ ਕਾਂਗਰਸੀ ਆਗੂ ਰਾਮ ਪਾਲ ਢੈਪਈ ਦਾ ਦੇਹਾਂਤ ਹੋ ਗਿਆ ਹੈ।ਉਹ ਕਾਫੀ ਦਿਨਾਂ ਤੋਂ PUNJ2808201911ਬਿਮਾਰ ਸਨ।ਉਨਾਂ ਦੇ ਦਿਹਾਂਤ `ਤੇ ਵੱਖ ਵੱਖ ਰਾਜਸੀ ਸਮਾਜਿਕ ਤੇ ਧਾਰਮਿਕ ਆਗੂਆਂ ਨੇ ਦੁੱਖ ਦਾ ਇਜ਼ਹਾਰ ਕੀਤਾ ਹੈ।
                 ਜਿਕਰਯੋਗ ਹੈ ਕਿ ਰਾਮ ਪਾਲ ਢੈਪਈ ਨੇ ਮਾਨਸਾ ਇਲਾਕੇ ਲਈ ਪੰਜਾਬ ਸਰਕਾਰ ਤੋਂ ਬੜੇ ਫੰਡ ਲੈ ਕੇ ਵਿਕਾਸ ਕਾਰਜਾਂ ਨੂੰ ਸਹੀ ਪਾਸੇ ਤੋਰਿਆ ਸੀ।ਉਨ੍ਹਾਂ 1985 ਵਿੱਚ ਮਾਨਸਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਵਜੋਂ ਚੋਣ ਵੀ ਲੜੀ ਸੀ।ਉਹ ਜ਼ਿਲ੍ਹਾ ਅਥਲੈਟਿਕਸ ਐਸੋਸੀਏਸ਼ਨ ਮਾਨਸਾ, ਓਲਡ ਸਟੂਡੈਂਟਸ ਐਸੋਸੀਏਸ਼ਨ ਨਹਿਰੂ ਕਾਲਜ ਮਾਨਸਾ ਦੇ ਪ੍ਰਧਾਨ ਵੀ ਰਹੇ ਸਨ।ਕਾਂਗਰਸ ਪਾਰਟੀ ਵਿਚ ਸੂਬਾਈ ਜਨਰਲ ਸਕੱਤਰ ਸਮੇਤ ਹੋਰ ਅਹੁਦਿਆਂ ਉੱਪਰ ਰਹੇ ਸਨ। ਕਾਂਗਰਸ ਦੇ ਸੀਨੀਅਰ ਆਗੂ ਅੰਬਿਕਾ ਸੋਨੀ, ਸਾਬਕਾ ਰੇਲ ਮੰਤਰੀ ਪਵਨ ਬਾਂਸਲ ਦੇ ਨੇੜੇ ਸਨ।

Check Also

ਜਥੇਦਾਰ ਗੜਗੱਜ ਦੀ ਅਗਵਾਈ ‘ਚ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਰਵਾਨਾ

ਅੰਮ੍ਰਿਤਸਰ, 22 ਨਵੰਬਰ (ਗੁਰਪ੍ਰੀਤ ਸਿੰਘ) – ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਵਿਖੇ ਸ੍ਰੀ ਗੁਰੂ ਨਾਨਕ …

Leave a Reply