Saturday, August 8, 2026

ਚਕਿਤਸਕ ਪੌਦਿਆਂ ਦੀ ਖੇਤੀ ਕਰਨ `ਤੇ ਜ਼ੋਰ ਦੇਣ ਕਿਸਾਨ – ਡਾ. ਚਾਹਲ

ਅੰਮ੍ਰਿਤਸਰ, 30 ਅਗਸਤ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਮਹਾਰਾਣਾ ਪ੍ਰਤਾਪ ਯੂਨੀਵਰਸਿਟੀ ਆਫ ਐਗਰੀਕਲਚਰ ਅਤੇ ਟੈਕਨਾਲੋਜੀ ਉਦੈਪੁਰ PUNJ3008201902ਦੇ ਸਾਬਕਾ ਵਾਈਸ-ਚਾਂਸਲਰ, ਪੋ੍ਰਫੈਸਰ ਐਸ.ਐਸ ਚਾਹਲ ਨੇ ਕਿਹਾ ਕਿ ਗਲੋਬਲ ਪੱਧਰ ਤੇ ਤੇਜ਼ੀ ਨਾਲ ਬਦਲ ਰਹੇ ਹਰ ਖੇਤਰ ਵਿਚ ਹਲਾਤਾਂ ਤੋਂ ਜਾਣੂ ਰਹਿਣ ਦੇ ਲਈ ਜਰੂਰੀ ਹੈ ਕਿ ਅਧਿਆਪਕ ਯੁਨੀਵਰਸਿਟੀਆਂ ਵਿਚ ਹੁੰਦੇ ਵੱਖ-ਵੱਖ ਪ੍ਰੋਗਰਾਮਾਂ, ਸੈਮੀਨਾਰਾਂ, ਕਾਨਫਰੰਸਾਂ, ਵਰਕਸ਼ਾਪਾਂ ਆਦਿ ਵਿਚ ਹਿੱਸਾ ਜਰੂਰ ਲੈਦੇ ਰਹਿਣਾ ਚਾਹੀਦਾ ਹੈ ਤਾਂ ਹੀ ਅਸੀਂ ਭਵਿੱਖ ਵਿਚ ਆਉਣ ਵਾਲੀਆਂ ਚਣੌਤੀਆਂ ਦੇ ਲਈ ਆਪਣੇ ਵਿਦਿਆਰਥੀਆਂ ਨੂੰ ਤਿਆਰ ਕਰ ਸਕਦੇ ਹਾਂ । ਉਹ ਅੱਜ ਗੁਰੂ ਨਾਨਕ ਦੇਵ ਯੁਨੀਵਰਸਿਟੀ ਵਿਚ ਫੈਕਲਟੀ ਡਿਵੈਲਪਮੈਂਟ ਸੈਂਟਰ (ਐਫ.ਡੀ.ਸੀ) ਦੀ ਅਗਵਾਈ ਹੇਠ ਨਵੀਂ ਐਫ.ਡੀ.ਸੀ (ਐਚ.ਆਰ.ਡੀ.ਸੀ) ਦੀ ਇਮਾਰਤ ਵਿਚ `ਦੋ ਦਿਨਾਂ ਰਾਸ਼ਟਰੀ ਵਰਕਸ਼ਾਪ ਦੇ ਸ਼ੁਰੂਆਤੀ ਭਾਸ਼ਣ ਦੇਣ ਦੇ ਲਈ ਉਚੇਚੇ ਤੌਰ ਤੇ ਇਥੇ ਪੁਜੇ ਹੋਏ ਹਨ।ਚਕਿਤਸਕ ਪੌਦਿਆਂ ਦੀ ਮੰਗ, ਕਾਸ਼ਤ ਅਤੇ ਸਪਲਾਈ ਚੇਨ` ਦੇ ਵਿਸ਼ੇ ਤੇ ਸ਼ੁਰੂ ਹੋਈ ਇਸ ਵਰਕਸ਼ਾਪ ਦੇ ਵਿਚ ਵੱਖ ਵੱਖ ਸੂਬਿਆਂ ਦੀਆਂ ਯੁਨੀਵਰਸਿਟੀਆਂ ਅਤੇ ਕਲਾਜ਼ਾਂ ਦੇ ਅਧਿਆਪਕਾਂ ਵਲੋਂ ਹਿੱਸਾ ਲਿਆ ਜਾ ਰਿਹਾ ਹੈ। ਦੋ ਦਿਨ ਚਲਣ ਵਾਲੀ ਇਸ ਵਰਕਸ਼ਾਪ ਵਿਚ ਉੱਘੇ ਵਿਸ਼ਾ ਮਹਿਰਾਂ ਵਲੋਂ ਆਪਣੇ ਭਾਸ਼ਣ ਦਿੱਤੇ ਜਾਣੇ ਹਨ।ਮਨੁੱਖੀ ਸਰੋਤ ਵਿਕਾਸ ਮੰਤਰਾਲੇ (ਐਮ.ਐਮ.ਆਰ.ਡੀ) ਭਾਰਤ ਸਰਕਾਰ ਵਲੋਂ ਪੰਡਿਤ ਮਦਨ ਮੋਹਨ ਮਾਲਵੀਆ ਨੈਸ਼ਨਲ ਮਿਸ਼ਨ ਆਨ ਟੀਚਰਜ਼ ਐਂਡ ਟ੍ਰੇਨਿੰਗ (ਪੀ.ਐਮ.ਐਮ.ਐਮ.ਐਮ.ਐਮ.ਟੀ) ਸਕੀਮ ਅਧੀਨ ਯੂਨੀਵਰਸਿਟੀ ਵਿਚ ਕੇਂਦਰ ਸਥਾਪਤ ਕੀਤਾ ਗਿਆ ਹੈ।ਇਸ ਵਿੱਚ ਵੱਖ ਵੱਖ ਸੰਸਥਾਵਾਂ ਦੇ ਅਧਿਆਪਕ ਅਤੇ ਖੋਜ ਫੈਕਲਟੀ ਸਮੇਤ ਵਿਦਵਾਨਾਂ ਦੇ ਲਈ ਮੰਚ ਤਿਆਰ ਕਰਕੇ ਦਿੱਤਾ ਗਿਆ ਹੈ ਤਾਂ ਜੋ ਉਹ ਉਚੇਰੀ ਸਿਖਿਆ ਦੇ ਖੇਤਰ ਨੂੰ ਹੋਰ ਵੀ ਵਿਕਸਿਤ ਕਰ ਸਕਣ ।
               ਡਾ. ਚਾਹਲ ਨੇ ਵਰਕਸ਼ਾਪ ਆਯੋਜਿਤ ਕਰਨ ਲਈ ਐਫ.ਡੀ.ਸੀ ਜੀ.ਐਨ.ਡੀ.ਯੂ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ  ਇਸ ਤਰ੍ਹਾਂ ਦੇ ਪ੍ਰੋਗਰਾਮਾਂ, ਸੈਮੀਨਾਰਾਂ, ਕਾਨਫਰੰਸਾਂ, ਵਰਕਸ਼ਾਪਾਂ ਆਦਿ ਦਾ ਅਜੋਕੇ ਸਮੇਂ ਵਿੱਚ ਬਹੁਤ ਹੀ ਮਹੱਤਵ ਹੈ ।ਉਨ੍ਹਾਂ ਨੇ ਜੋਰ ਦੇ ਕੇ ਕਿਹਾ ਕਿ ਅਧਿਆਪਕਾਂ ਨੂੰ ਇਸ ਦਾ ਵੱਧ ਤੋਂ ਵੱਧ ਲਾਭ ਲੈਣਾ ਚਹੀਦਾ ਹੈ। ਵੱਖ-ਵੱਖ ਡੋਮੇਨਾਂ ਵਿੱਚ ਹੋ ਰਹੀਆਂ ਤਾਜ਼ਾ ਘਟਨਾਵਾਂ ਤੋਂ ਆਪਣੇ ਆਪ ਨੂੰ ਅਪਡੇਟ ਰੱਖਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ । ਜਿਸ ਦੇ ਲਈ  ਅਧਿਆਪਕ  ਆਪਣੇ ਆਪ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੇ ।ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਵਿਚ ਬਨਸਪਤੀ ਅਤੇ ਜੀਵ-ਜੰਤੂਆਂ ਦੀ ਵਿਸ਼ਾਲ ਵਿਭਿੰਨਤਾ ਹੈ ।ਜਿਸ ਦੇ ਵਿਚ ਅਜੇ ਵੀ ਅਕਾਦਮਿਕ ਵਿਗਿਆਨੀਆਂ ਨੂੰ ਖੋਜ ਪੱੱਖ ਤੋਂ ਬਹੁਤ ਕੰਮ ਕਰਨ ਦੀ ਲੋੜ ਹੈ ।
           ਪੋ੍ਫੈਸਰ ਚਾਹਲ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਦੇਸ਼ ਵਿੱਚ ਖੇਤੀਬਾੜੀ ਦੇ ਨਾਲ ਨਾਲ ਉਤਪਾਦਨ, ਖੋਜ ਦੇ ਖੇਤਰ ਵਿੱਚ ਵੀ ਵੱਡੀਆਂ-ਵੱਡੀਆਂ ਮੱਲਾਂ ਮਰੀਆਂ ਹਨ।ਜਿਨ੍ਹਾਂ ਦੇ ਸਦਕਾ ਦੇਸ਼ ਵਿੱਚ ਕਾਲ, ਭੁੱਖਮਰੀ ਤੇ ਕਾਬੂ ਪਾਉਣ ਵਿੱਚ ਵੱਡਾ ਰੋਲ ਆਦੇ ਕੀਤਾ ਹੈ।ਖੇਤੀਬਾੜੀ ਦੇ ਬੇਮਿਸਾਲ ਵਾਧੇ ਨੇ ਕੁਝ ਵੱਡੀਆਂ ਸਮਾਜਿਕ, ਆਰਥਿਕ ਚੁਣੌਤੀਆਂ ਦਾ ਵੀ ਸਾਹਮਣਾ ਕੀਤਾ ਹੈ।ਉਨ੍ਹਾਂ ਕਿਹਾ ਕਿ ਦੇਸ਼ ਵਿਚ ਚਿਕਿਤਸਕ ਪੌਦਿਆਂ ਦੀ ਕਾਸ਼ਤ ਵਿਚ ਵਾਧਾ ਕਰਨ ਦੀ ਸਖ਼ਤ ਜ਼ਰੂਰਤ ਹੈ, ਪਰ ਇਸ ਦੇ ਨਾਲ ਹੀ ਇਹ ਜਰੂਰੀ ਹੋ ਜਾਂਦਾ ਹੈ ਕਿ ਕਿਸਾਨੀ ਭਾਈਚਾਰੇ ਨੂੰ ਬਣਦੇ ਭਾਅ ਦਿੱਤੇ ਜਾਣ ਤਾਂ ਜੋ ਉਹ ਚਾਵਲ, ਕਣਕ ਦੇ ਚੱਕਰ ਤੋਂ ਛੁਟਕਾਰਾ ਪਾ ਸਕਣ।
ਬੋਟੈਨੀਕਲ ਐਂਡ ਇਨਵਾਇਰਨਮੈਂਟਲ ਸਾਇੰਸਜ਼ ਵਿਭਾਗ ਪੋ੍ਰਫੈਸਰ  ਅਤੇ ਵਰਕਸ਼ਾਪ ਦੇ ਕੋਆਰਡੀਨੇਟਰ ਡਾ. ਸਰੋਜ ਅਰੋੜਾ ਨੇ ਮੰਗ ਅਤੇ ਸਪਲਾਈ ਵਿਚਲੇ ਪਾੜੇ ਨੂੰ ਘੱਟ ਕਰਨ ਲਈ ਚਿਕਿਤਸਕ ਪੌਦਿਆਂ ਦੀ ਖੇਤੀ `ਤੇ ਜ਼ੋਰ ਦਿੱਤਾ।ਐਫ.ਡੀ.ਸੀ ਦੇ ਪ੍ਰੋਜੈਕਟ ਕੋਆਰਡੀਨੇਟਰ ਪ੍ਰੋ: ਆਦਰਸ਼ ਪਾਲ ਵਿਗ ਨੇ ਆਪਣੇ ਸਵਾਗਤੀ ਭਾਸ਼ਣ ਵਿੱਚ ਹਿੱਸਾ ਲੈਣ ਵਾਲਿਆਂ ਨੂੰ ਕੇਂਦਰ ਦੇ ਉਦੇਸ਼ਾਂ ਤੋਂ ਜਾਣੂ ਕਰਵਾਇਆ।ਡਾ: ਰਾਜਿੰਦਰ ਕੌਰ, ਡਿਪਟੀ ਕੋਆਰਡੀਨੇਟਰ ਨੇ ਰਸਮੀ ਤੌਰ ਤੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ।ਡਾ: ਐਮ.ਐਸ. ਭੱਟੀ, ਮੁਖੀ, ਡੀ.ਪੀ. ਬੋਟੈਨੀਕਲ ਐਂਡ ਐਨਵੀ. ਸਾਇੰਸਜ਼ ਨੇ ਧੰਨਵਾਦ ਕੀਤਾ।ਇਸ ਤੋਂ ਪਹਿਲਾਂ ਮੁੱਖ ਮਹਿਮਾਨ ਦਾ ਪ੍ਰੋ: ਆਦਰਸ਼ ਪਾਲ ਵਿੱਗ, ਪ੍ਰੋ: ਸਰੋਜ ਅਰੋੜਾ, ਡਾ: ਜਤਿੰਦਰ ਕੌਰ ਅਤੇ ਡਾ: ਜਤਿੰਦਰ ਕੌਰ ਨੇ ਪੌਦੇ ਭੇਂਟ ਕੀਤੇ।    
 

Check Also

Bbk Dav participates in Nasha Mukt Yuva for Viksit Bharat Sankalp Abhiyan inaugurated by Hon’ble PM Modi

Amritsar, August 7 (Punjab Post Bureau) – BBK DAV College for Women participated in Nasha …

Leave a Reply