Sunday, May 31, 2026

ਸਰਬੱਤ ਸਿਹਤ ਬੀਮਾ ਯੋਜਨਾ ਨਾਲ ਜਿਲ੍ਹੇ ਦੇ 55 ਹਜ਼ਾਰ ਪਰਿਵਾਰ ਜੁੜੇ

ਡੀ.ਸੀ ਵਲੋਂ ਹਸਪਤਾਲ `ਚ ਦਾਖਲ ਮਰੀਜ਼ ਦਾ ਮੌਕੇ `ਤੇ ਕਾਰਡ ਬਨਾਉਣ ਦੀ ਹਦਾਇਤ
ਅੰਮ੍ਰਿਤਸਰ, 31 ਅਗਸਤ (ਪੰਜਾਬ ਪੋਸਟ – ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋਂ ਨੇ ਜ਼ਿਲ੍ਹ ਦੇ ਹਰੇਕ ਲੋੜਵੰਦ PUNJ3108201906ਪਰਿਵਾਰ ਦਾ ਸਰਬਤ ਸਿਹਤ ਬੀਮਾ ਯੋਜਨਾ ਕਾਰਡ ਬਣਾਉਣ ਦੀ ਹਦਾਇਤ ਕਰਦੇ ਕਿਹਾ ਕਿ ਹਸਪਤਾਲ ਵਿਚ ਦਾਖਲ ਹੋਏ ਯੋਗ ਮਰੀਜ਼ ਨੂੰ ਮੌਕੇ ਉਤੇ ਕਾਰਡ ਬਣਾ ਕੇ ਦਿੱਤਾ ਜਾਵੇ, ਤਾਂ ਜੋ ਉਹ ਸਰਕਾਰੀ ਯੋਜਨਾ ਤਹਿਤ ਮੁਫ਼ਤ ਸਹੂਲਤ ਲੈ ਸਕੇ।ਸਿਹਤ ਵਿਭਾਗ ਦੀ ਮੀਟਿੰਗ ਦੀ ਪ੍ਰ੍ਰਧਾਨਗੀ ਕਰਦੇ ਢਿਲੋਂ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਉਹ ਬਰਸਾਤ ਕਾਰਨ ਖੜ੍ਹੇ ਪਾਣੀ ਵਿਚ ਮੱਛਰ ਮਾਰ ਦਵਾਈ ਆਦਿ ਦੀ ਸਪਰੇਅ ਤਰੁੰਤ ਕਰਵਾਉਣ, ਤਾਂ ਜੋ ਲੋਕ ਇੰਨਾਂ ਦਿਨਾਂ ਵਿਚ ਹੋਣ ਵਾਲੀਆਂ ਖਤਰਨਾਮਕ ਮੌਸਮੀ ਬਿਮਾਰੀਆਂ ਤੋਂ ਬਚੇ ਸਕਣ।ਉਨਾਂ ਇਸ ਲਈ ਨਗਰ ਨਿਗਮ, ਸਥਾਨਕ ਸਰਕਾਰਾਂ, ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨੂੰ ਹਰ ਤਰਾਂ ਨਾਲ ਸਹਿਯੋਗ ਦੇਣ ਦੀ ਹਦਾਇਤ ਵੀ ਕੀਤੀ।
            ਸਰਕਾਰੀ ਹਸਪਤਾਲਾਂ ਦੇ ਵਿਕਾਰ ਬਹਾਲੀ ਦੀ ਗੱਲ ਕਰਦੇ ਢਿਲੋਂ ਨੇ ਕਿਹਾ ਕਿ ਸਰਕਾਰ ਵੱਲੋਂ ਹੁਣ ਸਹੂਲਤਾਂ ਦੀ ਕੋਈ ਕਮੀ ਨਹੀਂ ਹੈ, ਪਰ ਇਨਾਂ ਹਸਪਤਾਲਾਂ ਵੱਲ ਮਰੀਜ਼ ਨੂੰ ਖਿੱਚਣ ਲਈ ਡਾਕਟਰਾਂ ਨੂੰ ਆਪਣਾ ਵਿਕਾਸ, ਭਰੋਸਾ ਅਤੇ ਵਿਸਵਾਸ਼ ਬਨਾਉਣ ਦੀ ਲੋੜ ਹੈ, ਤਾਂ ਜੋ ਲੋਕ ਇਲਾਜ ਲਈ ਆਪਣੇ ਨੇੜੇ ਦੇ ਸਰਕਾਰੀ ਹਸਪਤਾਲ ਨੂੰ ਛੱਡ ਕੇ ਦੂਰ-ਦੁਰਾਡੇ ਮਹਿੰਗੇ ਭਾਅ ਦਾ ਇਲਾਜ ਕਰਵਾਉਣ ਨਾ ਜਾਣ।
          ਸਿਵਲ ਸਰਜਨ ਡਾ. ਹਰਦੀਪ ਸਿੰਘ ਘਈ ਨੇ ਦੱਸਿਆ ਕਿ ਸਰਬਤ ਸਿਹਤ ਬੀਮਾ ਯੋਜਨਾ ਤਹਿਤ ਜਿਲੇ੍ਹ ਅੰਦਰ ਤਕਰੀਬਨ 3 ਲੱਖ 15 ਹਜ਼ਾਰ ਪਰਿਵਾਰਾਂ ਨੂੰ ਮੁਫਤ ਇਲਾਜ ਦੀ ਸਹੂਲਤ ਦਿੱਤੀ ਜਾਣੀ ਹੈ, ਜਿਸ ਲਈ ਜ਼ਿਲ੍ਹੇ ਅੰਦਰ ਪੈਂਦੇ 9 ਸਰਕਾਰੀ ਹਸਪਤਾਲਾਂ ਤੋਂ ਇਲਾਵਾ 36 ਨਿੱਜੀ ਹਸਪਤਾਲ ਵੀ ਰਜਿਸਟਰਡ ਹੋ ਚੁੱਕੇ ਹਨ। ਉਨਾਂ ਦੱਸਿਆ ਕਿ ਇਸ ਯੋਜਨਾ ਦਾ ਲਾਭ ਸਮਾਜਿਕ-ਆਰਥਿਕ ਅਤੇ ਜਾਤੀ ਜਨਗਣਨਾ ਡਾਟਾ ਵਿੱਚ ਸ਼ਾਮਲ ਪਰਿਵਾਰਾਂ, ਛੋਟੇ ਵਪਾਰੀਆਂ, ਸਮਾਰਟ ਰਾਸ਼ਨ ਕਾਰਡ ਧਾਰਕ ਪਰਿਵਾਰਾਂ, ਕਿਸਾਨ ਪਰਿਵਾਰਾਂ (ਜੇ ਫਾਰਮ ਧਾਰਕ), ਉਸਾਰੀ ਭਲਾਈ ਬੋਰਡ, ਪੰਜਾਬ ਕੋਲ ਰਜਿਸਟਰਡ ਉਸਾਰੀ ਕਾਮਿਆਂ ਅਤੇ ਪੱਤਰਕਾਰਾਂ ਨੂੰ ਦਿੱਤਾ ਜਾਣਾ ਹੈ।ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਇਸ ਸਬੰਧੀ ਵਧੇਰੇ ਜਾਣਕਾਰੀ ਲੈਣ ਲਈ ਟੋਲ ਫ੍ਰੀ ਨੰਬਰ 104  ਜਾਰੀ ਕੀਤਾ ਗਿਆ ਹੈ।ਘਈ ਨੇ ਦੱਸਿਆ ਕਿ ਹੁਣ ਤੱਕ 55575 ਕਾਰਡ ਬਣਾਏ ਜਾ ਚੁੱਕੇ ਹਨ ਅਤੇ ਕੱਲ੍ਹ ਤੱਕ 39 ਮਰੀਜ਼ ਇਸ ਸਕੀਮ ਅਧੀਨ ਵੱਖ-ਵੱਖ ਹਸਪਤਾਲਾਂ ਵਿਚ ਦਾਖਲ ਵੀ ਹੋ ਚੁੱਕੇ ਹਨ।
      ਘਈ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਉਕਤ ਸਕੀਮ ਦਾ ਕਾਰਡ ਬਨਾਉਣ ਲਈ ਨੇੜਵੇ ਸਾਂਝ ਕੇਂਦਰ ਜਾਂ ਸਰਕਾਰੀ ਸਿਹਤ ਕੇਂਦਰ ਤੋਂ ਸਹਾਇਤਾ ਪ੍ਰਾਪਤ ਕਰ ਸਕਦੇ ਹਨ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਹਿਮਾਸ਼ੂੰ ਅਗਰਵਾਲ, ਡਿਪਟੀ ਮੈਡੀਕਲ ਕਮਿਸ਼ਨਰ ਸ੍ਰੀਮਤੀ ਪ੍ਰਭਜੋਤ ਕੌਰ ਅਤੇ ਸਾਰੇੇ ਹਸਪਤਾਲਾਂ ਦੇ ਸੀਨੀਅਰ ਮੈਡੀਕਲ ਅਫਸਰ ਵੀ ਹਾਜ਼ਰ ਸਨ।

Check Also

ਕਾਂਗਰਸ ਐਸ.ਸੀ ਬੋਰਡ ਦਾ ਵਾਈਸ ਚੇਅਰਮੈਨ ਬਣਨ ’ਤੇ ਜਸਵਿੰਦਰ ਸ਼ੇਰਗਿੱਲ ਦਾ ਦਿਨੇਸ਼ ਬੱਸੀ ਵੱਲੋਂ ਵਿਸ਼ੇਸ਼ ਸਨਮਾਨ

ਅੰਮ੍ਰਿਤਸਰ, 28 ਮਈ (ਸੁਖਬੀਰ ਸਿੰਘ) – ਸੀਨੀਅਰ ਕਾਂਗਰਸੀ ਆਗੂ ਅਤੇ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ …

Leave a Reply