Monday, August 24, 2026

ਬੱਚਿਆਂ ਦੀ ਸਿਹਤ ਵੱਲ ਧਿਆਨ ਦੇਣ ਮਾਪੇ ਤੇ ਅਧਿਆਪਕ-ਸੋਨੀ

ਦੋ ਸੰਸਥਾਵਾਂ ਨੂੰ 4 ਲੱਖ ਰੁਪਏ ਦੀ ਸਹਾਇਤਾ ਦੇਣ ਦਾ ਕੀਤਾ ਐਲਾਨ
ਅੰਮ੍ਰਿਤਸਰ, 31 ਅਗਸਤ (ਪੰਜਾਬ ਪੋਸਟ – ਸੁਖਬੀਰ ਸਿੰਘ) – ਗਲੋਬਲ ਇੰਸਟੀਚਿੳੂਟ ਆਫ ਚਾਈਲਡਹੁਡ ਡਿਸਅਬਿਲਟੀ ਵੱਲੋਂ PUNJ3108201913ਸਥਾਨਕ ਸਕੂਲ ਵਿੱਚ  ਬੱਚਿਆਂ ਦੀ ਸਿਹਤ ਦੇ ਵਿਸ਼ੇ `ਤੇ ਕਰਵਾਈ ਗਈ ਵਰਕਸ਼ਾਪ ਨੂੰ ਸੰਬੋਧਨ ਕਰਦੇ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਓ.ਪੀ ਸੋਨੀ ਨੇ ਅਧਿਆਪਕਾਂ ਅਤੇ ਮਾਪਿਆਂ ਨੂੰ ਸੱਦਾ ਦਿੱਤਾ ਕਿ ਉਹ ਕੇਵਲ ਬੱਚਿਆਂ ਦੀ ਪੜ੍ਹਾਈ ਉਤੇ ਹੀ ਧਿਆਨ ਨਾ ਦੇਣ, ਬਲਕਿ ਉਨਾਂ ਨੂੰ ਸਰੀਰਕ ਤੇ ਮਾਨਸਿਕ ਤੌਰ ਉਤੇ ਵੀ ਰਿਸ਼ਟ-ਪੁਸ਼ਟ ਕਰਨ। ਵਰਕਸ਼ਾਪ ਦੀ ਸ਼ੁਰੂਆਤ ਕਰਦੇ ਸੋਨੀ ਨੇ ਕਿਹਾ ਕਿ ਸਰੀਰ ਦੀ ਤੰਦਰੁਸਤੀ ਤੋਂ ਵੱਡੀ ਕੋਈ ਕੁਦਰਤੀ ਦਾਤ ਨਹੀਂ ਹੈ ਅਤੇ ਇਸ ਦਾਤ ਨੂੰ ਸੰਭਾਲਣਾ ਸਾਡਾ ਸਾਰਿਆਂ ਦਾ ਫਰਜ਼ ਹੈ।ਉਨਾਂ ਕਿਹਾ ਕਿ ਇਕ ਤੰਦਰੁਸਤ ਵਿਅਕਤੀ ਹੀ ਆਪਣੇ ਘਰ, ਦੇਸ਼ ਤੇ ਕੌਮ ਦੇ ਵਿਕਾਸ ਵਿਚ ਯੋਗਦਾਨ ਪਾ ਸਕਦਾ ਹੈ।ਇਸ ਲਈ ਜ਼ਰੂਰੀ ਹੈ ਕਿ ਮਾਪੇ ਅਤੇ ਅਧਿਆਪਕ ਬੱਚਿਆਂ ਦੀਆਂ ਸਰੀਰਕ ਤੇ ਮਾਨਸਿਕ ਲੋੜਾਂ ਵੱਲ ਵੀ ਬਰਾਬਰ ਦਾ ਧਿਆਨ ਦੇਣ।ਸੋਨੀ ਨੇ ਆਪਣੇ ਅਖਤਿਆਰੀ ਖਾਤੇ ਵਿਚੋਂ ਗਲੋਬਲ ਇੰਸਟੀਚਿੳੂਟ ਅਤੇ ਜੀ ਮਾੳੂਂਟ ਲਿਟਰਾ ਸਕੂਲ ਨੂੰ 2-2 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ।
         PUNJ3108201912 ਡਾ. ਅਸ਼ੋਕ ਕੁਮਾਰ ਨੇ ਬੱਚਿਆਂ ਨੂੰ ਬਿਮਾਰੀਆਂ ਤੋਂ ਬਚਾਉਣ ਅਤੇ ਬਿਮਾਰ ਬੱਚਿਆਂ ਦੀ ਦੇਖ-ਭਾਲ ਲਈ ਬੜੇ ਵਿਸਥਾਰ ਵਿਚ ਵਿਚਾਰ ਪੇਸ਼ ਕੀਤੇ। ਇਸ ਮੌਕੇ ਬੱਚਿਆਂ ਵੱਲੋਂ ਰੰਗਾ-ਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ।ਇਸ ਮੌਕੇ ਪਾਸਟ ਗਵਰਨਰ ਰੌਟਰੀ ਗੁਰਜੀਤ ਸਿੰਘ ਸੇਖੋਂ, ਸਕੂਲ ਨਿਰਦੇਸ਼ਕ ਸ੍ਰੀਮਤੀ ਮਨਜੋਤ ਢਿਲੋਂ, ਅਜੀਤ ਢਿਲੋਂ ਅਤੇ ਹੋਰ ਪਤਵੰਤੇ ਸੱਜਣ ਵੀ ਹਾਜ਼ਰ ਸਨ।

Check Also

ਅਮਰੀਕਾ ਨਿਵਾਸੀ ਬਲਵੰਤ ਸਿੰਘ ਵੱਲੋਂ ਲੰਗਰ ਸੇਵਾ ਲਈ ਗੱਡੀ ਅਤੇ ਸਰਾਂ ਲਈ 4 ਲੱਖ ਭੇਟ

ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ‘ਚ ਸੰਗਤਾਂ …

Leave a Reply