Monday, August 24, 2026

ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਵਿਖੇ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ `ਤੇ `ਵੈਦਿਕ ਹਵਨ`

ਅੰਮ੍ਰਿਤਸਰ, 31 ਅਗਸਤ (ਪੰਜਾਬ ਪੋਸਟ – ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੀ ਆਰੀਆ ਯੁਵਤੀ ਸਭਾ ਵੱਲੋਂ ਸ਼੍ਰੀ PUNJ3108201915ਕ੍ਰਿਸ਼ਨ ਜਨਮ ਅਸ਼ਟਮੀ `ਤੇ `ਵੈਦਿਕ ਹਵਨ` ਦਾ ਆਯੋਜਨ ਕਰਵਾਇਆ ਗਿਆ।ਮੇਜ਼ਬਾਨ ਦੀ ਭੂਮਿਕਾ ਸੁਦਰਸ਼ਨ ਕਪੂਰ ਚੇਅਰਮੈਨ, ਲੋਕਲ ਮੈਨੇਜ਼ਿੰਗ ਕਮੇਟੀ ਅਤੇ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਨਿਭਾਈ।ਸਵਾਮੀ ਸ਼੍ਰੀ ਓਮਕਾਰਾ ਨੰਦਾ ਅਤੇ ਉਨ੍ਹਾਂ ਦੇ ਸ਼ਾਗਿਰਦ ਸ਼੍ਰੀ ਵਿਕੇਕਾਨੰਦ ਵੀ ਹਾਜ਼ਰ ਸਨ।  
             ਕਾਲਜ ਦੇ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਵੈਦਿਕ ਹਵਨ ਦੇ ਸੰਪੂਰਨ ਹੋਣ ਦੇ ਲਈ ਪਰਮਾਤਮਾ ਦਾ ਧੰਨਵਾਦ ਕੀਤਾ।ਉਹਨਾਂ ਕਿਹਾ ਕਿ ਪਰਮਾਤਮਾ ਹਮੇਸ਼ਾ ਸਹੀ ਰਾਹ ਦਿਖਾਉਂਦਾ ਹੈ। ਸੰਤਾਂ ਦੀ ਸੱਚੀ ਬਾਣੀ ਨੂੰ ਸਾਨੂੰ ਆਪਣੇ ਜੀਵਨ ਵਿਚ ਅਪਣਾਉਣਾ ਚਾਹੀਦਾ ਹੈ।
 ਸਵਾਮੀ ਓਮਕਾਰਾਨੰਦਾ ਨੇ ਕਿਹਾ ਕਿ ਹਵਨ ਦਾ ਮਤਲਬ ਚਿੰਤਨ ਅਤੇ ਮੰਥਨ ਹੈ। ਉਹਨਾਂ ਨੇ ਜਪੁਜੀ ਸਾਹਿਬ ਅਤੇ ਗਾਇਤਰੀ ਮੰਤਰ ਦੀ   ਨੇ ਆਚਰਣ ਹੀ ਮਨੁੱਖ ਦਾ ਸਭ ਤੋਂ ਵੱਡਾ ਧਰਮ ਹੈ।
              ਸੁਦਰਸ਼ਨ ਕਪੂਰਚੇਅਰਮੈਨ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੀਆਂ ਸ਼ੁੱਭਕਾਮਨਾਵਾਂ ਦਿੱਤੀਆ ਅਤੇ ਮੂਲ-ਮੰਤਰ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ। ਇਸ ਮੌਕੇ ਮੋਹਿੰਦਰਜੀਤ ਸਿੰਘ, ਆਰੀਆ ਸਮਾਜ ਤੋਂ ਕਰਨਲ ਵੇਦ ਮਿੱਤਲ, ਸ਼੍ਰੀਮਤੀ ਬਲਬੀਰ ਕੌਰ ਬੇਦੀ ਅਤੇ ਸਟਾਫ਼ ਵੀ ਮੌਜੂਦ ਸੀ। ਹਵਨ ਦੀ ਸਮਾਪਤੀ ਭਜਨ, ਅਰਦਾਸਅਤੇ ਪ੍ਰਸ਼ਾਦ ਵਰਤਾਉਣ ਨਾਲ ਹੋਈ।  

Check Also

ਅਮਰੀਕਾ ਨਿਵਾਸੀ ਬਲਵੰਤ ਸਿੰਘ ਵੱਲੋਂ ਲੰਗਰ ਸੇਵਾ ਲਈ ਗੱਡੀ ਅਤੇ ਸਰਾਂ ਲਈ 4 ਲੱਖ ਭੇਟ

ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ‘ਚ ਸੰਗਤਾਂ …

Leave a Reply