ਅੰਮ੍ਰਿਤਸਰ, 31 ਅਗਸਤ (ਪੰਜਾਬ ਪੋਸਟ – ਜਗਦੀਪ ਸਿੰਘ) – ਡੀ.ਏ.ਵੀ ਇੰਟਰਨੈਸਨਲ ਸਕੂਲ ਵਿਖੇ ‘ਕੈਰੀਅਰ ਮਾਰਗ ਦਰਸ਼ਨ’ ਵਿਸ਼ੇ
ਸਬੰਧੀ ਦੋ ਦਿਨ ਦੀ ਕਾਰਜਸ਼ਾਲਾ ਦਾ ਆਯੋਜਨ ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵਿਖੇ ਸੀ.ਬੀ.ਐਸ.ਈ ਦੇ ਨਿਰਦੇਸ਼ਾਂ ਅਨੁਸਾਰ ‘ਕਰਿਅਰ ਮਾਰਗਦਰਸ਼ਨ’ ਵਿਸ਼ੇ ’ਤੇ ਦੋ ਦਿਵਸੀ ਕਾਰਜਸ਼ਾਲਾ ਦਾ ਆਯੋਜਨ ਪ੍ਰਿੰ. ਡਾ. ਅੰਜ਼ਨਾ ਗੁਪਤਾ ਦੇ ਕੁਸ਼ਲ ਨਿਰਦੇਸ਼ਨ ਅਧੀਨ ਕੀਤਾ ਜਾ ਰਿਹਾ ਹੈ।ਇਸ ਮੌਕੇ ’ਤੇ ਯੋਗੇਸ਼ ਗੰਭੀਰ ਪ੍ਰਿੰਸੀਪਲ ਡੀ.ਆਰ.ਵੀ ਡੀ.ਏ.ਵੀ ਸੈਨਟੇਨਰੀ ਪਬਲਿਕ ਸਕੂਲ, ਫਿਲੌਰ ਅਤੇ ਸ੍ਰੀਮਤੀ ਸੰਗੀਤਾ ਭਾਟੀਆ ਕਾਊਂਸਲਰ ਐਮ.ਜੀ.ਐਨ ਪਬਲਿਕ ਸਕੂਲ ਜਲੰਧਰ ਨੇ ਵਿਸ਼ਾ-ਮਾਹਰ ਵਜੋਂ ਭੂਮਿਕਾ ਨਿਭਾਈ।ਇਸ ਕਾਰਜਸ਼ਾਲਾ ਵਿੱਚ ਪੰਜਾਬ ਦੇ ਲਗਭਗ 31 ਸੀ.ਬੀ.ਐਸ.ਈ ਸਕੂਲਾਂ ਦੇ 54 ਅਧਿਆਪਕਾਂ ਨੇ ਹਿੱਸਾ ਲਿਆ।
ਕਾਰਜਸ਼ਾਲਾ ਦਾ ਸ਼ੁੱਭ ਅਰੰਭ ਗਿਆਨ ਦੀ ਪ੍ਰਤੀਕ ‘ਪਵਿੱਤਰ ਜੋਤ’ ਜਗਾ ਕੇ ਕੀਤਾ ਗਿਆ।ਸਕੂਲ ਦੇ ਵਿਦਿਆਰਥੀਆਂ ਵਲੋਂ ਗੀਤ ਗਾ ਕੇ ਆਏ ਹੋਏ ਮਹਿਮਾਨਾਂ ਦਾ ਸੁਆਗਤ ਕੀਤਾ ਗਿਆ।ਵਿਸ਼ਾ-ਮਾਹਿਰਾਂ ਨੂੰ ਫੁੱਲਾਂ ਦੇ ਗੁਲਦਸਤੇ ਭੇਂਟ ਕਰਕੇ ‘ਜੀ ਆਇਆਂ’ ਆਖਿਆ ਗਿਆ ਅਤੇ ਧੰਨਵਾਦ ਵਜੋਂ ਯਾਦਗਾਰੀ ਚਿੰਨ੍ਹ ਵੀ ਦਿੱਤਾ ਗਿਆ ।
ਪ੍ਰਿੰਸੀਪਲ ਡਾ. ਅੰਜਨਾ ਗੁਪਤਾ ਨੇ ਸੰਬੋਧਨ ਕਰਦਿਆਂ ਆਖਿਆ ਕਿ ਦਸਵੀਂ ਕਰਨ ਮਗਰੋਂ ਵਿਦਿਆਰਥੀ ਇਹ ਫੈਸਲਾ ਨਹੀਂ ਕਰ ਪਾਉਂਦੇ ਕਿ ਉਹ ਕਿਹੜਾ ਵਿਸ਼ਾ ਚੁਣਨ ਤੇ ਬਦਕਿਸਮਤੀ ਨਾਲ ਜੇ ਉਹ ਗਲਤ ਚੋਣ ਕਰ ਬੈਠਣ ਤਾਂ ਉਨ੍ਹਾਂ ਦਾ ਭਵਿੱਖ ਹੀ ਬਰਬਾਦ ਹੋ ਸਕਦਾ ਹੈ।ਵਿਦਿਆਰਥੀਆਂ ਨੂੰ ਉਨ੍ਹਾਂ ਦੀ ਯੋਗਤਾ ਅਤੇ ਰੁਚੀ ਅਨੁਸਾਰ ਹੀ ਵਿਸੇ਼ ਦੀ ਚੋਣ ਕਰਨ ਦੇਣੀ ਚਾਹੀਦੀ ਹੈ ਤਾਂ ਜੋ ਭਵਿੱਖ ਵਿੱਚ ਉਨ੍ਹਾਂ ਨੂੰ ਕਿਸੇ ਵੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਉਨ੍ਹਾਂ ਦਾ ਆਤਮ-ਵਿਸ਼ਵਾਸ਼ ਕਾਇਮ ਰਹੇ।ਅਧਿਆਪਕਾਂ ਦਾ ਇੱਕ ਕਰਤਵ ਹੈ ਕਿ ਪ੍ਰਾਇਮਰੀ ਸ਼੍ਰ਼ੇਣੀ ਤੋਂ ਹੀ ਵਿਦਿਆਰਥੀਆਂ ਨੂੰ ਇਸ ਸਬੰਧੀ ਜਾਗਰੂਕ ਕਰਵਾਉਣ ਤਾਂ ਜੋ ਉਨ੍ਹਾਂ ਨੂੰ ਵਿਸੇ਼ ਦੀ ਚੋਣ ਵੇਲੇ ਕੋਈ ਮੁਸ਼ਕਲ ਹੀ ਨਾ ਆਵੇ ।
ਇਸ ਕਾਰਜਸ਼ਾਲਾ ਦੇ ਦੌਰਾਨ ਪ੍ਰਿੰ. ਯੋਗੇਸ਼ ਗੰਭੀਰ ਅਤੇ ਸ੍ਰੀਮਤੀ ਸੰਗੀਤਾ ਭਾਟੀਆ ਨੇ ਮੁੱਖ ਰੂਪ ਵਿੱਚ ‘ਕਰਿਅਰ ਮਾਰਗਦਰਸ਼ਨ’ ਵਿਸ਼ੇ `ਤੇ ਭਰਪੂਰ ਚਰਚਾ ਕੀਤੀ।ਉਹਨਾਂ ਨੇ ਆਏ ਹੋਏ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਅਧਿਆਪਕ ਹੀ ਬੱਚੇ ਦਾ ਭਵਿੱਖ ਬਣਾਉਂਦੇ ਹਨ।ਇਸ ਲਈ ਅਧਿਆਪਕਾਂ ਲਈ ਇਹ ਬਹੁਤ ਜ਼ਰੂਰੀ ਹੈ ਕਿ ਉਹ ਆਪਣਾ ਗਿਆਨ ਦਾ ਘੇਰਾ ਵਧਾਉਣ ਅਤੇ ਉਹਨਾਂ ਨੂੰ ਭਵਿੱਖ ਵਿੱਚ ਵੱਖ-ਵੱਖ ਖੇਤਰਾਂ ਵਿੱਚ ਮਿਲਣ ਵਾਲੀਆਂ ਨੌਕਰੀਆਂ ਬਾਰੇ ਜਾਣਕਾਰੀ ਹੋਵੇ।ਉਹਨਾਂ ਨੇ ਭਾਸ਼ਾਵਾਂ ਦੇ ਮਹੱਤਵ ’ਤੇ ਵੀ ਜ਼ੋਰ ਦਿੰਦਿਆਂ ਕਿਹਾ ਕਿ ਇਹਨਾਂ ਦੇ ਅਧਾਰ ’ਤੇ ਵੀ ਨੌਕਰੀ ਦੀਆਂ ਸੰਭਾਵਨਾਂਵਾਂ ਵੱਧ ਰਹੀਆਂ ਹਨ।ਸੀ.ਬੀ.ਐਸ.ਈ ਦੀ ਵੈਬ ਸਾਈਟ ’ਤੇ ਹਰੇਕ ਵਿਸ਼ੇ ਦੀ, ਉਹਨਾਂ ਨਾਲ ਜੁੜੀਆਂ ਨੌਕਰੀਆਂ, ਸਿੱਖਿਆ ਕੇਂਦਰਾਂ ਆਦਿ ਦੀ ਪੂਰੀ ਜਾਣਕਾਰੀ ਉਪਲਬਧ ਹਨ।ਅਧਿਆਪਕਾਂ ਨੂੰ ਸਮੇਂ-ਸਮੇਂ ’ਤੇ ਵਿਦਿਆਰਥੀਆਂ ਦਾ ਸਫਲ ਮਾਰਗ ਦਰਸ਼ਨ ਕਰਦੇ ਹੋਏ ਰੱਟਾ ਮਾਰਨ ਵਾਲੀ ਪ੍ਰਣਾਲੀ ਨੂੰ ਖਤਮ ਕਰਕੇ ਅਜਿਹੀ ਸਿੱਖਿਆ ਦੇਣੀ ਚਾਹੀਦੀ ਹੈ ਤਾਂ ਜੋ ਭਵਿੱਖ ਵਿੱਚ ਉਹਨਾਂ ਨੌਕਰੀਆਂ ਮਿਲ ਸਕਣ।ਵੱਖ-ਵੱਖ ਗਤੀਵਿਧਿਆਂ ਦੁਆਰਾ ਅਧਿਆਪਕਾਂ ਨੇ ਕਾਰਜ਼ਸ਼ਾਲਾ ਦਾ ਲਾਭ ਉਠਾਇਆ ਅਤੇ ਉਹਨਾਂ ਨੇ ਅਨੇਕਾਂ ਸਮੱਸਿਆਵਾਂ ਦੀ ਚਰਚਾ ਕੀਤੀ ਜਿਨ੍ਹਾਂ ਦੇ ਸੁਝਾਅ ਵਿਸ਼ਾ ਮਾਹਿਰਾਂ ਦੁਆਰਾ ਬੜੇ ਹੀ ਸੁਚੱਜੇ ਢੰਗ ਨਾਲ ਦਿੱਤੇ ਗਏ ।
Check Also
ਚੇਅਰਮੈਨ ਰਿੰਟੂ ਨੇ ਉਤਰੀ ਵਿਧਾਨ ਸਭਾ ਹਲਕੇ ‘ਚ ਵਿਕਾਸ ਕਾਰਜ਼ਾਂ ਦਾ ਕੀਤਾ ਉਦਘਾਟਨ
ਅੰਮ੍ਰਿਤਸਰ, 11 ਅਪ੍ਰੈਲ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕੇ ਅੰਮ੍ਰਿਤਸਰ ਉੱਤਰੀ ਦੇ ਆਮ ਆਦਮੀ ਪਾਰਟੀ …
Punjab Post Daily Online Newspaper & Print Media