ਬ੍ਰਿਟਿਸ਼ ਹਾਈ ਕਮਿਸ਼ਨਰ ਐਂਡਰਿਊ ਆਇਰ ਉਚ ਪੱਧਰੀ ਵਫਦ ਨਾਲ ਰਾਣਾ ਸੋਢੀ ਨੂੰ ਮਿਲੇ
ਚੰਡੀਗੜ, 2 ਸਤੰਬਰ (ਪੰਜਾਬ ਪਸੋਟ ਬਿਊਰੋ) – ਇੰਗਲੈਂਡ ਦੀ ਬਰਮਿੰਘਮ ਯੂਨੀਵਰਸਿਟੀ ਪੰਜਾਬ ਸੂਬੇ ਵਿੱਚ ਖੇਡ ਹੁਨਰ ਨੂੰ ਉਭਾਰ ਲਈ ਪੰਜਾਬ ਸਰਕਾਰ ਨਾਲ
ਮਿਲ ਕੇ ਕੰਮ ਕਰਗੀ ਅਤੇ ਇਸ ਨੇ ਮਹਾਰਾਜਾ ਭੁਪਿੰਦਰ ਸਿੰਘ ਖੇਡ ਯੂਨੀਵਰਸਿਟੀ ਪਟਿਆਲਾ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਯੂਨੀਵਰਸਿਟੀ ਦੇ ਅਕਾਦਮਿਕ ਪ੍ਰੋਗਰਾਮ ਨੂੰ ਬਨਾਉਣ ਤੋਂ ਇਲਾਵਾ ਵੱਖ ਵੱਖ ਖੇਤਰਾਂ ਵਿੱਚ ਸਹਿਯੋਗ ਦੇਣ ਲਈ ਵੱਡੀ ਦਿਲਚਸਪੀ ਵਿਖਾਈ ਹੈ।
ਇਸ ਦਾ ਪ੍ਰਗਟਾਵਾ ਅੱਜੇ ਏਥੇ ਖੇਡ ਤੇ ਯੂਵਾ ਮਾਮਲਿਆਂ ਦੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨਰ ਚੰਡੀਗੜ ਐਂਡਰਿਊ ਆਇਰ, ਸੀਨੀਅਰ ਲੈਕਚਰਾਰ ਸਪੋਰਟਸ ਕੋਚਿੰਗ ਡਾ. ਮਾਰਟਿਨ ਟੋਮਸ ਅਤੇ ਡਾਇਰੈਕਟਰ ਇੰਡੀਆ ਕੌਂਟਰੀ ਇੰਸਟੀਚਿਊਟ ਦੀਪਾਂਕਰ ਭੱਟਾਚਾਰੀਆ ਆਧਾਰਤ ਵਫਦ ਨਾਲ ਪੰਜਾਬ ਭਵਨ ਵਿਖੇ ਹੋਈ ਇੱਕ ਉੱਚ ਪੱਧਰੀ ਮੀਟਿੰਗ ਤੋਂ ਬਾਅਦ ਕੀਤਾ।
ਇਸ ਦੀ ਹੋਰ ਜਾਣਕਾਰੀ ਦਿੰਦੇ ਹੋਏ ਮੰਤਰੀ ਨੇ ਅਗੇ ਦਸਿਆ ਕਿ ਪੰਜਾਬ ਸਰਕਾਰ ਅਤੇ ਦੁਨੀਆਂ ਦੀਆਂ ਪ੍ਰਮੁੱਖ ਯੂਨੀਵਸਿਟੀਆਂ ਵਿਚੋਂ ਇਕ ਬਰਮਿੰਘਮ ਯੂਨੀਵਰਸਿਟੀ ਵਿਚਕਾਰ ਵੱੱਖ ਵੱਖ ਖੇਤਰਾਂ ਵਿੱਚ ਭਾਈਵਾਲੀ ਹੋਵੇਗੀ ਜਿਨਾਂ ਵਿੱਚ ਮਨੋਵਿਗਿਆਨ, ਫਿਜਿਓਲੋਜੀ, ਪੌਸ਼ਟਕਤਾ, ਕੋਚਿੰਗ ਆਦਿ ਸ਼ਾਮਲ ਹਨ। ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਹੁਨਰ ਦੀ ਸ਼ਨਾਖਤ, ਹੁਨਰ ਵਿਕਾਸ, ਹੁਨਰ ਸਮਰਥਨ, ਖਿਡਾਰੀਆਂ ਦੀ ਸਿਹਤ ਦਾ ਪ੍ਰਬੰਧਨ, ਅਕਾਦਮਿਕ ਪ੍ਰੋਗਰਾਮ ਨੂੰ ਵਿਕਸਤ ਕਰਨਾ ਅਤੇ ਸਪੋਟਸ ਸਾਇੰਸ ਦੀ ਸਿਖਲਾਈ ਦੇ ਹੋਰ ਪੱਖ ਵੀ ਇਸ ਵਿੱਚ ਹੋਣਗੇ।
ਇਸ ਦੌਰਾਨ ਵਫਦ ਦੇ ਮੈਂਬਰਾਂ ਨੂੰ ਪੰਜਾਬ ਵਿਚ ਖਿਡਾਰੀਆਂ ਦੇ ਹੁਨਰ ਅਤੇ ਸਮਰਥਾ ਬਾਰੇ ਵੀ ਜਾਣੂ ਕਰਵਾਇਆ ਗਿਆ ਅਤੇ ਵਫਦ ਨੇ ਸੂਬੇ ਵਿਚ ਖੇਡ ਦੇ ਮਿਆਰ ਨੂੰ ਉਭਾਰਨ ਦੇ ਲਈ ਸਰਗਰਮ ਸਹਾਇਤਾ ਦੇਣ ਦਾ ਮੰਤਰੀ ਨੂੰ ਭਰੋਸਾ ਦੁਵਾਇਆ।ਇਸ ਮੌਕੇ ਵਧੀਕ ਮੁੱਖ ਸਕੱਤਰ ਖੇਡਾਂ ਸੰਜੇ ਕੁਮਾਰ ਵੀ ਹਾਜ਼ਰ ਸਨ।
Check Also
ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਡਾ. ਅੰਬੇਦਕਰ ਜਯੰਤੀ ਸੰਬੰਧੀ ਸਮਾਗਮ 15 ਅਪ੍ਰੈਲ ਨੂੰ
ਅੰਮ੍ਰਿਤਸਰ, 14 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਡਾ. ਬੀ.ਆਰ ਅੰਬੇਦਕਰ …
Punjab Post Daily Online Newspaper & Print Media