ਅਧਿਆਪਕ ਦਿਵਸ ’ਤੇ 5 ਸਤੰਬਰ ਨੂੰ ਦਿੱਤੇ ਜਾਣਗੇ ਸਟੇਟ ਐਵਾਰਡ
ਚੰਡੀਗੜ, 4 ਸਤੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਦੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਘ ਨੇ ਅਧਿਆਪਕ ਦਿਵਸ ਮੌਕੇ ਦਿੱਤੇ ਜਾਣ ਵਾਲੇ ਸਟੇਟ ਐਵਾਰਡਾਂ
ਵਾਸਤੇ ਅਧਿਆਪਕਾਂ ਦੇ ਨਾਵਾਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੂਬਾ ਸਰਕਾਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਸਿੱਖਿਆ ਮੰਤਰੀ ਨੇ ਅੱਜ ਸ਼ਾਮ ਇਸ ਸਬੰਧੀ ਫਾਈਲ ’ਤੇ ਸਹੀ ਪਾ ਦਿੱਤੀ ਹੈ। ਇਹ ਐਵਾਰਡ ਅਧਿਆਪਕ ਦਿਵਸ ਦੇ ਮੌਕੇ 5 ਸਤੰਬਰ ਨੂੰ ਮੋਹਾਲੀ ਵਿਖੇ ਹੋਣ ਵਾਲੇ ਇੱਕ ਸੂਬਾ ਪੱਧਰੀ ਸਮਾਰੋਹ ਦੌਰਾਨ ਦਿੱਤੇ ਜਾਣਗੇ।
ਬੁਲਾਰੇ ਅਨੁਸਾਰ ਸਟੇਟ ਆਵਾਰਡ ਚੁਣੇ ਗਏ ਅਧਿਆਪਕਾਂ ਵਿੱਚ ਅਸ਼ੂ ਵਿਸ਼ਾਲ ਜੀ.ਐਸ.ਐਸ.ਐਸ ਸਾਂਘਨਾ (ਅੰਮ੍ਰਿਤਸਰ), ਬਲਰਾਜ ਸਿੰਘ ਜੀ.ਐਸ.ਐਸ.ਐਸ ਲੋਪੇਕੇ (ਅੰਮ੍ਰਿਤਸਰ), ਭੁਪਿੰਦਰ ਸਿੰਘ ਜੀ.ਐਸ.ਐਸ.ਐਸ ਭਕਨਾ ਕਲਾਂ (ਅੰਮ੍ਰਿਤਸਰ), ਜਸਵਿੰਦਰ ਸਿੰਘ ਜੀ.ਐਚ.ਐਸ ਕਮਾਸਕੇ (ਅੰਮ੍ਰਿਤਸਰ), ਮਨਦੀਪ ਕੌਰ ਬੱਲ ਜੀ.ਐਸ.ਐਸ.ਐਸ ਮਾਲ ਰੋਡ (ਅੰਮ੍ਰਿਤਸਰ), ਰਵਿੰਦਰ ਪਾਲ ਸਿੰਘ ਜੀ.ਐਸ.ਐਸ.ਐਸ ਸੰਧੂ ਪੱਟੀ (ਬਰਨਾਲਾ), ਸੰਜੀਵ ਕੁਮਾਰ ਜੀ.ਐਸ.ਐਸ.ਐਸ ਤਪਾ (ਬਰਨਾਲਾ), ਸਿਮਰਦੀਪ ਸਿੰਘ ਜੀ.ਐਚ.ਐਸ ਭੈਣੀ ਜੱਸਾ (ਬਰਨਾਲਾ), ਸੁਰਿੰਦਰ ਸਿੰਘ ਜੀ.ਐਚ.ਐਸ ਦਿੱਖ (ਬਠਿੰਡਾ), ਰਜਿੰਦਰ ਕੁਮਾਰ ਜੀ.ਪੀ.ਐਸ ਵੱਡਾ ਭਾਈਕਾ (ਫਰਦੀਕੋਟ), ਜਸਪ੍ਰੀਤ ਸਿੰਘ ਜੀ.ਐਚ.ਐਸ ਆਰੀਆਂ ਮਾਜਰਾ (ਫਤਿਹਗੜ ਸਾਹਿਬ), ਰੂਬੀ ਖੁੱਲਰ ਜੀ.ਐਸ.ਐਸ.ਐਸ ਲਟੌਰ (ਫਤਿਹਗੜ ਸਾਹਿਬ), ਬਰਿਜ ਮੋਹਣ ਸਿੰਘ ਜੀ.ਐਸ.ਐਸ.ਐਸ ਮਾਹਮੂ ਜੋਇਆ (ਫਾਜਿਲਕਾ) ਓਮ ਪ੍ਰਕਾਸ਼ ਜੀ.ਪੀ.ਐਸ. ਜੋਰਕੀ ਅੰਧੇਵਾਲੀ (ਫਾਜਿਲਕਾ), ਪਰਵੀਨ ਲਤਾ ਜੀ.ਐਸ.ਐਸ.ਐਸ (ਫਾਜਿਲਕਾ), ਪਵਨ ਕੁਮਾਰ ਜੀ.ਐਸ.ਐਸ.ਐਸ ਜਲਾਲਾਬਾਦ (ਫਾਜਿਲਕਾ) ਸੁਰਿੰਦਰ ਨਾਗਪਾਲ ਜੀ.ਪੀ.ਐਸ ਧਨੀ ਸ਼ਿਵ ਸ਼ਾਕੀਆ (ਫਾਜਿਲਕਾ), ਗੁਰਜੀਤ ਸਿੰਘ ਜੀ.ਪੀ.ਐਸ ਸੁੱਖੇ ਵਾਲਾ (ਫਿਰੋਜ਼ਪੁਰ), ਜਗਦੀਪ ਸਿੰਘ ਜੀ.ਐਸ.ਐਸ.ਐਸ ਮਾਨਾ ਸਿੰਘ ਵਾਲਾ (ਫਿਰੋਜ਼ਪੁਰ), ਮਹਿੰਦਰ ਸਿੰਘ ਜੀ.ਪੀ.ਐਸ ਮਹਾਲਮ (ਫਿਰੋਜ਼ਪੁਰ), ਉਮੇਸ਼ ਕੁਮਾਰ ਰੰਗਬੁੱਲਾ ਜੀ.ਐਸ.ਐਸ.ਐਸ ਗਰਲਜ਼ ਜੀ.ਐਚ.ਐਚ.ਐਸ (ਫਿਰੋਜ਼ਪੁਰ), ਰਾਜਵਿੰਦਰ ਪਾਲ ਕੌਰ ਜੀ.ਪੀ.ਐਸ ਬੱਜੇ ਚੱਕੇ (ਗੁਰਦਾਸ ਪੁਰ), ਡਾ. ਕੁਲਦੀਪ ਸਿੰਘ ਜੀ.ਐਸ.ਐਸ.ਐਸ ਅੰਬਾਲਾ ਜੱਟਾਂ (ਹੁਸ਼ਿਆਰਪੁਰ), ਰਮਨਦੀਪ ਸਿੰਘ ਜੀ.ਪੀ.ਐਸ ਧਾਮੀਆਂ (ਹੁਸ਼ਿਆਰਪੁਰ), ਮਨਜਿੰਦਰ ਕੌਰ ਜੀ.ਪੀ.ਐਸ ਨੂਰਪੁਰ (ਜਲੰਧਰ), ਜਸਵਿੰਦਰ ਪਾਲ ਜੀ.ਐਚ.ਭਾਦਸ (ਕਪੂਰਥਲਾ), ਅਸ਼ੋਕ ਕੁਮਾਰ ਜੀ.ਐਸ.ਐਸ.ਐਸ ਕੋਟਰਾ ਕਲਾਂ (ਮਾਨਸਾ), ਗੁਰਨਾਇਬ ਸਿੰਘ ਜੀ.ਪੀ.ਐਸ ਮਘਾਨੀਆਂ (ਮਾਨਸਾ), ਜਗਜੀਤ ਸਿੰਘ ਜੀ.ਪੀ.ਐਸ ਮੂਸਾ (ਮਾਨਸਾ), ਜਸਮੀਤ ਸਿੰਘ ਜੀ.ਐਸ.ਐਸ.ਐਸ. ਚਹਿਲਾਂ ਵਾਲਾ (ਮਾਨਸਾ), ਮੱਖਣ ਸਿੰਘ ਜੀ.ਐਸ.ਐਸ.ਐਸ ਬਛੌਣਾ (ਮਾਨਸਾ), ਪਰਵਿੰਦਰ ਸਿੰਘ ਜੀ.ਪੀ.ਐਸ ਘਰੰਗਣਾ (ਮਾਨਸਾ), ਸਤਪਾਲ ਸਿੰਘ ਜੀ.ਪੀ.ਐਸ ਜੀਤ ਸਰ ਬਛੌਣਾ (ਮਾਨਸਾ), ਵਨੀਤ ਕੁਮਾਰ ਸਿੰਗਲਾ ਜੀ.ਐਸ.ਐਸ.ਐਸ ਬੁਢਲਾਡਾ (ਮਾਨਸਾ), ਚਰਨ ਸਿੰਘ ਜੀ.ਐਸ.ਐਸ.ਐਸ ਖੋਸਾ ਰਣਧੀਰ (ਮੋਗਾ), ਅਸ਼ੋਕ ਕੁਮਾਰ ਜੀ.ਐਚ.ਐਸ ਦੌਲਾ (ਮੁਕਤਸਰ), ਸੁਰਿੰਦਰ ਸਿੰਘ ਜੀ.ਪੀ.ਐਸ ਗੋਬਿੰਦ ਨਗਰੀ (ਮੁਕਤਸਰ), ਅਮਰਜੋਤ ਸਿੰਘ ਜੀ.ਐਸ.ਐਸ.ਐਸ ਮਲਟੀਪਰਪਜ਼ (ਪਟਿਆਲਾ), ਅਵਤਾਰ ਸਿੰਘ ਜੀ.ਪੀ.ਐਸ ਕਾਦਰਾ ਬਾਦ (ਪਟਿਆਲਾ), ਡਾ. ਰਜਨੀਸ਼ ਗੁਪਤਾ ਜੀ.ਐਸ.ਐਸ.ਐਸ ਬਹਾਦਰ ਗੜ (ਪਟਿਆਲਾ), ਪ੍ਰਗਟ ਸਿੰਘ ਜੀ.ਐਸ.ਐਸ.ਐਸ ਫੀਲ ਖਾਨਾ (ਪਟਿਾਲਾ), ਪੂਨਮ ਗੁਪਤਾ ਜੀ.ਐਮ.ਐਸ ਖੇੜੀ ਗੁੱਜਰਾਂ (ਪਟਿਆਲਾ), ਪ੍ਰਭਦੀਪ ਕੌਰ ਜੀ.ਪੀ.ਐਸ ਭੰਗਲ (ਰੂਪ ਨਗਰ), ਵਿਕਾਸ ਵਰਮਾ ਜੀ.ਪੀ.ਐਸ. ਰੇਲਵੇ ਰੋਡ ਨੰਗਲ (ਰੂਪ ਨਗਰ), ਸ਼ਰਨਜੀਤ ਕੌਰ ਜੀ.ਪੀ.ਐਸ. ਨਿੰਬੂਆਂ (ਐਸ.ਏ.ਐਸ ਨਗਰ), ਚਰਨ ਸਿੰਘ ਜੀ.ਐਸ.ਐਸ.ਐਸ ਗਰਲਜ਼ ਧੂਰੀ (ਸੰਗਰੂਰ), ਪ੍ਰਵੀਨ ਕੁਮਾਰ ਜੀ.ਐਸ.ਐਸ.ਐਸ ਘਨੌਰੀ ਕਲਾਂ (ਸੰਗਰੂਰ), ਸੁਰਿੰਦਰ ਸਿੰਘ ਜੀ.ਐਸ.ਐਸ.ਐਸ ਸੁਨਾਮ ਲੜਕੇ (ਸੰਗਰੂਰ), ਨਵਦੀਪ ਸਿੰਘ ਜੀ.ਈ.ਐਸ ਕੋਟਲੀ ਸਾਰੂ ਖਾਨ (ਤਰਨ ਤਾਰਨ), ਸੁਖਵਿੰਦਰ ਸਿੰਘ ਜੀ.ਈ.ਐਸ ਪੰਡੋਰੀ ਤਖਤ ਮੱਲ (ਤਰਨ ਤਰਨ), ਅਰੁਨ ਜੈਨ ਜੀ.ਐਸ.ਐਸ.ਐਸ ਫੀਲਖਾਨਾ (ਪਟਿਆਲਾ), ਨਿਰਲੇਪ ਕੌਰ ਜੀ.ਐਸ.ਐਸ.ਐਸ ਘੋਗਾ (ਪਟਿਆਲਾ), ਆਂਚਲ ਜੀ.ਪੀ.ਐਸ ਹੀਨਾ ਖੁਰਦ (ਪਟਿਆਲਾ), ਡਾ. ਇੰਦਰਜੀਤ ਸਿੰਘ ਜੀ.ਐਚ.ਐਸ ਕਾਲਾ ( ਅੰਮ੍ਰਿਤਸਰ), ਜਸਵੀਰ ਸਿੰਘ ਜੀ.ਪੀ.ਐਸ ਫੇਜ਼ 9 (ਐਸ.ਐਸ ਨਗਰ) ਸ਼ਾਮਲ ਹਨ।
Check Also
ਸੰਯੁਕਤ ਰਾਸ਼ਟਰ ਦੇ ਅੰਤਰ-ਧਰਮ ਸੰਵਾਦ ਵਿੱਚ ਗੂੰਜ਼ੀ ਸਿੱਖ ਸੋਚ
ਵਿਸ਼ਵ ਮੰਚ ’ਤੇ ਸਿੱਖ ਨੈਤਿਕ ਚਿੰਤਨ ਦੀ ਮਜ਼ਬੂਤ ਹਾਜ਼ਰੀ ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) …
Punjab Post Daily Online Newspaper & Print Media