Tuesday, July 7, 2026

ਅਧਿਆਪਕ ਦਿਵਸ ਮੌਕੇ ਸਿਖਿਆ ਮੰਤਰੀ ਸਿੰਗਲਾ ਵਲੋਂ 55 ਅਧਿਆਪਕ ਸਟੇਟ ਐਵਾਰਡ ਨਾਲ ਸਨਮਾਨਿਤ

ਮੋਹਾਲੀ, 5 ਸਤੰਬਰ (ਪੰਜਾਬ ਪੋਸਟ ਬਿਊਰੋ) – ਅਧਿਆਪਕ ਦਿਵਸ ਮੌਕੇ ਮੋਹਾਲੀ ਵਿੱਖੇ ਆਯੋਜਿਤ ਰਾਜ ਪੱਧਰੀ ਅਧਿਆਪਕ ਪੁਰਸਕਾਰ ਵੰਡ ਸਮਾਰੋਹ ਦੌਰਾਨ PUNJ0509201912ਮਾਨਯੋਗ ਸਿਖਿਆ ਮੰਤਰੀ ਪੰਜਾਬ ਵਿਜੇਇੰਦਰ ਸਿੰਗਲਾ ਵਲੋਂ 55 ਅਧਿਆਪਕਾਂ ਨੂੰ ਸਟੇਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।ਆਪਣੇ ਸੰਬੋਧਨ ਵਿੱਚ ਸਿੰਗਲਾ ਨੇ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਉਹ ਵਿਦਿਆਰਥੀਆਂ ਵਿੱਚ ਨੈਤਿਕ ਗੁਣ ਪੈਦਾ ਕਰਨ ਦੇ ਉਪਰਾਲੇ ਕਰਨ।ਉਨਾਂ ਕਿਹਾ ਕਿ ਸਿੱਧੇ ਭਰਤੀ ਕੀਤੇ ਗਏ 1933 ਹੈਡ ਟੀਚਰਾਂ ਅਤੇ ਸੈਂਟਰ ਹੈਡ ਅਧਿਆਪਕਾਂ ਨੂੰ ਨਿਯੁੱਕਤੀ ਪੱਤਰ ਜਾਰੀ ਕਰਨ ਦੀ ਪ੍ਰਕਿਰਿਆ ਅਰੰਭ ਦਿੱਤੀ ਗਈ ਹੈ।ਇਸ ਮੌਕੇ ਸਕੱਤਰ ਸਕੂਲ ਸਿਖਿਆ ਕ੍ਰਿਸ਼ਨ ਕੁਮਾਰ, ਇੰਦਰਜੀਤ ਸਿੰਘ ਡੀ.ਪੀ.ਆਈ (ਐ.ਸਿ) ਵੀ ਮੌਜੂਦ ਸਨ।
 

Check Also

ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ

ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …

Leave a Reply