Sunday, October 25, 2026

ਫੈਡਰੇਸ਼ਨ ਨੈਸ਼ਨਲ ਗੋਲਡ ਕੱਪ ਵਾਲੀਬਾਲ ਵੱਲੋਂ ਯੂਨੀਵਰਸਿਟੀ `ਚ ਵਾਲੀਬਾਲ ਮੁਕਾਬਲੇ 27 ਸਤੰਬਰ ਤੋਂ

ਅੰਮ੍ਰਿਤਸਰ, 7 ਸਤੰਬਰ (ਪੰਜਾਬ ਪੋਸਟ –  ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਸਰਕਾਰ ਅਤੇ ਪੰਜਾਬ ਖੇਡ ਵਿਭਾਗ ਵੱਲੋਂ ਜੱਲਿਆਂਵਾਲਾ ਬਾਗ ਸਾਕਾ ਦੇ 100 Volleyball Spoprtsਸਾਲ ਮੁਕੰਮਲ ਹੋਣ ’ਤੇ ਫੈਡਰੇਸ਼ਨ ਨੈਸ਼ਨਲ ਗੋਲਡ ਕੱਪ ਆਫ ਵਾਲੀਬਾਲ ਵੱਲੋਂ 27 ਸਤੰਬਰ ਤੋਂ 3 ਅਕਤੂਬਰ 2019 ਤੱਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਨਡੋਰ ਹਾਲ ਵਿੱਚ ਵਾਲੀਬਾਲ ਦੇ ਮੁਕਾਬਲੇ ਕਰਵਾਏ ਜਾਣਗੇ।
     ਸ਼ਿਵੁਦਲਾਰ ਸਿੰਘ ਢਿੱਲੋਂ ਡਿਪਟੀ ਕਮਿਸ਼ਨਰ ਵਲੋਂ ਜਿਲ੍ਹਾ ਪ੍ਰੀਸ਼ਦ ਹਾਲ ਵਿੱਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਇਸ ਬਾਬਤ ਮੀਟਿੰਗ ਕੀਤੀ ਗਈ।ਉਨਾਂ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਦੇ 300 ਖਿਡਾਰੀ ਭਾਗ ਲੈਣਗੇ।ਢਿਲੋਂ ਨੇ ਇਹ ਵੀ ਕਿਹਾ ਖਿਡਾਰੀਆਂ ਨੁੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਪੇਸ਼ ਨਾ ਆਵੇ, ਇਸ ਲਈ ਉਨ੍ਹਾਂ ਦੇ ਰਹਿਣ-ਸਹਿਣ, ਖਾਣ-ਪੀਣ ਅਤੇ ਲਿਜਾਣ ਲਈ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ।
     ਮੀਟਿੰਗ ਵਿੱਚ ਹਿਮਾਂਸ਼ੂ ਅਗਰਵਾਲ ਵਧੀਕ ਡਿਪਟੀ ਕਮਿਸ਼ਨਰ ਜਨਰਲ, ਸ੍ਰੀਮਤੀ ਕੋਮਲ ਮਿੱਤਲ ਕਮਿਸ਼ਨਰ ਨਗਰ ਨਿਗਮ ਅੰਮਿ੍ਰਤਸਰ, ਅੰਕੁਰਜੀਤ ਸਿੰਘ ਆਈ.ਏ.ਐਸ (ਟ੍ਰੇਨਿੰਗ), ਸ੍ਰੀਮਤੀ ਅਮਨਦੀਪ ਕੌਰ ਸਹਾਇਕ ਕਮਿਸ਼ਨਰ ਜਨਰਲ, ਡਾ: ਰਾਕੇਸ਼ ਕੁਮਾਰ, ਵੱਸਣ ਸਿੰਘ, ਗੁਰਿੰਦਰ ਸਿੰਘ ਹੁੰਦਲ ਤੋਂ ਇਲਾਵਾ ਵੱਲ ਵੱਖ ਵਿਭਾਗਾਂ ਦੇ ਅਧਿਕਾਰੀ ਹਾਜਰ ਸਨ।

Check Also

ਖਾਲਸਾ ਯੂਨੀਵਰਸਿਟੀ ਵਿਖੇ ਸਨਮਾਨ ਸਮਾਰੋਹ ਕਰਵਾਇਆ ਗਿਆ

ਅੰਮ੍ਰਿਤਸਰ, 24 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਵਿਖੇ ਪੰਜਾਬ ਦੇ ਉੱਭਰਦੇ ਖਿਡਾਰੀ ਗੁਰਿੰਦਰਵੀਰ …

Leave a Reply