ਜੰਡਿਆਲਾ ਗੁਰੂ, 9 ਸਤੰਬਰ (ਪੰਜਾਬ ਪੋਸਟ – ਹਰਿੰਦਰ ਪਾਲ ਸਿੰਘ) – ਪੱਤਰਕਾਰ ਸੁਖਦੇਵ ਸਿੰਘ ਤੇ ਜਸਪਾਲ ਸਿੰਘ ਮੱਲ੍ਹੀ ਨੂੰ ਉਸ ਵਕਤ ਗਹਿਰਾ ਸਦਮਾ ਲੱਗਾ
ਜਦੋਂ ਉਹਨਾਂ ਦੇ ਪਿਤਾ ਭਜਨ ਸਿੰਘ (82) ਸਾਬਕਾ ਫੋਜੀ ਮੱਲੀਆਂ ਦੀ ਸਕੂਟਰ `ਤੇ ਜਾਂਦੇ ਸਮੇਂ ਅਚਾਨਕ ਅਟੈਕ ਹੋਣ ਨਾਲ ਮੌਤ ਹੋ ਗਈ।ਉਹਨਾਂ ਨੇ ਫੌਜ ਦੀ ਨੌਕਰੀ ਸਮੇਂ ਉਹਨਾਂ ਨੇ 1965 ਅਤੇ 1971 ਦੀ ਜੰਗ ਲੜੀ।ਇਸ ਵਕਤ ਉਹ ਆਪਣੇ ਪ੍ਰੀਵਾਰ ਨਾਲ ਮੱਲ੍ਹੀਆ ਵਿਖੇ ਰਹਿ ਰਹੇ ਸਨ।ਇਸ ਦੁੱਖ ਦੀ ਘੜੀ ਜੰਡਿਆਲਾ ਪ੍ਰੈਸ ਰਜਿ. ਦੇ ਪ੍ਰਧਾਨ ਵਰਿੰਦਰ ਸਿੰਘ ਮਲਹੋਤਰਾ, ਚੇਅਰਮੈਨ ਸੁਨੀਲ ਦੇਵਗਨ, ਮੀਤ ਪ੍ਰਧਾਨ ਕੁਲਦੀਪ ਸਿੰਘ ਭੁੱਲਰ ਅਤੇ ਮੈਂਬਰਾਂ ਨੇ ਸੁਖਦੇਵ ਸਿੰਘ ਤੇ ਜਸਪਾਲ ਸਿੰਘ ਮੱਲੀ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਹੈ।ਭਜਨ ਸਿੰਘ ਨਮਿਤ ਅੰਤਿਮ ਅਰਦਾਸ ਉਹਨਾਂ ਦੇ ਗ੍ਰਹਿ ਪਿੰਡ ਮੱਲ੍ਹੀਆਂ ਵਿਖੇ 13 ਸਤੰਬਰ ਨੂੰ ਹੋਵੇਗੀ।
Check Also
ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ
ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …
Punjab Post Daily Online Newspaper & Print Media