Wednesday, November 4, 2026

ਕਾਨੂੰਨੀ ਅਥਾਰਟੀ ਨੇ ਮੁਫ਼ਤ ਸਹਾਇਤਾ ਸੇਵਾਵਾਂ ਤਹਿਤ ਕੈਂਪ ਲਗਾਇਆ

ਭੀਖੀ, 9 ਸਤੰਬਰ (ਪੰਜਾਬ ਪੋਸਟ – ਕਮਲ ਕਾਂਤ) – ਇਥੋਂ ਨੇੜਲੇ ਪਿੰਡ ਮੂਲਾ ਸਿੰਘ ਵਾਲਾ ਵਿਖੇ ਜ਼ਿਲ੍ਹਾ ਕਾਨੂੰਨੀ ਅਥਾਰਟੀ ਮਾਨਸਾ ਵਲੋਂ PUNJ0909201914ਸ਼੍ਰੀਮਤੀ ਮਨਦੀਪ ਪੰਨੂੰ ਜ਼ਿਲ੍ਹਾ ਜੱਜ ਤੇ ਸ਼ੈਸਨ ਜੱਜ ਮਾਨਸਾ ਦੀ ਅਗਵਾਈ ਹੇਠ ਅਮਨਦੀਪ ਸਿੰਘ ਜ਼ਿਲ੍ਹਾ ਸਕੱਤਰ ਅਤੇ ਚੀਫ ਜੁਡੀਸੀਅਲ ਜੱਜ ਦੇ ਸਹਿਯੋਗ ਸਦਕਾ ਪਿੰਡ ਨਿਵਾਸੀਆਂ ਮੁਫਤ ਕਾਨੂੰਨੀ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ।ਇਸ ਦੌਰਾਨ ਐਡਵੋਕੇਟ ਅੰਗਰੇਜ਼ ਸਿੰਘ ਕਲੇਰ ਨੇ ਆਪਣੇ ਵਿਚਾਰਾਂ ਰਾਹੀਂ ਮੁਫ਼ਤ ਕਾਨੂੰਨੀ ਸਹਾਇਤਾ, ਲੋਕ ਅਦਾਲਤਾਂ, ਬੱਚਿਆਂ ਦੇ ਜ਼ੁਰਮ, ਦੀਵਾਨੀ ਕਾਨੂੰਨ, ਲੇਬਰ ਕੋਰਟ, ਜਾਇਦਾਦ ਸਬੰਧੀ ਆਦਿ ਕਾਨੂੰਨਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ।ਰਘੁਵੀਰ ਸਿੰਘ ਪੀ.ਐਲ.ਵੀ ਨੇ ਪਿੰਡ ਦੇ ਲੋਕਾਂ ਨੂੰ ਉਹਨਾਂ ਦੀਆਂ ਸਮੱਸਿਆਵਾਂ ਸੁਨਣ ਤੋਂ ਬਾਅਦ ਮੁਫ਼ਤ ਸਹਾਇਤਾ ਦਿਵਾਉਣ ਦਾ ਵਾਅਦਾ ਕੀਤਾ।
             ਇਸ ਮੌਕੇ ਪੱਤਰਕਾਰ ਕਰਨ ਭੀਖੀ, ਬਲਦੇਵ ਸਿੰਘ ਪੰਚ, ਜਗਦੇਵ ਸਿੰਘ ਪੰਚ, ਲਖਮਨਜੀਤ ਸਿੰਘ ਨੰਬਰਦਾਰ, ਡਾ. ਜਸਵੰਤ ਸਿੰਘ, ਸੁਖਚੈਨ ਸਿੰਘ ਕਲੇਰ, ਪਰਮਜੀਤ ਕੌਰ, ਗੁਰਨਾਮ ਕੌਰ, ਹਰਬੰਸ ਕੌਰ ਆਦਿ ਹਾਜ਼ਰ ਸਨ।

Check Also

ਖਾਲਸਾ ਕਾਲਜ ਵਿਖੇ ‘ਕਲਾਕਿ੍ਰਤੀ’ ਦੋ ਰੋਜ਼ਾ ਦੀਵਾਲੀ ਪ੍ਰਦਰਸ਼ਨੀ ਲਗਾਈ ਗਈ

ਅੰਮ੍ਰਿਤਸਰ, 4 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ)- ਖਾਲਸਾ ਕਾਲਜ ਦੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਵਲੋਂ ਦੋ ਰੋਜ਼ਾ …

Leave a Reply