1 ਅਕਤੂਬਰ 2014 ਤੋਂ ਬਿਜਲੀ ਦੇ ਬਿੱਲਾਂ ਨਾਲ ਵਾਟਰ ਸਪਲਾਈ ਤੇ ਸੋਲਿਡ ਵੇਸਟ ਦੇ ਬਿੱਲ ਵੀ ਜੋੜਨ ਦਾ ਫੈਸਲਾ

ਅੰਮ੍ਰਿਤਸਰ, 23 ਸਤੰਬਰ (ਸੁਖਬੀਰ ਸਿੰਘ)- ਮੇਅਰ ਸ੍ਰੀ ਬਖਸ਼ੀ ਰਾਮ ਅਰੋੜਾ ਨੇ ਮੱਧ ਪ੍ਰਦੇਸ਼ ਵਿਧਾਨ ਸਭਾ ਦੀ ਐਸਟੀਮੇਟ ਕਮੇਟੀ ਦੇ ਮੈਂਬਰਾਂ ਦਾ ਮਹਾਰਾਜਾ ਰਣਜੀਤ ਸਿੰਘ ਪੈਨੋਰਮਾ ਕੰਪਨੀ ਬਾਗ ਵਿਖੇ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਅਤੇ ਸ੍ਰੀ ਮਹਿੰਦਰਾ ਸਿੰਘ ਕੱਲੂਕੇਡਾ, ਐਮ.ਐਲ.ਏ., ਚੇਅਰਮੈਨ, ਪਬਲਿਕ ਅਕਾਂਉਂਟਸ ਕਮੇਟੀ, ਦਲੀਪ ਸਿੰਘ ਪਰਿਹਾਰ, ਐਮ.ਐਲ.ਏ., ਯਾਦਵੇਂਦਰਾ ਸਿੰਘ, ਐਮ.ਐਲ.ਏ. ਮੱਧ ਪ੍ਰਦੇਸ਼ ਵਿਧਾਨ ਸਭਾ ਐਸਟੀਮੇਟ ਕਮੇਟੀ ਸਾਲ 2014-15 ਲਈ ਚੁਣੇ ਗਏ ਮੈਂਬਰ, ਐਸ.ਐਲ.ਮੈਥਿਲ, ਅਧੀਨ ਸਕੱਤਰ ਅਤੇ ਕਮੇਟੀ ਅਫ਼ਸਰ, ਅਜੈ ਰਿਪੋਰਟਰ, ਮਹਿੰਦਰਾ ਸੋਨੀ ਰਿਪੋਰਟਰ, ਰਾਧੇ ਸ਼ਾਮ ਭਾਰਗਵ, ਕਮੇਟੀ ਅਸੀਸਟੈਂਟ, ਮੱਧ ਪ੍ਰਦੇਸ਼ ਵਿਧਾਨ ਸਭਾ ਐਸਟੀਮੇਟ ਕਮੇਟੀ ਦੇ ਨਾਲ ਮੀਟਿੰਗ ਕੀਤੀ।
ਮੇਅਰ ਨਗਰ ਨਿਗਮ ਨੇ ਮੱਧ ਪ੍ਰਦੇਸ਼ ਵਿਧਾਨ ਸਭਾ ਦੀ ਐਸਟੀਮੇਟ ਕਮੇਟੀ ਦੇ ਮੈਂਬਰਾਂ ਨੁੂੰ ਗੁਲਦਸਤੇ ਭੇਟ ਕਰਕੇ ਉਹਨਾਂ ਦਾ ਅੰਮ੍ਰਿਤਸਰ ਪਹੁੰਚਣ ਤੇ ਸਵਾਗਤ ਕੀਤਾ।ਇਸ ਬਾਅਦ ਪਰਦੀਪ ਕੁਮਾਰ ਸਭੱਰਵਾਲ, ਕਮਿਸ਼ਨਰ, ਨਗਰ ਨਿਗਮ ਵੱਲੋਂ ਅੰਮ੍ਰਿਤਸਰ ਸ਼ਹਿਰ ਦੀ ਰੂਪ ਰੇਖਾ ਬਾਰੇ ਮੱਧ ਪ੍ਰਦੇਸ਼ ਵਿਧਾਨ ਸਭਾ ਐਸਟੀਮੇਟ ਕਮੇਟੀ ਦੇ ਮੈਂਬਰਾਂ ਨੁੂੰੰ ਜਾਣੂ ਕਰਵਾਇਆ ਗਿਆ।ਉਨਾਂ ਦੱਸਿਆ ਕਿ ਅੰਮ੍ਰਿਤਸਰ ਸ਼ਹਿਰ ਦਾ ਕੁੱਲ ਮਿਉਂਸਪਲ ਹੱਦ ਦਾ ਖੇਤਰਫ਼ਲ 139 ਵਰਗ ਕਿਲੋਮੀਟਰ ਹੈ। ਇਸ ਸ਼ਹਿਰ ਦੀ ਜਨਸੰਖਿਆ ਲਗਭਗ 13 ਲੱਖ ਹੈ। ਇਸ ਸ਼ਹਿਰ ਦੀਆਂ ਕੁੱਲ 65 ਵਾਰਡਾਂ ਹਨ ਅਤੇ ਸੜ੍ਹਕਾਂ ਦੀ ਕੁੱਲ ਲੰਬਾਈ 1431 ਵਰਗ ਕਿਲੋਮੀਟਰ ਹੈ।ਕੁੱਲ ਵਾਟਰ ਸਪਲਾਈ ਦੀ ਲੰਬਾਈ 1147 ਕਿਲੋਮੀਟਰ ਹੈ। ਸ਼ਹਿਰ ਦੀ ਕੁਲ 80 ਪ੍ਰਤੀਸ਼ਤ ਜਨਸੰਖਿਆ ਨੂੰ ਵਾਟਰ ਸਪਲਾਈ ਦੀ ਸਹੁਲਤ ਮੁਹੱਈਆ ਕਰਵਾਈ ਗਈ ਹੈ।ਸ਼ਹਿਰ ਵਿਚ ਵਿਛਾਈ ਗਈ ਸੀਵਰੇਜ਼ ਲਾਈਨ ਦੀ ਕੁੱਲ ਲੰਬਾਈ 900 ਕਿਲੋਮੀਟਰ ਹੈ। ਅਤੇ 65 ਪ੍ਰਤੀਸ਼ਤ ਜਨਸੰਖਿਆ ਨੁੰ ਸੀਵਰੇਜ਼ ਦੀ ਸਹੁਲਤ ਮੁਹੱਈਆ ਕਰਵਾਈ ਗਈ ਹੈ। ਸ਼ਹਿਰ ਵਿਚ 360 ਟਿਊਬਵੈੱਲ ਲਗੇ ਹਨ ਅਤੇ 41 ਪਾਣੀ ਦੀਆਂ ਟੈਂਕੀਆਂ ਬਣੀਆਂ ਹੋਈਆਂ ਹਨ, ਜਿਸ ਨਾਲ ਲੋਕਾਂ ਨੂੰ ਪੀਣ ਵਾਲਾ ਪਾਣੀ ਸਪਲਾਈ ਕੀਤਾ ਜਾ ਰਿਹਾ ਹੈ। ਨਗਰ ਨਿਗਮ ਦਾ ਮੌਜੂਦਾ ਹਾਊਸ ਸਾਲ 2012 ਵਿਚ ਬਣਿਆ ਸੀ।
ਨਗਰ ਨਿਗਮ ਵੱਲੋਂ ਨਿਊਰਮ ਪੋਜੈਕਟ ਅਧੀਨ 46.54 ਕਰੋੜ ਰੁਪਏ ਦੀ ਲਾਗਤ ਨਾਲ ਅੰਮ੍ਰਿਤਸਰ ਸਿਟੀ ਬੱਸ ਸਰਵਿਸ ਚਲਾਈ ਜਾ ਰਹੀ ਹੈ। ਕੁੱਲ 150 ਬੱਸਾਂ ਵਿਚੋਂ 60 ਬੱਸਾਂ ਸ਼ਹਿਰ ਵਿਚ ਲੋਕਾਂ ਦੀ ਸਹੂਲਤ ਲਈ ਸਫਲਤਾ ਪੂਰਵਕ ਚਲ ਰਹੀਆਂ ਹਨ। ਨਗਰ ਨਿਗਮ ਵੱਲੋਂ ਜਾਇਕਾ ਦੀ ਮਦਦ ਨਾਲ ਅੰਮ੍ਰਿਤਸਰ ਸੀਵਰੇਜ਼ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ ਜਿਸ ਦੀ ਕੁੱਲ ਲਾਗਤ 600.60 ਕਰੋੜ ਰੁਪਏ ਹੈ।ਹੁਣ ਤੱਕ 195.89 ਕਿਲੋਮੀਟਰ ਸੀਵਰੇਜ਼ ਲਾਈਨਾਂ ਵਿਛਾਈਆਂ ਜਾ ਚੁੱਕੀਆਂ ਹਨ ਅਤੇ 1850 ਘਰਾਂ ਨੂੰ ਸੀਵਰੇਜ਼ ਦੇ ਕੂਨੈਕਸ਼ਨ ਦੇ ਦਿੱਤੇ ਗਏ ਹਨ। ਸ਼ਹਿਰ ਵਿਚ 2 ਸੀਵਰੇਜ ਟ੍ਰੀਟਮੈਂਟ ਪਲਾਂਟ ਲਗਾਉਣ ਵਾਸਤੇ ਵਰਕ ਆਰਡਰ ਜਾਰੀ ਕੀਤਾ ਜਾ ਚੁੱਕਾ ਹੈ ਅਤੇ ਫਰਮ ਵੱਲੋਂ ਸੀਵਰੇਜ਼ ਦਾ ਸੈਂਪਲ ਲੈਣ ਅਤੇ ਸਰਵੇ ਦਾ ਕੰਮ ਸੁਰੂ ਕਰ ਦਿੱਤਾ ਗਿਆ ਹੈ।
ਨਗਰ ਨਿਗਮ ਵੱਲੋਂ 2.70 ਕਰੋੜ ਰੁਪਏ ਦੀ ਲਾਗਤ ਨਾਲ ਜੀ.ਆਈ.ਐਸ.ਬੇਸਡ ਨਗਰ ਨਿਗਮ ਅੰਮ੍ਰਿਤਸਰ ਦੀ ਹੱਦ ਅੰਦਰ ਪ੍ਰਾਪਰਟੀਆਂ ਦਾ ਸਰਵੇ ਕੀਤਾ ਜਾ ਰਿਹਾ ਹੈ ਅਤੇ ਇਸ ਪ੍ਰੋਜੈਕਟ ਅਧੀਨ ਹਰ ਇਕ ਪ੍ਰਾਪਰਟੀ ਨੁੰ ਯੂਨੀਕ ਪਹਿਚਾਨ ਨੰਬਰ ਦਿੱਤਾ ਜਾਵੇਗਾ। ਇਸ ਯੂਨਿਕ ਬਿੱਲ ਵਿਚ ਨਗਰ ਨਿਗਮ ਅੰਮ੍ਰਿਤਸਰ ਵੱਲੋਂ ਵੱਖ-ਵੱਖ ਤਰ੍ਹਾਂ ਦੀਆਂ ਸੇਵਾਂਵਾਂ ਦਾ ਵੇਰਵਾ ਦਿੱਤਾ ਗਿਆ ਹੈ।
ਨਗਰ ਨਿਗਮ ਅੰਮ੍ਰਿਤਸਰ ਵੱਲੋਂ 1 ਅਕਤੂਬਰ 2014 ਤੋਂ ਬਿਜਲੀ ਦੇ ਬਿੱਲਾਂ ਨਾਲ ਵਾਟਰ ਸਪਲਾਈ ਅਤੇ ਸੋਲਿਡ ਵੇਸਟ ਦੇ ਬਿੱਲ ਵੀ ਜੋੜਨ ਦਾ ਫੈਸਲਾ ਕੀਤਾ ਗਿਆ ਹੈ, ਜਿਸ ਨਾਲ ਨਗਰ ਨਿਗਮ ਅੰਮ੍ਰਿਤਸਰ ਦੀ ਆਮਦਨ ਵਿਚ ਵਾਧਾ ਹੋਵੇਗਾ।ਇਸ ਪ੍ਰੋਜੈਕਟ ਦਾ ਸੋਫਟਵੇਅਰ ਤਿਆਰ ਕਰ ਲਿਆ ਗਿਆ ਹੈ।
ਨਗਰ ਨਿਗਮ ਅੰਮ੍ਰਿਤਸਰ ਵੱਲੋਂ ਨਿਊਰਮ ਪ੍ਰੋਜੈਕਟ ਅਧੀਨ ਸਾਉਂਥ-ਈਸਟ ਜੋਨ ਵਿਚ ਸੀਵਰੇਜ਼ ਅਤੇ ਸੀਵਰੇਜ ਟ੍ਰੀਟਮੈਂਟ ਪਲਾਂਟ 105.70 ਕਰੋੜ ਰੁਪਏ ਦੀ ਲਾਗਤ ਨਾਲ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ। ਇਹ ਸਾਰਾ ਪ੍ਰੋਜੈਕਟ ਭਾਰਤ ਸਰਕਾਰ ਨਿਊਰਮ ਫੇਜ਼-2 ਅਧੀਨ ਮੰਜੂਰ ਕਰ ਲਿਆ ਗਿਆ ਹੈ ਅਤੇ ਇਸ ਮੰਤਵ ਲਈ ਭਾਰਤ ਸਰਕਾਰ ਨੇ ਪੰਜਾਬ ਸਰਕਾਰ ਨੁੰ 11.16 ਕਰੋੜ ਰੁਪਏ ਦੀ ਰਾਸ਼ੀ ਵੀ ਜਾਰੀ ਕਰ ਦਿੱਤੀ ਹੈ।ਸੀਵਰੇਜ਼ ਟ੍ਰੀਟਮੈਂਟ ਪਲਾਂਟ ਦੀ ਰੀ-ਟੈਂਡਰਿੰਗ ਦਾ ਕੰਮ ਪ੍ਰਗਤੀ ਅਧੀਨ ਹੈ।ਨਗਰ ਨਿਗਮ ਵੱਲੋਂ ਅੰਮ੍ਰਿਤਸਰ ਸ਼ਹਿਰ ਦੇ ਬਾਕੀ ਇਲਾਕੇ ਵਿਚ ਵਾਟਰ ਸਪਲਾਈ ਮੁਹੱਈਆ ਕਰਵਾਉਣ ਵਾਸਤੇ 101.61 ਕਰੋੜ ਰੁਪਏ ਦਾ ਪ੍ਰੋਜੈਕਟ ਬਣਾਇਆ ਗਿਆ ਹੈ, ਜਿਸ ਵਿਚ 76 ਟਿਊਬਵੈੱਲ, 205 ਕਿਲੋਮੀਟਰ ਵਾਟਰ ਸਪਲਾਈ ਲਾਈਨ, 14 ਪਾਣੀ ਦੀਆਂ ਟੈਂਕੀਆਂ ਅਤੇ 2,30,313 ਵਾਟਰ ਸਪਲਾਈ ਦੇ ਮੀਟਰ ਲਗਾਏ ਜਾਣਗੇ।ਇਹ ਪ੍ਰੋਜੈਕਟ ਹਾਲ ਦੀ ਘੜੀ ਸੈਂਟਰਲ ਸਟੇਟ ਮੋਨੀਟਰਿੰਗ ਕਮੇਟੀ ਵੱਲੋਂ ਡਰਾਪ ਕੀਤਾ ਗਿਆ ਹੈ ਅਤੇ ਕਮੇਟੀ ਵੱਲੋਂ ਨਿਊਰਮ ਦੇ ਨਵੇਂ ਫੇਜ਼ ਵਿਚ ਇਸ ਪ੍ਰੋਜੈਕਟ ਨੂੰ ਦੁਬਾਰਾ ਪੇਸ਼ ਕਰਨ ਵਾਸਤੇ ਹਦਾਇਤ ਕੀਤੀ ਗਈ ਹੈ।ਨਗਰ ਨਿਗਮ ਅੰਮ੍ਰਿਤਸਰ ਵੱਲੋਂ ਨਿਊਰਮ ਅਧੀਨ ਸੋਲਿਡ ਵੇਸਟ ਮੈਨੇਜਮੈਂਟ ਪ੍ਰੋਜੈਕਟ ਭਗਤਾਂਵਾਲਾ ਵਿਖੇ 21 ਏਕੜ ਵਿਚ 98.31 ਕਰੋੜ ਰੁਪਏ ਦੀ ਲਾਗਤ ਨਾਲ ਲਗਾਇਆ ਜਾ ਰਿਹਾ ਹੈ ਅਤੇ ਇਸ ਸਬੰਧ ਵਿਚ ਮਿਤੀ 30-9-2014 ਤੱਕ ਪਾਰਟੀਆਂ ਕੋਲੋ ਟੈਂਡਰ ਮੰਗੇ ਗਏ ਹਨ।ਨਿਗਮ ਵੱਲੋਂ ਹਾਲ ਗੇਟ ਤੋਂ ਹਰਿਮੰਦਰ ਸਾਹਿਬ ਤੱਕ ਪਹੁੰਚ ਮਾਰਗ ਦਾ ਵਿਕਾਸ ਕਰਨ ਬਾਰੇ ਵੀ ਯੌਜਨਾ ਬਣਾਈ ਗਈ ਹੈ।ਜਿਸ ਵਿਚ ਪਬਲਿਕ ਲਈ ਹਰ ਤਰ੍ਹਾਂ ਦੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ।ਹਾਲਗੇਟ ਤੋਂ ਸ੍ਰੀ ਹਰਿਮੰਦਰ ਸਾਹਿਬ ਤੱਕ ਬਣੀਆਂ ਬਿਲਡਿੰਗਾਂ ਦੀ ਬਣਤਰ ਇਕੋ ਜਿਹੀ ਬਨਾਉਣ ਵਾਸਤੇ ਭਾਰਤ ਸਰਕਾਰ ਦੇ ਟੁਰਿਜ਼ਮ ਵਿਭਾਗ ਵੱਲੋਂ ਤਜ਼ਵੀਜ਼ ਪ੍ਰਵਾਨ ਕੀਤੀ ਗਈ ਹੈ।ਇਹਨਾਂ ਬਿਲਡਿੰਗਾਂ ਦੀ ਇਕੋ ਜਿਹੀ ਬਣਤਰ ਹੋਰੀਮਨ ਸਰਕਲ ਮੁੰਬਈ, ਦਾਦਾ ਭਾਈ ਨਾਰੋਜੀ ਰੋਡ ਮੁੰਬਈ, ਐਮ.ਜੀ.ਰੋਡ ਲਖਨਊ, ਬਾਜ਼ਾਰ ਸਟਰੀਟਸ ਜੈਪੁਰ, ਪੈਥਰ ਗੱਡੀ ਹੈਦਰਾਬਾਦ ਵਿਚ ਬਣੀਆਂ ਬਿਲਡਿੰਗਾਂ ਦੀ ਤਰ੍ਹਾਂ ਕਰਨਾ ਹੈ।
ਇਸ ਤੋਂ ਇਲਾਵਾ ਨਗਰ ਨਿਗਮ ਵੱਲੋਂ ਵਾਟਰ ਸਪਲਾਈ ਵਿਛਾਉਣ ਵਾਸਤੇ ਫੇਜ਼-1 ਅਧੀਨ 19.01 ਕਰੋੜ ਰੁਪਏ ਦੀ ਲਾਗਤ ਨਾਲ ਪ੍ਰੋਜੈਕਟ ਪੂਰਾ ਕੀਤਾ ਗਿਆ ਹੈ ਅਤੇ 229 ਕਰੋੜ ਰੁਪਏ ਦੀ ਲਾਗਤ ਨਾਲ ਐਲੀਵੇਟਿਡ ਰੋਡ ਉਸਾਰੀ ਗਈ ਹੈ।
ਨਿਗਮ ਵੱਲੋਂ ਸ਼ਹਿਰੀ ਗਰੀਬਾਂ ਨੂੰ ਲੌੜੀਂਦੀਆਂ ਸਹੂਲਤਾਂ ਦੇਣ ਵਾਸਤੇ 8.15 ਕਰੋੜ ਰੁਪਏ ਦੀ ਲਾਗਤ ਨਾਲ ਪ੍ਰੋਜੈਕਟ ਚਲਾਇਆ ਜਾ ਰਿਹਾ ਹੈ ਅਤੇ ਸ਼ਹਿਰ ਦੀ ਚਾਰਦੀਵਾਰੀ ਅੰਦਰ ਪੀਣ ਵਾਲੇ ਪਾਣੀ ਦੀ ਪਾਈਪ ਲਾਈਨ ਮੁੜ ਤੋਂ ਵਿਛਾਉਣ ਵਾਸਤੇ 12.64 ਕਰੋੜ ਰੁਪਏ ਦੀ ਲਾਗਤ ਨਾਲ ਪ੍ਰੋਜੈਕਟ ਚਲਾਇਆ ਜਾ ਰਿਹਾ ਹੈ ਅਤੇ ਇਸ ਤੋਂ ਇਲਾਵਾ ਸ਼ਹਿਰ ਦੀ ਚਾਰਦੀਵਾਰੀ ਅੰਦਰ ਸੀਵਰੇਜ਼ ਦੀ ਪਾਈਪ ਲਾਈਨ ਵਿਛਾਉਣ ਵਾਸਤੇ 22.60 ਕਰੋੜ ਰੁਪਏ ਦੀ ਲਾਗਤ ਨਾਲ ਪ੍ਰੋਜੈਕਟ ਚਲਾਇਆ ਜਾ ਰਿਹਾ ਹੈ।
ਉਕਤ ਮੀਟਿੰਗ ਵਿਚ ਨਗਰ ਨਿਗਮ ਅੰਮ੍ਰਿਤਸਰ ਵੱਲੋਂ ਡਾ: ਰਾਮ ਚਾਵਲਾ ਕੌਸਲਰ, ਚੰਦਰਸ਼ੇਖਰ, ਜਸਵਿੰਦਰ ਸਿੰਘ, ਐਸ.ਈ.(ਓ.ਐਂਡ ਐਮ.) ਸੈੱਲ, ਗੁਰਮੀਤ ਸਿੰਘ, ਐਸ.ਈ., ਸੀਵਰੇਜ਼ ਬੋਰਡ, ਕਾਰਜਕਾਰੀ ਇੰਜੀਨੀਅਰ ਪੰਜਾਬ ਵਾਟਰ ਸਪਲਾਈ ਤੇ ਸੀਵਰੇਜ਼ ਬੋਰਡ, ਹਰਿੰਦਰ ਸਿੰਘ ਕਾਰਜਕਾਰੀ ਇੰਜੀਨੀਅਰ (ਸਿਵਲ), ਤਿਲਕ ਰਾਜ, ਕਾਰਜਕਾਰੀ ਇੰਜੀਨੀਅਰ (ਓ.ਐਂਡ ਐਮ.), ਸੁਭਾਸ਼ ਚੰਦਰ, ਕਾਰਜਕਾਰੀ ਇੰਜੀਨੀਅਰ (ਸਟਰੀਟ ਲਾਈਟ), ਸੰਨੀ ਮੱਕੜ, ਸਿਸਟਮ ਮੈਨੇਜਰ ਹਾਜ਼ਰ ਸਨ।
ਅੰਤ ਵਿਚ ਮਾਨਯੋਗ ਮੇਅਰ ਬਖਸ਼ੀ ਰਾਮ ਅਰੋੜਾ ਨੇ ਮੱਧ ਪ੍ਰਦੇਸ਼ ਵਿਧਾਨ ਸਭਾ ਦੀ ਐਸਟੀਮੇਟ ਕਮੇਟੀ ਦੇ ਚੇਅਰਮੈਨ ਅਤੇ ਮੈਂਬਰਾਂ ਦਾ ਅੰਮ੍ਰਿਤਸਰ ਵਿਖੇ ਹਰਿਮੰਦਰ ਸਾਹਿਬ ਵਿਚ ਮੱਥਾ ਟੇਕਣ ਅਤੇ ਜਲ੍ਹਿਆਂਵਾਲਾ ਬਾਗ ਵਿਚ ਸ਼ਹੀਦਾ ਨੂੰ ਸ਼ਰਧਾਂਜਲੀ ਦੇਣ ਲਈ ਧੰਨਵਾਦ ਕੀਤਾ।
Punjab Post Daily Online Newspaper & Print Media