Sunday, April 19, 2026

ਝੋਨਾ/ਬਾਸਮਤੀ ਪਕਾਉਣ ਲਈ ਨਾ ਕੀਤੀ ਜਾਵੇ ਪੈਰਾਕੁਏਟ ਡਾਈਕਲੋਰਾਈਡ ਸਪਰੇਅ – ਡਾ: ਛੀਨਾ

Dalbir Singh Cheena Agricultureਅੰਮ੍ਰਿਤਸਰ, 11 ਸਤੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ) –     ਮੁੱਖ ਖੇਤੀਬਾੜੀ ਅਫਸਰ ਡਾ: ਦਲਬੀਰ ਸਿੰਘ ਛੀਨਾ ਵਲੋਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਝੋਨੇ/ਬਾਸਮਤੀ ਦੀ ਫਸਲ ਨੰੂ ਚੰਗੀ ਤਰਾ ਪਕਾ ਕੇ ਅਤੇ ਸੁਕਾ ਕੇ ਹੀ ਮੰਡੀ ਵਿੱਚ ਵਿਕਰੀ ਲਈ ਲਿਆਉਣ ਤਾਂ ਜੋ ਉਹਨਾਂ ਨੰੂ ਫਸਲ ਦਾ ਸਹੀ ਮੁੱਲ ਮਿਲ ਸਕੇ।ਇਹ ਵੇਖਣ ਵਿੱਚ ਆਇਆ ਹੈ  ਕਿ ਕੁੱਝ ਕਿਸਾਨ ਜਿੰਨਾਂ ਨੇ ਝੋਨੇ/ਬਾਸਮਤੀ ਦੀ ਫਸਲ ਤੋਂ ਬਾਅਦ ਆਲੂ/ਮਟਰ ਦੀ ਬਿਜ਼ਾਈ ਕਰਨੀ ਹੈ ਉਹ ਕੱਚੀ ਫਸਲ ਨੰੂ ਜਲਦੀ ਪਕਾਉਣ ਦੇ ਚੱਕਰ ਵਿੱਚ ਪੈਰਾਕੁਏਟ ਡਾਈਕਲੋਰਾਈਡ (ਗਰਾਮੋਕਸੋਨ ਆਦਿ) ਨਦੀਨ ਨਾਸ਼ਕ ਜਹਿਰਾਂ ਦਾ ਛਿੜਕਾਅ ਕਰਦੇ ਹਨ। ਜੋ ਕਿ ਇੱਕ ਜੁਰਮ ਹੈ ਅਤੇ ਬੇਸਮਝੀ ਵਿੱਚ ਮਨੁੱਖਤਾ ਨਾਲ ਖਿਲਵਾੜ ਹੈ।ਬੇਲੋੜੀਆਂ ਜਹਿਰਾਂ ਨਾਲ ਜਿੱਥੇ ਵਾਤਾਵਰਣ ਪਲੀਤ ਹੁੰਦਾ ਹੈ, ਬੇਲੋੜਾ ਖੇਤੀ ਖਰਚ ਵਧਦਾ ਹੈ ਉਥੇ ਇਸ ਉਪਜ ਨੰੂ ਖਾਣ ਵਾਲੇ ਇਨਸਾਨਾਂ, ਜੀਵ-ਜੰਤੂਆਂ ਨੰੂ ਘਾਤਕ ਬੀਮਾਰੀਆਂ ਲੱਗਦੀਆਂ ਹਨ।
     ਜੇਕਰ ਕੋਈ ਕਿਸਾਨ ਕੱਚੀ ਫਸਲ ਨੰੂ ਜਲਦੀ ਪਕਾਉਣ ਲਈ ਇਸ ਦਵਾਈ ਦੀ ਵਰਤੋਂ ਕਰਦਾ ਹੈ ਉਸ ਵਿਰੁੱਧ ਇੰਸੈਕਟੀਸਾਈਡ ਐਕਟ 1968 ਅਨੁਸਾਰ ਬਣਦੀ ਕਾਨੰੂਨੀ ਕਾਰਵਾਈ ਕੀਤੀ ਜਾਵੇਗੀ ਅਤੇ ਸਰਕਾਰ ਵੱਲੋਂ ਉਸ ਕਿਸਾਨ ਨੰੂ ਦਿੱਤੀਆਂ ਜਾਦੀਆਂ ਸਬਸਿਡੀ ਸਕੀਮਾਂ ਦੀ ਸਹੂਲਤ ਨਹੀ ਦਿੱਤੀ ਜਾਵੇਗੀ।
      ਇਸ ਮੌਕੇ ਡਾ: ਜਤਿੰਦਰ ਸਿੰਘ ਗਿੱਲ ਸਹਾਇਕ ਪੌਦਾ ਸੁਰੱਖਿਆ ਅਫਸਰ, ਡਾ: ਮਸਤਿੰਦਰ ਸਿੰਘ ਵਿਸ਼ਾ ਵਸਤੂ ਮਾਹਿਰ, ਡਾ: ਤਜਿੰਦਰ ਸਿੰਘ ਵਿਸ਼ਾ ਵਸਤੂ ਮਾਹਿਰ (ਪੌਦਾ ਸੁਰੱਖਿਆ), ਡਾ: ਪਰਜੀਤ ਸਿੰਘ, ਏ.ਡੀ.ਏ (ਟੈਕਨੀਕਲ), ਡਾ: ਬਲਵਿੰਦਰ ਸਿੰਘ ਛੀਨਾ ਏ.ਡੀ.ਓ (ਪੌਦਾ ਸੁਰੱਖਿਆ) ਵੀ ਮੌਜੂਦ ਸਨ।
 

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ

ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply