ਪਠਾਨਕੋਟ, 12 ਸਤੰਬਰ (ਪੰਜਾਬ ਪੋਸਟ ਬਿਊਰੋ) – ਕੈਪਟਨ ਅਮਰਿੰਦਰ ਸਿੰਘ ਮੁਖ ਮੰਤਰੀ ਪੰਜਾਬ ਵਲੋਂ ਸੂਬੇ ਅੰਦਰ ਬੇਰੁਜ਼ਗਾਰ ਨੌਜਵਾਨ ਲੜਕੇ-ਲੜਕੀਆਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਵਿਸ਼ੇਸ ਉਪਰਾਲੇ ਕੀਤੇ ਗਏ ਹਨ ।ਇਸੇ ਲੜੀ ਤਹਿਤ ਜਿਲ੍ਹਾ ਪਠਾਨਕੋਟ ਵਿੱਚ ਵੀ ਸਤੰਬਰ ਮਹੀਨੇ ਦੋਰਾਨ ਤਿੰਨ ਰੋਜਗਾਰ ਮੇਲੇ ਲਗਾਏ ਜਾ ਰਹੇ ਹਨ।ਇਹ ਪ੍ਰਗਟਾਵਾ ਬਲਰਾਜ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੇ ਰੋਜਗਾਰ ਮੇਲਿਆਂ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਜਿਲਾ ਰੋਜਗਾਰ ਤੇ ਕਾਰੋਬਾਰ ਬਿਊਰੋ ਪਠਾਨਕੋਟ ਵਿਖੇ ਵੱਖ-ਵੱਖ ਵਿਭਾਗਾਂ ਨਾਲ ਮੀਟਿੰਗ ਕਰਨ ਮਗਰੋਂ ਕੀਤਾ।ਪਰਮਪਾਲ ਸਿੰਘ ਡੀ.ਡੀ.ਪੀ.ਓ ਪਠਾਨਕੋਟ, ਰਾਮ ਲੁਭਾਇਆ ਸਹਾਇਕ ਲੋਕ ਸੰਪਰਕ ਅਫਸਰ, ਰਣਜੀਤ ਕੌਰ ਜ਼ਿਲਾ ਰੋਜ਼ਗਾਰ ਅਫਸਰ, ਪ੍ਰਦੀਪ ਬੈਂਸ ਤੇ ਜਿਲ੍ਹਾ ਪਠਾਨਕੋਟ ਦੇ ਬੀ.ਡੀ.ਪੀ.ਓ ਅਤੇ ਹੋਰ ਅਧਿਕਾਰੀ ਹਾਜ਼ਰ ਸਨ।
ਬਲਰਾਜ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਜਿਲ੍ਹਾ ਪਠਾਨਕੋਟ ਵਿੱਚ 20 ਤੋਂ 26 ਸਤੰਬਰ, 2019 ਤੱਕ 5 ਮੈਗਾ ਰੋਜ਼ਗਾਰ ਮੇਲੇ ਲਾਏ ਜਾਣਗੇ, ਇੰਨਾਂ ਮੇਲਿਆਂ ਲਈ 6258 ਜੋਬ ਰੋਲ ਇਕੱਤਰ ਕੀਤੇ ਗਏ ਹਨ ਜਿਲ੍ਹੇ ਦੇ 3500 ਬੇਰੁਜਗਾਰ ਨੋਜਵਾਨਾਂ ਨੂੰ ਨੋਕਰੀ ਦੇਣ ਅਤੇ 3500 ਨੋਜਵਾਨਾਂ ਨੂੰ ਸਵੈ ਰੁਜਗਾਰ ਦੇਣ ਦਾ ਟੀਚਾ ਨਿਰਧਾਰਤ ਕੀਤਾ ਗਿਆ ਹੈ।ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਵਲੋਂ ਜਿਲਾ ਪੱਧਰੀ ਪਹਿਲਾ ਮੈਗਾ ਜਾਬ ਫੇਅਰ 20 ਸਤੰਬਰ ਨੂੰ ਅਮਨ ਭੱਲਾ ਇੰਜੀਅਰਿੰਗ ਕਾਲਜ ਕੋਟਲੀ ਜਿਲ੍ਹਾ ਪਠਾਨਕੋਟ, ਦੂਸਰਾ ਰੁਜਗਾਰ ਮੇਲਾ 24 ਸਤੰਬਰ ਨੂੰ ਗੋਰਮਿੰਟ ਆਈ.ਟੀ.ਆਈ. ਲੜਕੇ ਪਠਾਨਕੋਟ ਅਤੇ ਤੀਸਰਾ ਰੁਜਗਾਰ ਮੇਲਾ 27 ਸਤੰਬਰ ਨੂੰ ਸਾਂਈ ਕਾਲਜ ਬੰਧਾਨੀ ਪਠਾਨਕੋਟ ਵਿਖੇ ਲਗਾਇਆ ਜਾਵੇਗਾ ।ਉਨ੍ਹਾਂ ਦੱਸਿਆ ਕਿ ਇਨ੍ਹਾਂ ਮੇਲਿਆ ਵਿੱਚ ਪੰਜਾਬ ਭਰ ਤੋ 35 ਦੇ ਕਰੀਬ ਕੰਪਨੀਆਂ ਹਿੱਸਾ ਲੈ ਰਹੀਆਂ ਹਨ, ਜਿਹਨਾਂ ਵੱਲੋ ਮੋਕੇ ਤੇ ਹੀ ਨੋਜੁਆਨਾ ਦੀ ਇੰਟਰਵਿਉ ਕਰਨ ਉਪਰੰਤ ਚੋਣ ਕੀਤੀ ਜਾਵੇਗੀ।ਕੰਪਨੀਆਂ ਵਲੋਂ ਯੋਗਤਾ ਦੇ ਅਧਾਰ `ਤੇ 5 ਹਜਾਰ ਰੁਪਏ ਤੋਂ ਲੈ ਕੇ 20 ਹਜਾਰ ਰੁਪਏ ਤਕ ਦੀ ਤਨਖਾਹ ਦਿੱਤੀ ਜਾਵੇਗੀ।ਉਨਾਂ ਨੇ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਨਾਂ ਮੇਲਿਆ ਵਿੱਚ ਵਧ ਚੜ੍ਹ ਕੇ ਹਿੱਸਾ ਲੈਣ ।
Check Also
ਨਗਰ ਪੰਚਾਇਤ ਰਈਆ ਦੀ ਪਹਿਲੀ ਜਨਰਲ ਹਾਊਸ ਮੀਟਿੰਗ ਸੰਪਨ
1 ਕਰੋੜ 6 ਲੱਖ ਦੇ ਵਿਕਾਸ ਕਾਰਜ਼ਾਂ ਨੂੰ ਹਰੀ ਝੰਡੀ ਰਈਆ, 30 ਜੁਲਾਈ (ਪੰਜਾਬ ਪੋਸਟ …
Punjab Post Daily Online Newspaper & Print Media