Tuesday, April 14, 2026

ਸਵ: ਗੁਰਵਿੰਦਰ ਸਿੰਘ ਗੋਲਡੀ ਯਾਦਗਾਰੀ ਟੂਰਨਾਮੈਂਟ ਅਮਿੱਟ ਯਾਦਾਂ ਛੱਡਦਾ ਸਮਾਪਤ

ਧਨੌਲੇ ਦੇ ਗੱਭਰੂਆਂ ਨੇ ਮਨਾਣੇ ਦੀਆਂ ਗੋਡਣੀਆਂ ਲਵਾ ਕੇ ਜਿੱਤਿਆ ਕਬੱਡੀ ਕੱਪ

PPNJ1209201919ਸ਼ਮਰਾਲਾ, 12 ਸਤੰਬਰ (ਪੰਜਾਬ ਪੋਸਟ- ਇੰਦਰਜੀਤ ਕੰਗ) – ਇਥੋਂ ਨੇੜਲੇ ਪਿੰਡ ਮੁਸ਼ਕਾਬਾਦ ਵਿਖੇ ਗ੍ਰਾਮ ਪੰਚਾਇਤ, ਪ੍ਰਵਾਸੀ ਭਾਰਤੀਆਂ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸ਼ੇਰ-ਏ-ਪੰਜਾਬ ਸਪੋਰਟਸ ਕਲੱਬ ਵੱਲੋਂ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸਵ: ਗੁਰਵਿੰਦਰ ਸਿੰਘ ਗੋਲਡੀ ਦੀ ਯਾਦ ਵਿਚ ਦੋ ਰੋਜਾ ਤੀਜਾ ਕਬੱਡੀ ਟੂਰਨਾਮੈਂਟ ਪਿੰਡ ਮੁਸ਼ਕਾਬਾਦ ਵਿਖੇ ਅਮਿੱਟ ਯਾਦਾਂ ਛੱਡਦਾ ਹੋਇਆ ਸੰਪਨ ਹੋ ਗਿਆ।ਇਸ ਖੇਡ ਮੇਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਕਲੱਬ ਦੇ ਪ੍ਰਧਾਨ ਸੋਨੂੰ ਮੁਸ਼ਕਾਬਾਦ ਅਤੇ ਸਰਪੰਚ ਮਲਵਿੰਦਰ ਸਿੰਘ ਲਵਲੀ ਨੇ ਦੱਸਿਆ ਕਿ ਇਸ ਖੇਡ ਮੇਲੇ ਵਿੱਚ ਸਾਰੇ ਮੁਕਾਬਲੇ ਬਹੁਤ ਹੀ ਦਿਲਚਸਪ ਅਤੇ ਰੌਚਕਿਤਾ ਨਾਲ ਭਰਪੂਰ ਰਹੇ, ਜਿਨ੍ਹਾਂ ਦਾ ਦਰਸ਼ਕਾਂ ਨੇ ਖੂਬ ਅਨੰਦ ਮਾਣਿਆ।  
ਕਬੱਡੀ 32 ਕਿਲੋ ਵਿੱਚ ਬੀਹਲਾ ਨੇ ਪਹਿਲਾ ਸਥਾਨ ਅਤੇ ਬਗਲੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ।52 ਕਿਲੋ ਵਿੱਚ ਹੇਡੋਂ ਨੇ ਰਾਮਗੜ੍ਹ ਮੰਨਾ ਨੂੰ ਹਰਾਇਆ।75 ਕਿੱਲੋ ਵਿੱਚ ਟੂਸਾ ਨੇ ਝੰਜੇੜੀ ਨੂੰ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ।
ਕਬੱਡੀ ਇੱਕ ਪਿੰਡ ਓਪਨ ਵਿੱਚ ਪਿੰਡ ਧਨੌਲੇ ਦੇ ਗੱਭਰੂਆਂ ਨੇ ਫਸਵੇਂ ਮੁਕਾਬਲੇ ਦੌਰਾਨ ਪਿੰਡ ਮਨਾਣਾ ਦੇ ਗੱਭਰੂਆਂ ਦੀਆਂ ਗੋਡਣੀਆਂ ਲਵਾ ਕੇ ਇਸ ਕਬੱਡੀ ਕੱਪ `ਤੇ ਕਬਜ਼ਾ ਕੀਤਾ।ਜਿਸ ਦਾ ਦਰਸ਼ਕਾਂ ਨੇ ਖੂਬ ਅਨੰਦ ਮਾਣਿਆ। ਇਸ ਦੌਰਾਨ ਬੈਸਟ ਰੇਡਰ ਕਾਲਾ ਧਨੌਲਾ ਅਤੇ ਬੈਸਟ ਜਾਫੀ ਇੰਦਰਜੀਤ ਕਲਸੀਆਂ ਨੂੰ ਮੋਟਰ ਸਾਈਕਲਾਂ ਨਾਲ ਸਨਮਾਨਿਤ ਕੀਤਾ ਗਿਆ।ਕਬੱਡੀ ਦੇ ਮਸ਼ਹੂਰ ਕੁਮੈਂਟਰ ਓਮ ਕਡਿਆਣਾ ਦਾ ਮੋਟਰ ਸਾਈਕਲ ਅਤੇ ਕਬੱਡੀ ਖਿਡਾਰੀ ਹਰਜੀਤ ਚਹਿਲਾਂ ਦਾ ਸੋਨੇ ਦੀ ਮੁੰਦਰੀ ਨਾਲ ਸਨਮਾਨ ਕੀਤਾ ਗਿਆ।
ਇਸ ਖੇਡ ਮੇਲੇ ਵਿੱਚ ਮੁੱਖ ਮਹਿਮਾਨ ਵਜੋਂ ਕਾਂਗਰਸੀ ਹਲਕਾ ਵਿਧਾਇਕ ਅਮਰੀਕ ਸਿੰਘ ਢਿੱਲੋਂ, ਸੰਤਾ ਸਿੰਘ ਉਮੈਦਪੁਰੀ ਹਲਕਾ ਇੰਚਾਰਜ, ਜਗਜੀਵਨ ਸਿੰਘ ਖੀਰਨੀਆਂ ਸਾਬਕਾ ਵਿਧਾਇਕ, ਕਸਤੂਰੀ ਲਾਲ ਮਿੰਟੂ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ, ਅਜਮੇਰ ਸਿੰਘ ਪੂਰਬਾ ਚੇਅਰਮੈਨ ਬਲਾਕ ਸੰਮਤੀ ਸਮਰਾਲਾ, ਸੁਖਵੀਰ ਸਿੰਘ ਪੱਪੀ ਪੀ.ਏ, ਬਾਬਾ ਜਗਰੂਪ ਸਿੰਘ ਸਾਹਨੇਵਾਲ, ਅਮਰ ਸਿੰਘ ਉਪ ਚੇਅਰਮੈਨ ਖੰਡ ਮਿੱਲ ਬੁੱਢੇਵਾਲ, ਸੰਨੀ ਦੂਆ ਸੀਨੀਅਰ ਕਾਂਗਰਸੀ ਆਗੂ, ਅਮਰੀਕ ਸਿੰਘ ਹੇੜੀਆਂ, ਲਬੀ ਢਿੱਲੋਂ ਮੁੱਖ ਪੀ.ਏ ਹਲਕਾ ਵਿਧਾਇਕ, ਰਮਨ ਬਹਿਲੋਲਪੁਰ ਯੂਥ ਆਗੂ ਕਾਂਗਰਸ, ਰਣਜੀਤ ਸਿੰਘ ਸਾਬਕਾ ਚੇਅਰਮੈਨ ਬਲਾਕ ਸੰਮਤੀ ਆਦਿ  ਨੇ ਸ਼ਿਰਕਤ ਕੀਤੀ ਅਤੇ ਖਿਡਾਰੀਆਂ ਨੂੰ ਇਨਾਮ ਤਕਸੀਮ ਕੀਤੇ।
ਖੇਡ ਮੇਲੇ ਨੂੰ ਸਫਲਤਾ ਪੂਰਬਕ ਨੇਪਰੇ ਚਾੜਨ ਲਈ ਸੋਨੂੰ ਪ੍ਰਧਾਨ, ਬਲਵਿੰਦਰ ਸਿੰਘ ਕੈਸ਼ੀਅਰ, ਗੁਰਮੁੱਖ ਸਿੰਘ ਕੈਸ਼ੀਅਰ, ਮਾਲਵਿੰਦਰ ਸਿੰਘ ਲਵਲੀ ਸਰਪੰਚ, ਹਰਮੇਲ ਮੇਲੀ, ਕਰਮਜੀਤ ਸਿੰਘ ਬਿੱਟੂ, ਸ਼ਹਿਜਾਦ ਸਲਮਾਨੀ, ਗੁਰਮੁੱਖ ਸਿੰਘ ਨੰਬਰਦਾਰ, ਬਲਵਿੰਦਰ ਸਿੰਘ, ਰਣਯੋਧ ਸਿੰਘ ਯੋਧੀ, ਕੁਲਵਿੰਦਰ ਸਿੰਘ ਕਾਕਾ, ਜਸਪ੍ਰੀਤ ਸਿੰਘ ਬੰਟੀ, ਅਵਤਾਰ ਸਿੰਘ, ਪ੍ਰਦੀਪ ਮੁਸ਼ਕਾਬਾਦ, ਸੋਨਾ ਮੁਸ਼ਕਾਬਾਦ, ਹਰਜਿੰਦਰ ਸਿੰਘ ਰਾਜੀ, ਗੁਰਮਿੰਦਰ ਸਿੰਘ, ਰੂਪ ਸਿੰਘ, ਨਿਰਮਲ ਸਿੰਘ ਪੰਚ, ਕੁਲਵਿੰਦਰ ਸਿੰਘ, ਗੁਰਵੀਰ ਸਿੰਘ ਕਾਕਾ ਨੇ ਦਿਨ ਰਾਤ ਇੱਕ ਕੀਤੀ।ਲੰਗਰ ਦੀ ਸੇਵਾ ਬਲਦੇਵ ਸਿੰਘ ਦੇ ਪਰਿਵਾਰ ਨੇ ਕੀਤੀ।
 

Check Also

ਡਿਪਟੀ ਕਮਿਸ਼ਨਰ ਵੱਲੋਂ ਜਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਨਿੱਘੀ ਸ਼ਰਧਾਂਜਲੀ

ਅੰਮ੍ਰਿਤਸਰ, 13 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦਲਵਿੰਦਰਜੀਤ ਸਿੰਘ ਵੱਲੋਂ ਜਲ੍ਹਿਆਂਵਾਲਾ ਬਾਗ ਸਾਕੇ …

Leave a Reply