Sunday, September 20, 2026

13 ਲੱਖ ਰੁਪਏ ਮਹੀਨਾ ਹੋਇਆ ਗੁਰੂ ਨਾਨਕ ਦੇਵ ਹਸਪਤਾਲ `ਚ ਆਕਸੀਜਨ ਦਾ ਖਰਚਾ – ਮੈਡੀਕਲ ਸੁਪਰਡੈਂਟ

ਅੰਮ੍ਰਿਤਸਰ, 13 ਸਤੰਬਰ (ਪੰਜਾਬ ਪੋਸਟ –  ਸੁਖਬੀਰ ਸਿੰਘ) – ਗੁਰੂ ਨਾਨਕ ਦੇਵ ਹਸਪਤਾਲ ਜਿਥੇ ਕਿ ਬੈਡ ਸਮਰੱਥਾ
Doctor1200 ਤੋਂ ਵੀ ਵੱਧ ਹੈ, ਦਾ ਮੈਡੀਕਲ ਆਕਸੀਜਨ ਦਾ ਖਰਚਾ 12.76 ਲੱਖ ਰੁਪਏ ਪ੍ਰਤੀ ਮਹੀਨਾ ਨੂੰ ਪੁੱਜ ਚੁੱਕਾ ਹੈ।ਜਦਕਿ ਰਜਿੰਦਰਾ ਮੈਡੀਕਲ ਕਾਲਜ ਪਟਿਆਲਾ ਦਾ ਇਸੇ ਅਰਸੇ ਦੌਰਾਨ ਖਰਚਾ 9 ਕੁ ਲੱਖ ਰੁਪਏ ਪ੍ਰਤੀ ਮਹੀਨਾ ਹੈ। ਮੈਡੀਕਲ ਸੁਪਰਡੈਂਟ ਜੀ.ਐਸ ਕੁਲਾਰ ਨੇ ਦੱਸਿਆ ਕਿ ਹਸਪਤਾਲ ਅਮਲਾ ਮਰੀਜਾਂ ਦੀ ਸੇਵਾ ਲਈ ਹਰ ਵੇਲੇ ਤਿਆਰ ਰਹਿੰਦਾ ਹੈ ਅਤੇ ਕਿਸੇ ਵੀ ਅਣਹੋਣੀ ਦੇ ਮੌਕੇ ਉਤੇ ਇਥੋਂ ਦੇ ਸਟਾਫ ਨੇ ਦਿਨ-ਰਾਤ ਇਕ ਕਰਕੇ ਕੰਮ ਕੀਤਾ ਹੈ।ਉਨਾਂ ਕਿਹਾ ਕਿ ਕਈ ਵਿਅਕਤੀਆਂ ਵੱਲੋਂ ਜਾਣ-ਬੁੱਝ ਕੇ ਹਸਪਤਾਲ ਦੇ ਅਕਸ ਨੂੰ ਢਾਹ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਜਿਸ ਨਾਲ ਆਮ ਜਨਤਾ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ, ਉਥੇ ਹਸਪਤਾਲ ਦੇ ਮਿਹਨਤੀ ਅਮਲੇ  ਦਾ ਵੀ ਹੌਂਸਲਾ ਢਹਿੰਦਾ ਹੈ।ਉਨਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਹਸਪਤਾਲ ਦੀਆਂ ਸੇਵਾਵਾਂ ਵੇਖਣ ਅਤੇ ਅਫਵਾਹਾਂ ਵਿੱਚ ਯਕੀਨ ਨਾ ਕਰਨ।

Check Also

ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ

ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …

Leave a Reply