ਨਵੀਂ ਦਿੱਲੀ, 15 ਸਤੰਬਰ (ਪੰਜਾਬ ਪੋਸਟ ਬਿਊਰੋ) – ਜਗਨਨਾਥ ਪੁਰੀ ਮੰਦਿਰ ਦੇ ਨੇੜੇ ਗੁਰੂ ਨਾਨਕ ਦੇਵ ਜੀ ਵਲੋਂ ਅਕਾਲ ਪੁਰਖ ਦੀ
ਵਡਿਆਈ ਵਿੱਚ ਉਚਾਰਨ ਕੀਤੀ ਗਈ ਆਰਤੀ ਵਾਲੇ ਸਥਾਨ `ਤੇ, ਉੜੀਸਾ ਸਰਕਾਰ ਵਲੋਂ ਵਾਧੂ ਥਾਂ ਮੱਲਣ ਦੇ ਨਾਂਅ `ਤੇ ਬੁਲਡੋਜ਼ਰ ਚਲਾਉਣ ਦੇ ਕਾਰਨ ਸਿੱਖਾਂ ਵਿੱਚ ਰੋਸ ਹੈ।ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਇਸ ਮਸਲੇ `ਤੇ ਉੜੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੂੰ ਪੱਤਰ ਲਿਖਿਆ ਹੈ।ਜਿਸ ਵਿੱਚ ਗੁਰੂ ਨਾਨਕ ਸਾਹਿਬ ਦੇ ਆਗਮਨ ਦੀ ਨਿਸ਼ਾਨੀ ਨੂੰ ਸਰਕਾਰ ਵਲੋਂ ਢਾਹੁਣ ਦੀ ਨਿੰਦਿਆ ਕਰਦੇ ਹੋਏ ਆਪਣੀ ਗ਼ਲਤੀ ਸੁਧਾਰਨ ਦੀ ਅਪੀਲ ਕੀਤੀ ਗਈ ਹੈ। ਦਰਅਸਲ ਸਰਕਾਰ ਨੇ ਜਗਨਨਾਥ ਮੰਦਿਰ ਦੇ ਆਸਪਾਸ ਦੇ 75 ਮੀਟਰ ਦੇ ਖੇਤਰ ਨੂੰ ਸੁਰੱਖਿਅਤ ਅਤੇ ਸ਼ਾਨਦਾਰ ਬਣਾਉਣ ਦੇ ਨਾਂਅ `ਤੇ ਸਾਫ਼ ਕਰਨ ਦੀ ਮੁਹਿੰਮ ਚਲਾਈ ਜਾ ਰਹੀ ਹੈ।ਜੀ. ਕੇ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਸਰਕਾਰ ਜੇਕਰ ਸਿੱਖਾਂ ਦੀ ਮੰਗ ਨੂੰ ਨਜ਼ਰਅੰਦਾਜ਼ ਕਰਦੀ ਹੈ, ਤਾਂ ਕਾਨੂੰਨੀ ਅਤੇ ਸਿਆਸੀ ਤਰੀਕੇ ਇਸਤੇਮਾਲ ਕਰਨ ਦੇ ਇਲਾਵਾ ਕੋਈ ਚਾਰਾ ਨਹੀਂ ਹੋਵੇਗਾ।
Check Also
ਨਗਰ ਪੰਚਾਇਤ ਰਈਆ ਦੀ ਪਹਿਲੀ ਜਨਰਲ ਹਾਊਸ ਮੀਟਿੰਗ ਸੰਪਨ
1 ਕਰੋੜ 6 ਲੱਖ ਦੇ ਵਿਕਾਸ ਕਾਰਜ਼ਾਂ ਨੂੰ ਹਰੀ ਝੰਡੀ ਰਈਆ, 30 ਜੁਲਾਈ (ਪੰਜਾਬ ਪੋਸਟ …
Punjab Post Daily Online Newspaper & Print Media