ਕੱਥੂਨੰਗਲ, 15 ਸਤੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਇਥੋਂ ਨੇੜਲੇ ਪਿੰਡ ਗੋਪਾਲਪੁਰਾ ਦੇ ਵਾਟਰ ਵਰਕਸ ਵਿਖੇ ਕਰੀਬ 125 ਫਲ਼ਦਾਰ ਬੂਟੇ
ਲਗਾ ਕੇ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਗੁਰਪੁਰਬ ਨੂੰ ਸਮਰਪਿਤ `ਬਾਗ ਗੁਰੂ ਨਾਨਕ` ਸਥਾਪਿਤ ਕੀਤਾ ਗਿਆ।
ਇਸ ਬਾਗ ਲਈ ਗੁਰੂ ਨਾਨਕ ਮੈਡੀਕੋਜ਼ ਸਾਹਮਣੇ ਗੁਰੂ ਰਾਮਦਾਸ ਹਸਪਤਾਲ ਓਠੀਆਂ ਦੇ ਮਾਲਕ ਗੁਰਪ੍ਰੀਤ ਸਿੰਘ ਸਿੱਧੂ ਮਜਵਿੰਡ ਅਤੇ ਸੇਵਾਮੁਕਤ ਮਾਸਟਰ ਸਲਵਿੰਦਰ ਕੁਮਾਰ ਗੋਪਾਲਪੁਰਾ ਨੇ ਦੋ ਵੱਖ-ਵੱਖ ਪਲਾਟਾਂ `ਚ ਸਥਾਪਿਤ ਬਾਗਾਂ ਲਈ ਫਲ਼ਦਾਰ ਬੂਟਿਆਂ ਦੀ ਸੇਵਾ ਕੀਤੀ।ਬੂਟੇ ਲਗਾਉਣ ਦੀ ਰਸਮ ਸਮਾਜ ਸੇਵੀ ਤੇ ਪੱਤਰਕਾਰ ਸੁਖਦੀਪ ਸਿੱਧੂ ਅਤੇ ਮਾਸਟਰ ਸਲਵਿੰਦਰ ਕੁਮਾਰ ਨੇ ਅਦਾ ਕੀਤੀ।ਉਹਨਾਂ ਕਿਹਾ ਕਿ ਪਿੰਡ ਦੇ ਕਿਰਤੀ ਪਰਿਵਾਰਾਂ ਦੇ ਬੱਚਿਆਂ ਵਾਸਤੇ ਇਹ ਫਲ਼ਦਾਰ ਬੂਟੇ ਲਾਏ ਗਏ ਹਨ।
ਇਸ ਮੌਕੇ `ਤੇ ਲਖਵਿੰਦਰ ਸਿੰਘ ਗੋਪਾਲਪੁਰਾ, ਬਲਰਾਜ ਸਿੰਘ ਸਿੱਧੂ, ਜੋਗਿੰਦਰ ਸਿੰਘ ਗੋਪਾਲਪੁਰਾ, ਰਣਜੀਤ ਸਿੰਘ ਰੂਪੋਵਾਲੀ, ਚਰਨ ਸਿੰਘ, ਪਾਲ ਸਿੰਘ, ਬਲਦੇਵ ਸਿੰਘ ਤੇ ਨੰਬਰਦਾਰ ਨੱਥਾ ਸਿੰਘ ਮਜਵਿੰਡ ਵੀ ਮੌਜੂਦ ਸਨ।
Check Also
ਨਗਰ ਪੰਚਾਇਤ ਰਈਆ ਦੀ ਪਹਿਲੀ ਜਨਰਲ ਹਾਊਸ ਮੀਟਿੰਗ ਸੰਪਨ
1 ਕਰੋੜ 6 ਲੱਖ ਦੇ ਵਿਕਾਸ ਕਾਰਜ਼ਾਂ ਨੂੰ ਹਰੀ ਝੰਡੀ ਰਈਆ, 30 ਜੁਲਾਈ (ਪੰਜਾਬ ਪੋਸਟ …
Punjab Post Daily Online Newspaper & Print Media