ਆਮ ਆਦਮੀ ਪਾਰਟੀ ਦੇ ਹਲਕਾ ਵਿਧਾਇਕ ਅਮਨ ਅਰੋੜਾ ਦੀ ਅਗਵਾਈ `ਚ ਹੋਈ ਸ਼ਮੂਲੀਅਤ
ਲੌਂਗੋਵਾਲ, 16 ਸਤੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਆਮ ਆਦਮੀ ਪਾਰਟੀ ਨੂੰ ਉਸ ਸਮੇ ਭਰਵਾਂ ਹੁੰਗਾਰਾ ਮਿਲਿਆ ਜਦੋਂ ਸੁਨਾਮ
ਤੋਂ `ਆਮ` ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਦੀਆਂ ਸੇਵਾਵਾਂ ਅਤੇ ਪਾਰਟੀ ਦੀਆਂ ਲੋਕ ਹਿਤੂ ਨੀਤੀਆਂ ਨੂੰ ਦੇਖਦੇ ਹੋਏ ਕਈ ਦਰਜਨ ਲੋਕ ਕਾਂਗਰਸ ਪਾਰਟੀ ਨੂੰ ਛੱਡ ਆਪ ਵਿੱਚ ਸ਼ਾਮਿਲ ਹੋ ਗਏ।ਪੰਜਾਬ ਵਿਚ ਕਾਂਗਰਸ ਦੀ ਸਰਕਾਰ ਵੇਲੇ ਇਸ ਬਦਲਾਅ ਨੂੰ ਸਿਆਸੀ ਖੇਤਰਾਂ ਵਿਚ ਬੜੇ ਅਚੰਭੇ ਨਾਲ ਦੇਖਿਆ ਜਾ ਰਿਹਾ ਹੈ। ਕਾਂਗਰਸ ਛੱਡ ਕੇ ` ਆਪ` ਵਿਚ ਸ਼ਾਮਿਲ ਹੋਏ ਲੋਕਾਂ ਨੇ ਕਿਹਾ ਕਿ ਉਹ ਕਾਂਗਰਸ ਦੀ ਕਾਜਰਗੁਜਾਰੀ ਤੋਂ ਤੰਗ ਆ ਕੇ, ` ਆਪ` ਵਿਚ ਸ਼ਾਮਿਲ ਹੋਏ ਹਨ, ਉਨਾਂ ਕਿਹਾ ਕਿ ਉਨਾ ਦੀ ਸਰਕਾਰੇ-ਦੁਆਰੇ ਕੋਈ ਸੁਣਵਾਈ ਨਹੀ, ਦਫਤਰਾਂ ਵਿਚ ਉਹ ਰੁਲ ਰਹੇ ਹਨ, ਕਾਂਗਰਸੀ ਆਗੂ ਉਨਾ ਦਾ ਕੋਈ ਕੰਮ ਨਹੀ ਕਰਵਾ ਰਹੇ, ਉਨਾ ਦਾ ਹੁਣ ਪਾਰਟੀ ਵਿਚ ਸਾਹ ਘੁਟਣ ਲਗ ਪਿਆ ਸੀ ਇਸ ਲਈ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਦੀ ਕਾਰਜਵਿਧੀ ਅਤੇ ਆਪਣੇ ਹਲਕੇ ਪ੍ਰਤੀ ਸਮਰਪਿਤ ਭਾਵਨਾ ਅਤੇ ਆਮ ਆਦਮੀ ਪਾਰਟੀ ਦੇ ਸਿਧਾਂਤਕ ਢਾਂਚੇ ਨੂੰ ਲੋਕ ਪੱਖੀ ਦੇਖਦੇ ਹੋਏ ਉਹ ਆਪ ਪਾਰਟੀ ਵਿਚ ਸ਼ਾਮਿਲ ਹੋਏ ਹਨ।
ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਵਾਲਿਆਂ ਵਿੱਚ ਜਸਪਾਲ ਕੋਰ (ਮੈਂਬਰ ਬਲਾਕ ਸੰਮਤੀ), ਹਰਪਾਲ ਸਿੰਘ ਸੀਨੀਅਰ ਕਾਂਗਰਸੀ ਆਗੂ, ਬਲਵਿੰਦਰ ਸਿੰਘ ਕਿਸਾਨ ਨੇਤਾ, ਅਵਤਾਰ ਸਿੰਘ ਤਾਰੀ ਜਿਲਾ ਜਨਰਲ ਸੈਕਟਰੀ (ਕਿਸਾਨ ਸੈਲ), ਬਿੱਕਰ ਸਿੰਘ, ਗੁਰਤੇਜ ਸਿੰਘ, ਬਲਦੇਵ ਸਿੰਘ, ਦਲਵੀਰ ਸਿੰਘ, ਕੁਲਬੀਰ ਸਿੰਘ ਨੀਟਾ, ਮਨਪ੍ਰੀਤ ਸਿੰਘ, ਨਰਿੰਦਰਪਾਲ ਸਿੰਘ, ਚੇਤ ਸਿੰਘ, ਧੀਰਾ ਸਿੰਘ, ਕੁਲਦੀਪ ਸਿੰਘ, ਆਦਿ ਸ਼ਾਮਿਲ ਹਨ।ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਏ ਸਾਰੇ ਲੋਕਾਂ ਨੂੰ ਆਪ ਪਾਰਟੀ ਵਿਚ ਬਣਦਾ ਮਾਨ ਸਨਮਾਨ ਦਿਤਾ ਜਾਵੇਗਾ। ਅਰੋੜਾਂ ਨੇ ਕਿਹਾ ਕਿ ਸੂਬੇ ਦੀ ਸੱਤਾ `ਤੇ ਕਾਬਜ ਕਾਂਗਰਸ ਪਾਰਟੀ ਸਮੇਤ ਬਾਕੀ ਸਾਰੀਆਂ ਰਵਾਇਤੀ ਪਾਰਟੀਆਂ ਦੀਆਂ ਲੋਕ ਵਿਰੋਧੀ ਨੀਤੀਆਂ ਤੋਂ ਲੋਕ ਬੁਰੀ ਤਰਾਂ ਤੰਗ ਪ੍ਰੇਸ਼ਾਨ ਹਨ ਅਤੇ ਉਹ ਲਗਾਤਾਰ ਉਨਾਂ ਦੇ ਸੰਪਰਕ ਵਿੱਚ ਹਨ।
ਇਸ ਸਮੇਂ ਆਮ ਆਦਮੀ ਆਰਮੀ ਦੇ ਜੋਨ ਇੰਚਾਰਜ ਅਵਤਾਰ ਸਿੰਘ ਈਲਵਾਲ, ਸੀਨੀਅਰ ਯੂਥ ਆਗੂ ਕਾਲਾ ਬਡਰੁੱਖਾਂ, ਦੀਪ ਬਡਰੁੱਖਾਂ , ਐਡਵੋਕੇਟ ਹਰਪ੍ਰੀਤ ਸਿੰਘ ਹੰਝਰਾ, ਮਨਪ੍ਰੀਤ ਮਨੀ ਸਰਾਓ, ਗੁਰਿੰਦਰ ਪਾਲ ਸਿੰਘ, ਬਲਦੇਵ ਸਿੰਘ ਬਡਰੁੱਖਾ, ਜਸਪ੍ਰੀਤ ਸਿੰਘ ਅਤੇ ਆਮ ਆਦਮੀ ਪਾਰਟੀ ਦੇ ਵਾਲੰਟੀਅਰ ਹਾਜ਼ਰ ਸਨ ।
Check Also
ਖ਼ਾਲਸਾ ਪਬਲਿਕ ਸਕੂਲ ਅਤੇ ਇੰਟਰਨੈਸ਼ਨਲ ਪਬਲਿਕ ਸਕੂਲ ਦਾ 10ਵੀਂ ਦਾ ਸੀ.ਬੀ.ਐਸ.ਈ ਨਤੀਜ਼ਾ ਸ਼ਾਨਦਾਰ
ਵਿਦਿਆਰਥੀ ਦੇਵਾਂਸ਼ ਅਰੋੜਾ ਨੇ 99.6 ਅੰਕ ਨਾਲ ਪਹਿਲਾਂ ਸਥਾਨ ਹਾਸਲ ਕੀਤਾ – ਪ੍ਰਿੰ: ਅਮਰਜੀਤ ਸਿੰਘ …
Punjab Post Daily Online Newspaper & Print Media