Wednesday, April 15, 2026

ਦਲੀਆ, ਚਾਵਲ, ਛੋਲਿਆਂ ਦੀ ਦਾਲ ਅਤੇ ਫਲ ਦੇ ਕੇ ਗਰਭਵਤੀ ਮਾਵਾਂ ਦੀ ਗੋਦ ਭਰਾਈ

ਅੰਮ੍ਰਿਤਸਰ, 17 ਸਤੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਦੀਆਂ ਦਿਸ਼ਾ ਨਿਰਦੇਸ਼ਾਂ PUNJ1709201907ਅਨੁਸਾਰ ਪੋਸ਼ਣ ਮਾਹ ਅਧੀਨ ਵਾਰਡ ਕੌਂਸਲਰ ਸੁਖਦੇਵ ਸਿੰਘ ਚਾਹਲ ਵਲੋਂ ਗਰਭਵਤੀ ਔਰਤਾਂ, ਤੇ ਨਰਸਿੰਗ ਮਾਵਾਂ ਨੂੰ ਦਲੀਆ ਚਾਵਲ, ਛੋਲਿਆਂ ਦੀ ਦਾਲ ਅਤੇ ਫਲ ਦੇ ਕੇ ਗਰਭਵਤੀ ਮਾਵਾਂ ਦੀ ਗੋਦ ਭਰਾਈ ਅਤੇ 6 ਮਹੀਨੇ ਉਪਰ ਦੇ ਬੱਚਿਆਂ ਨੂੰ ਅੰਨਪਰਾਸਤ ਕਰਵਾਇਆ।ਜਿਲ੍ਹਾ ਪ੍ਰੋਗਰਾਮ ਅਫ਼ਸਰ ਮੈਡਮ ਹਰਦੀਪ ਕੌਰ ਨੇ ਆਏ ਹੋਏ ਲਾਭਪਾਤਰੀਆਂ ਨੂੰ ਨੈਸ਼ਨਲ ਨਿਊਟ੍ਰੀਸ਼ਨ ਮਿਸ਼ਨ ਅਧੀਨ ਚੱਲ ਰਹੇ ਪ੍ਰੋਗਰਾਮ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।ਇਹ ਪ੍ਰੋਗਰਾਮ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਅੰਮ੍ਰਿਤਸਰ ਅਰਬਨ 3 ਵਲੋਂ ਆਯੋਜਿਤ ਕੀਤਾ ਗਿਆ।
    ਇਸ ਮੌਕੇ ਹਾਜ਼ਰ ਹੋਏ ਮੈਡਮ ਸੁਮਨ ਮੀਤ ਪ੍ਰਧਾਨ ਮਹਿਲਾ, ਚਰਨ ਸਿੰਘ ਸੰਧੂ, ਪ੍ਰਿੰਸੀਪਲ ਸ਼ਰਮਾ, ਮਨਦੀਪ ਕੌਰ ਸੈਨੀਟੇਸ਼ਨ ਵਿਭਾਗ ਵੱਲੋਂ ਸੁਪਰਵਾਈਜ਼ਰ ਰਮਿੰਦਰ ਕੌਰ, ਜਗਦੀਪ ਕੌਰ, ਸੁਖਜਿੰਦਰ ਕੌਰ, ਅੰਜੂ ਬਾਲਾ ਹਾਜ਼ਰ ਹੋਏ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਡਾ. ਅੰਬੇਦਕਰ ਜਯੰਤੀ ਸੰਬੰਧੀ ਸਮਾਗਮ 15 ਅਪ੍ਰੈਲ ਨੂੰ

ਅੰਮ੍ਰਿਤਸਰ, 14 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਡਾ. ਬੀ.ਆਰ ਅੰਬੇਦਕਰ …

Leave a Reply