Friday, August 7, 2026

ਮੋਹਾਲੀ ਦੇ ਰੋਸ ਮੁਜਾਹਰੇ `ਤੇ ਬੇਵਜ੍ਹਾ ਪਾਬੰਦੀ ਲਾਏ ਜਾਣ ਦੀ ਤਰਕਸ਼ੀਲ ਸੁਸਾਈਟੀ ਵਲੋਂ ਨਿਖੇਧੀ

ਅੰਮ੍ਰਿਤਸਰ, 17 ਸਤੰਬਰ (ਪੰਜਾਬ ਪੋਸਟ ਬਿਊਰੋ) – ਤਰਕਸ਼ੀਲ ਸੁਸਾਈਟੀ ਪੰਜਾਬ ਨੇ ਮੋਦੀ ਸਰਕਾਰ ਵਲੋਂ ਕਸ਼ਮੀਰੀ ਲੋਕਾਂ ਉਤੇ ਕੀਤੇ ਜਾ Taraksheelਰਹੇ ਜ਼ਬਰ-ਜ਼ੁਲਮ ਦੇ ਖ਼ਿਲਾਫ ਕਸ਼ਮੀਰ ਕੌਮੀ ਸੰਘਰਸ਼ ਹਮਾਇਤ ਕਮੇਟੀ ਦੇ ਸੱਦੇ `ਤੇ ਮੋਹਾਲੀ ਦੇ ਰੋਸ ਮੁਜਾਹਰੇ `ਤੇ ਪੰਜਾਬ ਸਰਕਾਰ ਵਲੋਂ ਬੇਵਜ੍ਹਾ ਪਾਬੰਦੀ ਲਾਏ ਜਾਣ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਇਸ ਨੂੰ ਨਾਗਰਿਕਾਂ ਦੇ ਜਮਹੂਰੀ ਹੱਕਾਂ ਦੀ ਸਰਾਸਰ ਉਲੰਘਣਾ ਕਰਾਰ ਦਿੱਤਾ ਹੈ ਅਤੇ ਸਮੂਹ ਇਨਸਾਫ਼ਪਸੰਦ ਤੇ ਜਮਹੂਰੀ ਸੰਸਥਾਵਾਂ ਨੂੰ ਇਸ ਤਾਨਾਸ਼ਾਹੀ ਦੇ ਖ਼ਿਲਾਫ ਡੱਟਣ ਦਾ ਸੱਦਾ ਦਿੱਤਾ ਹੈ ।
                             ਇਸ ਸਬੰਧੀ ਹੋਈ ਇਕ ਵਿਸ਼ੇਸ਼ ਮੀਟਿੰਗ ਤੋਂ ਬਾਅਦ ਪ੍ਰੈਸ ਬਿਆਨ ਜਾਰੀ ਕਰਦਿਆਂ ਉਘੇ ਚਿੰਤਕ ਡਾ. ਪਰਮਿੰਦਰ ਸਿੰਘ, ਡਾ. ਸ਼ਾਮ ਸੁੰਦਰ ਦੀਪਤੀ ਅਤੇ ਤਰਕਸ਼ੀਲ ਆਗੂ ਸੁਮੀਤ ਸਿੰਘ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ, ਮਜ਼ਦੂਰਾਂ, ਵਿਦਿਆਰਥੀਆਂ, ਨੌਜਵਾਨਾਂ ਅਤੇ ਪ੍ਰਗਤੀਸ਼ੀਲ ਸਮਾਜਕ ਕਾਰਕੁਨਾਂ ਨਾਲ ਸਬੰਧਿਤ ਜਨਤਕ ਅਤੇ ਸਮਾਜਕ ਜਥੇਬੰਦੀਆਂ ਜੰਮੂ-ਕਸ਼ਮੀਰ `ਚੋਂ ਧਾਰਾ 370 ਅਤੇ 35-ਏ ਖ਼ਤਮ ਕਰਨ ਅਤੇ ਸੂਬੇ ਦੀ ਗੈਰ ਸੰਵਿਧਾਨਕ ਵੰਡ ਕਰਨ ਦੇ ਖ਼ਿਲਾਫ ਕਸ਼ਮੀਰੀ ਲੋਕਾਂ ਦੀ ਹਮਾਇਤ ਵਿੱਚ ਪਿੱਛਲੇ ਇਕ ਮਹੀਨੇ ਤੋਂ ਸਮੁੱਚੇ ਪੰਜਾਬ ਵਿੱਚ ਧਰਨੇ-ਮੁਜਾਹਰੇ ਕਰ ਰਹੀਆਂ ਹਨ।ਪਰ ਪੰਜਾਬ ਦੀ ਕੈਪਟਨ ਸਰਕਾਰ ਨੇ ਮੋਦੀ ਹਕੂਮਤ ਦੇ ਹਿੰਦੂ ਰਾਸ਼ਟਰ ਦੇ ਫਿਰਕੂ ਏਜੰਡੇ ਹੇਠ ਸ਼ਾਂਤੀ ਪੂਰਵਕ ਕੀਤੇ ਜਾਣ ਵਾਲੀ ਰੋਸ ਰੈਲੀ ਉਤੇ ਜਾਣ ਬੁੱਝ ਕੇ ਪਾਬੰਦੀ ਲਾ ਕੇ ਆਪਣਾ ਜਮਹੂਰੀਅਤ ਵਿਰੋਧੀ ਫਾਸ਼ੀਵਾਦੀ ਚਿਹਰਾ ਦਿਖਾ ਦਿਤਾ ਹੈ ।
            ਤਰਕਸ਼ੀਲ ਆਗੂਆਂ ਦੋਸ਼ ਲਾਇਆ ਕਿ ਮੋਦੀ ਸਰਕਾਰ ਪਿਛਲੇ ਚਾਲੀ ਦਿਨਾਂ ਤੋਂ ਕਸ਼ਮੀਰੀ ਲੋਕਾਂ, ਸਿਆਸੀ ਨੇਤਾਵਾਂ, ਸਮਾਜਕ ਕਾਰਕੁਨਾਂ ਅਤੇ ਮੀਡੀਏ `ੁਤੇ ਸਖ਼ਤ ਪਾਬੰਦੀਆਂ ਹੇਠ ਘਰਾਂ ਵਿਚ ਨਜ਼ਰਬੰਦ ਕਰਕੇ ਫੌਜ ਦੀ ਦਹਿਸ਼ਤ ਰਾਹੀਂ ਕਸ਼ਮੀਰੀ ਲੋਕਾਂ ਦੇ ਵਿਚਾਰ ਪ੍ਰਗਟਾਵੇ ਅਤੇ ਜਮਹੂਰੀ ਆਜ਼ਾਦੀ ਦੇ ਸੰਵਿਧਾਨਕ ਹੱਕਾਂ ਨੂੰ ਕੁਚਲ ਰਹੀ ਹੈ ਅਤੇ ਸੰਯਕਤ ਰਾਸ਼ਟਰ ਦੀ ਮਨੱਖੀ ਅਧਿਕਾਰ ਕੌਂਸਲ ਨੇ ਵੀ ਇਸ ਦਾ ਗੰਭੀਰ ਨੋਟਿਸ ਲੈ ਕੇ ਮੋਦੀ ਸਰਕਾਰ ਨੂੰ ਕਟਹਿਰੇ ਵਿੱਚ ਖੜਾ ਕੀਤਾ ਹੈ।
          ਤਰਕਸ਼ੀਲ ਆਗੂਆਂ ਨੇ ਮੋਦੀ ਸਰਕਾਰ ਤੋਂ ਜ਼ੋਰਦਾਰ ਮੰਗ ਕੀਤੀ ਕਿ ਸੂਬੇ ਵਿਚ ਅਮਨ-ਸ਼ਾਂਤੀ ਦੀ ਬਹਾਲੀ ਲਈ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਰੁਤਬਾ ਬਹਾਲ ਕਰਕੇ ਸੂਬੇ ਨੂੰ ਵੰਡਣ ਦੇ ਹੁਕਮ ਤੁਰੰਤ ਰੱਦ ਕੀਤੇ ਜਾਣ।ਕਸ਼ਮੀਰੀ ਲੋਕਾਂ ਅਤੇ ਮੀਡੀਏ ਉਤੇ ਮੜ੍ਹੀਆਂ ਪਾਬੰਦੀਆਂ ਖ਼ਤਮ ਕਰਕੇ ਗ੍ਰਿਫਤਾਰ ਲੋਕਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ ।ਕਸ਼ਮੀਰੀ ਲੋਕਾਂ ਨੂੰ ਸਵੈ ਨਿਰਣੇ ਦਾ ਹੱਕ ਦੇ ਕੇ ਉਥੇ ਰਾਇਸ਼ੁਮਾਰੀ ਕਰਵਾਈ ਜਾਵੇ ਅਤੇ ਅਫਸਪਾ ਦਾ ਗ਼ੈਰ ਮਨੁੱਖੀ ਕਾਨੂੰਨ ਖ਼ਤਮ ਕਰਕੇ ਫੌਜ ਨੂੰ ਵਾਪਸ ਬੁਲਾਇਆ ਜਾਵੇ ।
 ਇਸ ਮੌਕੇ ਹੋਰਨਾਂ ਤੋਂ ਇਲਾਵਾ ਤਰਕਸ਼ੀਲ ਆਗੂ ਜਸਪਾਲ ਬਾਸਰਕੇ, ਮੇਜਰ ਸਿੰਘ, ਸੁਖਮੀਤ ਸਿੰਘ, ਮਨਜੀਤ ਬਾਸਰਕੇ, ਕੁਲਜੀਤ ਵੇਰਕਾ, ਬਲਦੇਵ ਰਾਜ ਵੇਰਕਾ, ਧਰਵਿੰਦਰ ਕੋਹਾਲੀ, ਅਸ਼ਵਨੀ ਕੁਮਾਰ, ਕੀਰਤ ਸਿੰਘ, ਰਾਜ ਕੁਮਾਰ ਵੇਰਕਾ ਅਤੇ ਰਮੇਸ਼ ਕੁਮਾਰ ਨੇ ਵੀ ਆਪਣੇ ਵਿਚਾਰ ਰੱਖੇ।

Check Also

ਬੈਂਕ ਆਫ਼ ਇੰਡੀਆ ਨੇ ਸੰਗਤਾਂ ਦੀ ਸਹੂਲਤ ਲਈ ਸ੍ਰੀ ਦਰਬਾਰ ਸਾਹਿਬ 12 ਵਾਟਰ ਕੂਲਰ ਕੀਤੇ ਭੇਟ

ਅੰਮ੍ਰਿਤਸਰ, 5 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਦੀ ਸਹੂਲਤ ਲਈ …

Leave a Reply