Friday, August 7, 2026

ਪੰਜਾਬ ਦੀਵਾਲੀ ਬੰਪਰ – 5 ਕਰੋੜ ਰੁਪਏ ਜਿੱਤਣ ਦਾ ਸੁਨਹਿਰੀ ਮੌਕਾ, ਡਰਾਅ 1 ਨਵੰਬਰ ਨੂੰ

ਚੰਡੀਗੜ, 18 ਸਤੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਲਾਟਰੀਜ਼ ਵਿਭਾਗ ਵੱਲੋਂ ਮਾਂ ਲਕਸ਼ਮੀ ਦੀਵਾਲੀ ਪੂਜਾ ਬੰਪਰ 2019 ਜਾਰੀ ਕੀਤਾ ਗਿਆ ਹੈ, ਜੋ ਕਿ ਸਾਲ Lottaryਦਾ ਸਭ ਤੋਂ ਵੱਡਾ ਬੰਪਰ ਹੈ।ਇਸ ਬੰਪਰ ਦਾ ਪਹਿਲਾ ਇਨਾਮ ਪੰਜ ਕਰੋੜ ਰੁਪਏ ਦਾ ਹੋਵੇਗਾ।
         ਲਾਟਰੀਜ਼ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਪੰਜ ਕਰੋੜ ਦਾ ਪਹਿਲਾਂ ਇਨਾਮ ਦੋ ਜੇਤੂਆਂ ਨੂੰ (2.50-2.50 ਕਰੋੜ ਰੁਪਏ) ਦਿੱਤਾ ਜਾਵੇਗਾ।ਉਨ੍ਹਾਂ ਦੱਸਿਆ ਕਿ ਦੂਜਾ ਇਨਾਮ 20 ਲੱਖ ਰੁਪਏ ਦਾ ਹੋਵੇਗਾ, ਜੋ 10 ਜੇਤੂਆਂ ਨੂੰ ਦਿੱਤਾ ਜਾਵੇਗਾ।
         ਬੁਲਾਰੇ ਨੇ ਦੱਸਿਆ ਕਿ ਪਹਿਲੇ ਦੋ ਇਨਾਮ ਗਾਰੰਟਿਡ ਜਨਤਾ ਵਿੱਚ ਵਿਕੀਆਂ ਹੋਈਆਂ ਟਿਕਟਾਂ ’ਚੋਂ ਹੀ ਕੱਢੇ ਜਾਣਗੇ।ਉਨ੍ਹਾਂ ਦੱਸਿਆ ਕਿ ਤੀਜੇ 10 ਇਨਾਮ 10-10 ਲੱਖ ਰੁਪਏ ਦੇ ਹੋਣਗੇ।20 ਚੌਥੇ ਇਨਾਮ ਦੋ-ਦੋ ਲੱਖ ਰੁਪਏ ਦੇ ਹੋਣਗੇ।ੲਸ ਤੋਂ ਇਲਾਵਾ ਦੀਵਾਲੀ ਬੰਪਰ ਵਿੱਚ ਹੋਰ ਵੀ ਕਈ ਆਕਰਸ਼ਿਤ ਇਨਾਮ ਹਨ, ਜਿਨ੍ਹਾਂ ਦੀ ਕੁੱਲ ਕੀਮਤ ਕਰੋੜਾਂ ਰੁਪਏ ਬਣਦੀ ਹੈ।
         ਉਨ੍ਹਾਂ ਦੱਸਿਆ ਕਿ ਇਸ ਬੰਪਰ ਦਾ ਡਰਾਅ 1 ਨਵੰਬਰ, 2019 ਨੂੰ ਕੱਢਿਆ ਜਾਵੇਗਾ।ਪੰਜਾਬ ਸਰਕਾਰ ਵਲੋਂ ਬੰਪਰ ਲਾਟਰੀ ਦੇ ਪਾਰਦਰਸ਼ੀ ਨਤੀਜਿਆਂ ਕਾਰਨ ਇਸ ਦੀ ਲੋਕਾਂ ਵਿਚ ਮਜ਼ਬੂਤ ਸਾਖ ਹੈ ਭਾਰਤੀ ਤਿਉਹਾਰਾਂ ਵਿਚ ਦੀਵਾਲੀ ਦੀ ਖਾਸ ਥਾਂ ਹੋਣ ਕਾਰਨ ਮਾਂ ਲਕਸ਼ਮੀ ਦੀਵਾਲੀ ਪੂਜਾ ਬੰਪਰ ਦੀ ਵੀ ਲੋਕਾਂ ਵਿਚ ਕਾਫੀ ਖਿੱਚ ਰਹਿੰਦੀ ਹੈ, ਇਹੀ ਕਾਰਣ ਹੈ ਕਿ ਦੀਵਾਲੀ ਬੰਪਰ ਦਾ ਪਹਿਲਾ ਇਨਾਮ 5 ਕਰੋੜ ਰੁਪਏ ਰੱਖਿਆ ਗਿਆ ਹੈ ਤਾਂ ਜੋ ਜੇਤੂਆਂ ਲਈ ਇਹ ਤਿਓਹਾਰ ਦੋਗੁਣੀ ਖੁਸ਼ੀ ਲਿਆਵੇ ਅਤੇ ਯਾਦਗਾਰ ਬਣ ਸਕੇ।

Check Also

ਬੈਂਕ ਆਫ਼ ਇੰਡੀਆ ਨੇ ਸੰਗਤਾਂ ਦੀ ਸਹੂਲਤ ਲਈ ਸ੍ਰੀ ਦਰਬਾਰ ਸਾਹਿਬ 12 ਵਾਟਰ ਕੂਲਰ ਕੀਤੇ ਭੇਟ

ਅੰਮ੍ਰਿਤਸਰ, 5 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਦੀ ਸਹੂਲਤ ਲਈ …

Leave a Reply